
ਚਾਰਾ ਖੁਆਉਂਦੇ ਸਮੇਂ ਮੱਝ ਨੇ ਕੀਤਾ ਹਮਲਾ
ਕਪੂਰਥਲਾ: ਕਪੂਰਥਲਾ ਦੇ ਪਿੰਡ ਖਹਿਰਾ ਦੋਨਾ ਵਿਚ ਇਕ ਵਿਅਕਤੀ ਦੀ ਆਪਣੇ ਘਰ ਵਿਚ ਰੱਖੀ ਮੱਝ ਦੇ ਹਮਲੇ ਕਾਰਨ ਮੌਤ ਹੋ ਗਈ। ਸੂਚਨਾ ਮਿਲਣ ਦੇ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿਤਾ ਹੈ।
ਇਹ ਵੀ ਪੜ੍ਹੋ: 50,000 ਰੁਪਏ ਤੱਕ ਦੇ ਕਰਜ਼ 'ਚ 48% ਦਾ ਵਾਧਾ, 6 ਗੁਣਾ ਤੱਕ ਵਧਿਆ ਕਰਜ਼ਿਆਂ ਦਾ NPA
ਏਐਸਆਈ ਸਵਰਨਜੀਤ ਸਿੰਘ ਅਤੇ ਏਐਸਆਈ ਬਲਬੀਰ ਸਿੰਘ ਨੇ ਦਸਿਆ ਕਿ ਪਿੰਡ ਖਹਿਰਾ ਦੋਨਾ ਵਿਚ ਇਕ ਘਰ ਵਿਚ ਇੱਕ ਮੱਝ ਰੱਖੀ ਹੋਈ ਸੀ, ਜਿਸ ਦਾ ਮਾਲਕ ਹਰਪ੍ਰੀਤ ਸਿੰਘ ਸੰਧੂ ਵਾਸੀ ਪਿੰਡ ਖਹਿਰਾ ਜੋ ਕਿ ਮਜ਼ਦੂਰੀ ਕਰਦਾ ਹੈ।
ਇਹ ਵੀ ਪੜ੍ਹੋ: ਅਮਰੀਕਾ: ਚਲਦੀ ਬੱਸ ’ਚ ਸਿੱਖ ’ਤੇ ਹਮਲਾ ਕਰਨ ਵਾਲਾ ਗ੍ਰਿਫ਼ਤਾਰ
ਅੱਜ ਸ਼ਾਮ ਜਦੋਂ ਉਹ ਮੱਝ ਚਰਾਉਣ ਲੱਗਾ ਤਾਂ ਇਸ ਨੇ ਉਸ 'ਤੇ ਹਮਲਾ ਕਰ ਦਿਤਾ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਹਰਪ੍ਰੀਤ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੁਰਦਾਘਰ 'ਚ ਰਖਵਾਇਆ ਗਿਆ ਹੈ। ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਜਾ ਰਿਹਾ ਹੈ। ਕੱਲ੍ਹ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।