550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ 1227 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਨੂੰ ਰਵਾਨਾ 
Published : Nov 21, 2018, 1:57 pm IST
Updated : Apr 10, 2020, 12:24 pm IST
SHARE ARTICLE
ਸਿੱਖ ਜਥਾ
ਸਿੱਖ ਜਥਾ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਅੱਜ 1227 ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਨੂੰ ਰਵਾਨਾ ਕੀਤਾ ਗਿਆ...

ਚੰਡੀਗੜ੍ਹ (ਸ.ਸ.ਸ) : ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਅੱਜ 1227 ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਨੂੰ ਰਵਾਨਾ ਕੀਤਾ ਗਿਆ। 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਦੀ ਗੂੰਜ ਵਿਚ ਇਹ ਜਥਾ ਪਾਕਿਸਤਾਨ ਲਈ ਰਵਾਨਾ ਹੋਇਆ। ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਰਵਾਨਾ ਹੋਇਆ ਇਹ ਜਥਾ 10 ਦਿਨ ਤਕ ਪਾਕਿਸਤਾਨ ਵਿਚ ਰਹੇਗਾ। ਇਸ ਮੌਕੇ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਨੇ ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਦੀ ਹਿਮਾਇਤ ਕਰਦੇ ਹੋਏ ਕਿਹਾ ਕਿ ਲਾਂਘਾ ਖੋਲ੍ਹਣਾ ਜਰੂਰੀ ਹੈ ਅਤੇ ਇਸ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ।

ਇਸ ਦੇ ਨਾਲ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿਚ ਅਪਣੇ ਜੀਵਨ ਦੇ 14 ਸਾਲ ਬਤੀਤ ਕੀਤੇ। ਇਸ ਜਗ੍ਹਾ ‘ਤੇ ਹੀ ਉਨ੍ਹਾਂ ਨੇ ਮਨੁੱਖਤਾ ਨੂੰ ਮੂਲ ਮੰਤਰ ਦੇ ਉਪਦੇਸ਼ ਦੇ ਨਾਲ ਜੋੜਦੇ ਹੋਏ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਦਾ ਸੁਨੇਹਾ ਦਿਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੂਰਬ ਦਿਹਾੜੇ ਨੂੰ ਯਾਦਗਾਰ ਬਣਾਉਣ ਲਈ ਵਿਸ਼ਾਲ ਸਥਾਨ ਤਿਆਰ ਕਰਵਾ ਰਹੀ ਹੈ ਜਿਸ ਨੂੰ ਮੂਲ ਮੰਤਰ ਦੇ ਨਾਮ ਨਾਲ ਜਾਣਿਆ ਜਾਵੇਗਾ। ਮੂਲ ਮੰਤਰ ਸਥਾਨ ਬਣਾਉਣ ਦੀ ਜ਼ਿੰਮੇਵਾਰੀ ਗੁਰੂ ਨਾਨਕ ਨਿਰਪੱਖ ਸੇਵਕ ਜੱਥਾ ਬਰਮਿੰਘਮ ਦੇ ਮੁੱਖੀ ਭਾਈ ਮਹਿੰਦਰ ਸਿੰਘ ਨੂੰ ਸੌਂਪੀ ਗਈ ਹੈ।

ਉਹ ਇਸ ਦੀ ਕਾਰ ਸੇਵਾ ਬਾਬਾ ਲਾਭ ਸਿੰਘ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਸਹਿਯੋਗ ਨਾਲ ਕਰਵਾ ਰਹੇ ਹਨ। ਕਾਰ ਸੇਵਾ ਅਕਤੂਬਰ ਵਿਚ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਸਥਾਨ ਨੂੰ ਨਵੰਬਰ 2019 ਤੋਂ ਪਹਿਲਾਂ ਪੂਰਾ ਕਰਨ ਦੀ ਯੋਜਨਾ ਹੈ। ਇਥੇ ਸੰਗਤ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਜਾਣਕਾਰੀ ਮਿਲੇਗੀ। ਆਧੁਨਿਕ ਤਕਨੀਕ ਨਾਲ ਤਿਆਰ ਇਸ ਪ੍ਰੋਜੈਕਟ ਵਿਚ ਗੁਰੂ ਸਾਹਿਬ ਦੀਆਂ ਯਾਤਰਾਵਾਂ ਦੇ ਬਾਰੇ ਡਿਟੇਲ ਵਿਚ ਵਿਖਾਇਆ ਜਾਵੇਗਾ। ਦੋ ਏਕੜ ਵਿਚ 65 ਫੀਟ ਦਾ ਮੂਲ ਮੰਤਰ ਸਥਾਨ ਚਾਰ ਮੰਜ਼ਿਲਾ ਹੋਵੇਗਾ। ਜ਼ਮੀਨੀ ਮੰਜ਼ਿਲ ਦੀ ਉਚਾਈ 26 ਫੀਟ ਅਤੇ ਹੋਰਾਂ ਦੀ 13-13 ਫੁੱਟ ਹੋਵੇਗੀ।

ਇਸ ਨੂੰ ਸਹਾਰਾ ਦੇਣ ਲਈ 13 ਡਾਟ ਹੋਣਗੇ। ਇਸ ਸਥਾਨ ਦੇ ਬਰਾਂਡੇ 13 ਫੁੱਟ ਜਗ੍ਹਾ ਵਿਚ ਪਾਣੀ ਪ੍ਰਵਾਹ ਕੀਤਾ ਜਾਵੇਗਾ। ਸਥਾਨ ਦੇ ਅੰਦਰ ਵੀ 20 ਫੁੱਟ ਦੇ ਘੇਰੇ ਵਿਚ ਪਾਣੀ ਚੱਲੇਗਾ। ਐਸਜੀਪੀਸੀ ਦੇ ਚੀਫ਼ ਸੈਕਰੇਟਰੀ ਡਾ. ਰੂਪ ਸਿੰਘ ਨੇ ਦੱਸਿਆ ਕਿ ਇਥੇ ਛੱਡੇ ਜਾਣ ਵਾਲੇ ਪਾਣੀ ਦਾ ਪ੍ਰਬੰਧ ਪਵਿੱਤਰ ਵੇਈ ਤੋਂ ਕੀਤਾ ਜਾਵੇਗਾ। ਇਥੋਂ ਘੁੰਮਦੇ ਹੋਏ ਇਹ ਪਾਣੀ ਵਾਪਸ ਵੇਈ ਵਿਚ ਹੀ ਚਲਾ ਜਾਵੇਗਾ। ਗੁਰੂ ਸਾਹਿਬ ਦੀਆਂ ਯਾਤਰਾਵਾਂ ਦੀ ਜਾਣਕਾਰੀ ਦੇਣ ਲਈ ਇਕ ਮਲਟੀਮੀਡੀਆ ਕੇਂਦਰ ਦੀ ਸਥਾਪਨਾ ਵੀ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਪੇਂਟਿੰਗ ਦੇ ਜ਼ਰੀਏ ਵੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਵਿਸ਼ਵ ਪੱਧਰ ‘ਤੇ ਫੈਲਾਉਣ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ। ਮੂਲ ਮੰਤਰ ਦੀ ਇਮਾਰਤ ਵਿਚ 16 ਗੈਲਰੀਆਂ ਬਣਨਗੀਆਂ ਜਿਨ੍ਹਾਂ ਦੇ ਵਿਚ ਗੋਲਾਕਾਰ ਇਮਾਰਤ ਦੇ ਉੱਪਰੀ ਹਿਸੇ ਤੱਕ ਖੁੱਲ੍ਹੀ ਜਗ੍ਹਾ ਵਿਚ ਖ਼ੂਬਸੂਰਤ ਲਾਈਟਸ ਲਗਾਉਣ ਦੀ ਯੋਜਨਾ ਹੈ। ਦੋ ਪੌੜੀਆਂ ਦੇ ਨਾਲ-ਨਾਲ ਇਕ ਲਿਫ਼ਟ ਦਾ ਪ੍ਰਬੰਧ ਹੋਵੇਗਾ। ਇਮਾਰਤ ਦੇ ਆਸਪਾਸ ਇਕ ਬਾਗ ਦੀ ਉਸਾਰੀ ਵੀ ਕਰਵਾਈ ਜਾਵੇਗੀ, ਜਿਸ ਵਿਚ ਆਉਣ-ਜਾਣ ਲਈ 13 ਰਸਤੇ ਬਣਾਏ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement