
ਅੰਤਰਰਾਜੀ ਨਾਕਾਬੰਦੀ ਲਈ ਆਬਕਾਰੀ ਤੇ ਪੁਲਿਸ ਦੀਆਂ 15 ਸਾਂਝੀਆਂ ਟੀਮਾਂ ਬਣਾਈਆਂ
ਮੁਹਾਲੀ: ਗੁਆਂਢੀ ਰਾਜਾਂ ਵਿੱਚ ਆਉਣ ਵਾਲੀਆਂ ਚੋਣਾਂ ਦੇ ਚੱਲਦੇ ਕਰ ਵਿਭਾਗ ਨੇ ਸ਼ਰਾਬ ਮਾਫੀਆ 'ਤੇ ਸ਼ਿਕੰਜਾ ਕੱਸਣ ਲਈ ਰਣਨੀਤੀ ਤਿਆਰ ਕੀਤੀ ਹੈ। ਵਿਭਾਗ ਨੂੰ ਮਿਲ ਰਹੇ ਸ਼ਰਾਬ ਮਾਫੀਆ ਨਾਲ ਜੁੜੇ ਇਨਪੁਟਸ ਦੇ ਆਧਾਰ 'ਤੇ ਇਹ ਯੋਜਨਾ ਤਿਆਰ ਕੀਤੀ ਗਈ ਹੈ। ਗੁਆਂਢੀ ਰਾਜਾਂ ਦੀਆਂ ਚੋਣਾਂ ਹੋਣ ਤੱਕ ਹਰ ਹਫ਼ਤੇ ਨਿਗਰਾਨ ਮੀਟਿੰਗਾਂ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ ਤਾਂ ਜੋ ਮਾਫੀਆ ਨਾਲ ਸਬੰਧਤ ਇਨਪੁਟਸ ਬਾਰੇ ਅੱਪਡੇਟ ਹੋ ਸਕੇ ਅਤੇ ਠੋਸ ਕਾਰਵਾਈ ਕੀਤੀ ਜਾ ਸਕੇ।
ਇਹ ਵੀ ਪੜ੍ਹੋ: ਕਪੂਰਥਲਾ 'ਚ ਮੱਝ ਦੇ ਹਮਲੇ ਕਾਰਨ ਵਿਅਕਤੀ ਦੀ ਹੋਈ ਮੌਤ
ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਆਗਾਮੀ ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਰਾਬ ਮਾਫੀਆ 'ਤੇ ਸ਼ਿਕੰਜਾ ਕੱਸਣ ਲਈ ਸੂਬੇ ਦੇ ਵਿੱਤ ਕਮਿਸ਼ਨਰ, ਕਰ ਵਿਕਾਸ ਪ੍ਰਤਾਪ, ਆਬਕਾਰੀ ਕਮਿਸ਼ਨਰ ਵਰੁਣ ਰੂਜਮ ਅਤੇ ਆਬਕਾਰੀ ਕਮਿਸ਼ਨਰੇਟ ਦੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਨਾਲ ਲੈ ਕੇ. ਇਨਫੋਰਸਮੈਂਟ ਗਤੀਵਿਧੀਆਂ ਵਧਾਉਣ ਅਤੇ ਸ਼ਰਾਰਤੀ ਅਨਸਰਾਂ 'ਤੇ ਤਿੱਖੀ ਨਜ਼ਰ ਰੱਖਣ ਲਈ ਸਾਂਝੀ ਮੀਟਿੰਗ ਕੀਤੀ ਗਈ ਅਤੇ ਸ਼ਰਾਬ ਮਾਫੀਆ ਵਿਰੁੱਧ ਸਖ਼ਤ ਕਾਰਵਾਈ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਹ ਵੀ ਪੜ੍ਹੋ: 50,000 ਰੁਪਏ ਤੱਕ ਦੇ ਕਰਜ਼ 'ਚ 48% ਦਾ ਵਾਧਾ, 6 ਗੁਣਾ ਤੱਕ ਵਧਿਆ ਕਰਜ਼ਿਆਂ ਦਾ NPA
ਦਰਅਸਲ, ਚੋਣ ਕਮਿਸ਼ਨ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ 25 ਨਵੰਬਰ ਅਤੇ 3 ਦਸੰਬਰ, 2023 ਨੂੰ ਵੋਟਾਂ ਦੀ ਗਿਣਤੀ ਦੀ ਮਿਤੀ ਘੋਸ਼ਿਤ ਕੀਤੀ ਹੈ।
ਵਿਭਾਗ ਨੂੰ ਪੰਜਾਬ ਦੇ ਸ਼ਰਾਬ ਮਾਫੀਆ ਦੇ ਰਾਜਸਥਾਨ 'ਚ ਸਰਗਰਮ ਹੋਣ ਦੀ ਸੂਚਨਾ ਮਿਲ ਰਹੀ ਹੈ, ਹੁਣ ਵਾਹਨ ਬਿਨਾਂ ਚੈਕਿੰਗ ਤੋਂ ਰਾਜਸਥਾਨ ਦੀ ਸਰਹੱਦ ਤੋਂ ਨਹੀਂ ਲੰਘ ਸਕਣਗੇ। ਪੰਜਾਬ ਦੇ ਵੀ 7 ਜ਼ਿਲ੍ਹਿਆਂ ਵਿੱਚ ਚੈਕ ਪੋਸਟਾਂ ਬਣਾਈਆਂ ਗਈਆਂ ਮਾਫੀਆ 'ਤੇ ਸ਼ਿਕੰਜਾ ਕੱਸਣ ਲਈ ਆਬਕਾਰੀ ਕਰ ਤੇ ਪੰਜਾਬ ਪੁਲਿਸ ਨੇ 15 ਟੀਮਾਂ ਦਾ ਗਠਨ ਕੀਤਾ ਹੈ। ਇਹ ਟੀਮਾਂ ਸਮੇਂ-ਸਮੇਂ 'ਤੇ ਵੱਖ-ਵੱਖ ਥਾਵਾਂ 'ਤੇ ਵਿਸ਼ੇਸ਼ ਨਾਕੇਬੰਦੀ ਕਰਕੇ ਸੂਬੇ ਤੋਂ ਆਉਣ-ਜਾਣ ਵਾਲੇ ਹਰ ਵਾਹਨ 'ਤੇ ਤਿੱਖੀ ਨਜ਼ਰ ਰੱਖਣਗੀਆਂ। ਸ਼ੱਕ ਦੇ ਘੇਰੇ ਵਿੱਚ ਆਉਣ ਵਾਲੇ ਡਰਾਈਵਰ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।
ਕਿਉਂਕਿ ਵਿਭਾਗ ਨੂੰ ਇਨਪੁਟਸ ਮਿਲ ਰਹੇ ਹਨ ਕਿ ਸ਼ਰਾਬ ਮਾਫੀਆ ਗੁਆਂਢੀ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਰਗਰਮ ਹੈ। ਇਸ ਲਈ 7 ਜ਼ਿਲ੍ਹਿਆਂ ਵਿੱਚ ਚੈਕ ਪੋਸਟਾਂ ਬਣਾਈਆਂ ਗਈਆਂ। ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਸੰਗਰੂਰ, ਬਠਿੰਡਾ, ਮੋਹਾਲੀ ਅਤੇ ਪਟਿਆਲਾ ਦੇ ਸਾਰੇ ਨਿਕਾਸ ਪੁਆਇੰਟਾਂ 'ਤੇ ਸਥਾਈ ਚੈਕ ਪੋਸਟਾਂ ਬਣਾਈਆਂ ਗਈਆਂ ਹਨ। ਚੌਕਸੀ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਜੀਐਸਟੀ ਮੋਬਾਈਲ ਵਿੰਗਸਿਪੂ (SIPU) ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਚੌਕਸੀ ਲਈ ਸ਼ਾਮਲ ਕੀਤਾ ਗਿਆ ਹੈ।