
ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੀ ਭੁੱਖ ਹੜਤਾਲ ਦੂਸਰੇ ਦਿਨ ਵੀ ਜਾਰੀ
ਮੰਗਾਂ ਮੰਨਵਾਉਣ ਲਈ ਸਿਹਤ ਕਾਮਿਆਂ ਦੀ ਇਕਜੁਟਤਾ ਜ਼ਰੂਰੀ : ਢਿੱਲੋਂ
ਚੰਡੀਗੜ੍ਹ, 22 ਜਨਵਰੀ (ਭੁੱਲਰ) : ਪੰਜਾਬ ਦੇ ਸਿਹਤ ਕਾਮਿਆਂ ਦੇ ਏਕੇ 'ਤੇ ਆਧਾਰਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵਲੋਂ ਅਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਕਰੋ ਜਾਂ ਮਰੋ ਨੀਤੀ ਤਹਿਤ ਡਾਇਰੈਕਟਰ ਸਿਹਤ ਅਤੇ ਪਰਵਾਰ ਭਲਾਈ ਦਫ਼ਤਰ ਚੰਡੀਗੜ੍ਹ ਵਿਖੇ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ ਅੱਜ ਦੂਸਰੇ ਦਿਨ ਵਿਚ ਦਾਖ਼ਲ ਹੋ ਗਈ, ਜਿਸ ਵਿਚ ਅੱਜ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਸੱਤ ਮੁਲਾਜ਼ਮ ਭੁੱਖ ਹੜਤਾਲ 'ਤੇ ਬੈਠੇ | ਇਸ ਤੋਂ ਪਹਿਲਾਂ ਇਨ੍ਹਾਂ ਮੁਲਾਜ਼ਮਾਂ ਨੇ ਮੋਗਾ ਜ਼ਿਲ੍ਹੇ ਦੇ ਸਾਥੀਆਂ ਦੀ ਭੁੱਖ ਹੜਤਾਲ ਸਮਾਪਤ ਕਰਵਾਈ ਅਤੇ ਉਨ੍ਹਾਂ ਦੀ ਜਗ੍ਹਾ ਖੁਦ ਭੁੱਖ ਹੜਤਾਲ 'ਤੇ ਬੈਠ ਗਏ |
ਇਸ ਮੌਕੇ ਸੂਬਾ ਕਨਵੀਨਰ ਕੁਲਬੀਰ ਸਿੰਘ ਢਿੱਲੋਂ, ਨਿੰਦਰ ਕੌਰ ਮੁਕਤਸਰ, ਜ਼ਿਲ੍ਹਾ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਅਤੇ ਮੁਕਤਸਰ ਸਾਹਿਬ ਦੇ ਪ੍ਰਧਾਨ ਸੁਖਵਿੰਦਰ ਦੋਦਾ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਮੁਲਾਜ਼ਮਾਂ 'ਤੇ ਵਾਰ ਕਰ ਰਹੀ ਹੈ ਤੇ ਪੰਜਾਬ ਦੇ ਪੜੇ੍ਹ ਲਿਖੇ ਅਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਨੌਜਵਾਨਾਂ ਦਾ ਸ਼ੋਸ਼ਣ ਹੋ ਰਿਹਾ ਹੈ, ਉਸਦਾ ਟਾਕਰਾ ਕਰਨ ਲਈ ਸਾਰੇ ਸਿਹਤ ਮੁਲਾਜ਼ਮਾਂ ਦੀ ਇਕਜੁੱਟਤਾ ਅਤਿ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਿਸ਼ਨ ਫ਼ਤਿਹ ਨੂੰ ਫ਼ਤਿਹ ਕਰਨ ਵਾਲੇ ਯੋਧਿਆਂ ਦਾ ਸਨਮਾਨ ਸਿਰਫ ਕਾਗ਼ਜ਼ਾਂ ਤਕ ਹੀ ਸੀਮਤ ਹੈ, ਅਸਲ ਵਿਚ ਇਹ ਯੋਧੇ ਪਿਛਲੇ 10 ਮਹੀਨਿਆਂ ਤੋਂ ਅਪਣੀਆਂ ਜਾਇਜ਼ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਤੇ ਨਾਜਾਇਜ਼ ਪਰਚਿਆਂ ਦਾ ਸਾਹਮਣਾ ਕਰ ਰਹੇ ਹਨ |
ਇਸ ਭੁੱਖ ਹੜਤਾਲ ਵਿਚ ਰੈਗੂਲਰ ਕਾਮਿਆਂ ਤੋਂ ਇਲਾਵਾ ਕੱਚੇ ਕਾਮੇ ਅਤੇ ਨਵ ਨਿਯੁਕਤ ਮਲਟੀਪਰਪਜ਼ ਕਾਮੇ ਵੀ ਹਾਜ਼ਰ ਸਨ | ਅੱਜ ਹਰਜੀਤ ਕੌਰ, ਕੁਲਬੀਰ ਰਜਨੀ, ਸੁਖਵਿੰਦਰ ਕੌਰ, ਮਨਜੀਤ ਕੌਰ, ਹਰਦਵਿੰਦਰ ਸਿੰਘ, ਮੰਗਲ ਸਿੰਘ ਅਤੇ ਜੋਬਨਜੀਤ ਸਿੰਘ ਭੁੱਖ ਹੜਤਾਲ ਤੇ ਬੈਠੇ |
ਇਸ ਮੌਕੇ ਉਕਤ ਤੋਂ ਇਲਾਵਾ ਸੁਖਵਿੰਦਰ ਸਿੰਘ ਦੋਦਾ, ਮਹਿੰਦਰ ਪਾਲ ਲੂੰਬਾ ਮੋਗਾ, ਜਸਕਰਨ ਲੰਬੀ, ਰਮਨਦੀਪ ਭੁੱਲਰ, ਮਨਦੀਪ ਸਿੰਘ ਭਿੰਡਰ, ਬਲਵਿੰਦਰ ਸ਼ਰਮਾ, ਅਮਰਦੀਪ ਸਿੰਘ, imageਦਵਿੰਦਰ ਤੂਰ, ਰਾਜਿੰਦਰ ਸਿੰਘ, ਨੈਨਸੀ ਅਤੇ ਗੁਰਤੇਜ ਸਿੰਘ ਆਦਿ ਤੋਂ ਇਲਾਵਾ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਸਿਹਤ ਕਰਮਚਾਰੀ ਹਾਜ਼ਰ ਸਨ¢