Punjabi Culture News: ਕਿਥੇ ਗਈਆਂ ਬੈਲਾਂ ਦੀਆਂ ਜੋੜੀਆਂ
Published : Jan 22, 2024, 1:46 pm IST
Updated : Jan 22, 2024, 2:29 pm IST
SHARE ARTICLE
Where did the pairs of oxen go Punjabi Culture News in punjabi
Where did the pairs of oxen go Punjabi Culture News in punjabi

Punjabi Culture News: ਕਿਸਾਨ ਸਵੇਰੇ ਮੂੰਹ ਹਨੇਰੇ ਉਠ ਕੇ ਬਿਨਾਂ ਕੁੱਝ ਖਾਧੇ ਪੀਤੇ ਬਲਦਾਂ ਦੇ ਗਲ ਵਿਚ ਪੰਜਾਲੀ ਪਾ ਕੇ ਹੱਲ ਮੋਢੇ ਤੇ ਚੁੱਕ ਕੇ ਖੇਤਾਂ ਵਲ ਚਲ ਪੈਂਦਾ ਸੀ।

Where did the pairs of oxen go Punjabi Culture News in punjabi : ਬੈਲਾਂ ਦੀਆਂ ਜੋੜੀਆਂ ਹਰ ਪਿੰਡ ਦੇ ਘਰ ਦਾ ਸ਼ਿੰਗਾਰ ਹੁੰਦੀਆਂ ਸਨ ਜਿਨ੍ਹਾਂ ਦੇ ਸਿੰਙਾਂ ਨੂੰ ਸਰੋ੍ਹਂ ਦੇ ਤੇਲ ਨਾਲ ਲਿਸ਼ਕਾ, ਨਹਾ ਧੋ ਕੇ  ਰਖਿਆ ਜਾਂਦਾ ਸੀ। ਗਲ ਵਿਚ ਟੱਲੀਆਂ ਤੇ ਘੁੰਗਰੂ ਬੰਨ੍ਹੀ ਦੇ ਸਨ ਜੋ ਮਧੁਰ ਸੰਗੀਤ ਪੈਦਾ ਕਰਦੇ ਸਨ। ਇਹ ਕਿਸਾਨ ਦੀ ਆਰਥਕ ਮਦਦ ਤੇ ਰੋਟੀ ਰੋਜ਼ੀ ਖੇਤੀਬਾੜੀ ਦਾ ਸਾਧਨ ਸੀ। ਸਾਰੀ ਖੇਤੀਬਾੜੀ ਇਨ੍ਹਾਂ ’ਤੇ ਨਿਰਭਰ ਸੀ। ਜ਼ਮੀਨ ਵਿਚ ਹੱਲ ਵਾਹੁਣ ਤੇ ਸੁਹਾਗਾ ਚਲਾਉਣ ਤੋਂ ਲੈ ਕੇ ਢੋਆ ਢੁਆਈ ਤੇ ਸਿੰਚਾਈ ਦੇ ਸਾਧਨਾਂ ਵਿਚ ਵਰਤਿਆ ਜਾਂਦਾ ਸੀ। ਜਿਨ੍ਹਾਂ ਸ਼ਹਿਰਾਂ ਵਿਚ ਬੈਲ ਗੱਡੀਆਂ ਜਾਂ ਗੱਡੇ ਤੇ ਬੈਲਾਂ ਨੂੰ ਜੋਕੇ ਸ਼ਹਿਰ ਲਿਜਾਈ ਜਾਂਦੀ ਸੀ। ਤੂੜੀ, ਪੱਠੇ ਡੰਗਰਾਂ ਵਾਸਤੇ ਪੈਲੀ ਵਿਚੋਂ ਪਿੰਡ ਖੜੀ ਦੇ ਸੀ। ਬਲਦਾਂ ਨੂੰ ਜੋਨ ਵਾਸਤੇ ਖੇਤੀ ਸੰਦਾਂ ਦੀ ਬਹੁਤ  ਹੀ ਮਹੱਤਤਾ ਸੀ। ਇਸ ਲਈ ਬਲਦਾਂ ਦੀ ਜੋੜੀ ਦੇ ਨਾਲ ਨਾਲ ਸੰਦ ਬਾਰੇ ਇਥੇ ਦਸਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ: Jalandhar News: ਜਲੰਧਰ 'ਚ ਸ਼ੱਕੀ ਹਾਲਾਤ 'ਚ ਵਿਅਕਤੀ ਦੀ ਹੋਈ ਮੌਤ, ਆਟੋ 'ਚੋਂ ਮਿਲੀ ਲਾਸ਼ 

ਸੰਦ ਸ਼ਬਦ ਦਾ ਅਰਥ ਹੈ ਅਜਿਹੀ ਕੋਈ ਵੀ ਵਸਤੂ ਜਿਸ ਨੂੰ ਲੋੜ ਮੁਤਾਬਕ, ਲੋੜ ਪੂਰੀ ਕਰਨ ਲਈ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਪੇਂਡੂ ਕਿੱਤੇ ਦੇ ਸੰਦਾਂ ਤੋਂ ਭਾਵ ਉਹ ਵਸਤੂਆਂ ਜਿਨ੍ਹਾਂ ਦੀ ਵਰਤੋਂ ਕਰ ਕੇ ਪੇਂਡੂ ਲੋਕ ਅਪਣੀ ਕਿਰਤ ਕਰਦੇ ਹਨ। ਇਨ੍ਹਾਂ ਦੀ ਵਰਤੋਂ ਮੁਡ ਕਦੀਮ ਤੋਂ ਲੈ ਹੁਣ ਤਕ ਹੁੰਦੀ ਰਹੀ ਹੈ। ਪਰ ਹੁਣ ਅਜਿਹੇ ਸੰਦ ਹਨ ਜਿਨ੍ਹਾਂ ਦੀ ਵਰਤੋਂ ਮਸ਼ੀਨਰੀ ਆਉਣ ਨਾਲ ਘਟਦੀ ਜਾਂਦੀ ਹੈ। ਇਹ ਗੱਲ ਉਨ੍ਹਾਂ ਵੇਲਿਆਂ ਦੀ ਸੀ ਜਦੋਂ ਪੰਜਾਬ ਵਿਚ ਮਸ਼ੀਨੀ ਯੁਗ ਨਹੀਂ ਸੀ ਆਇਆ। ਉਸ ਵੇਲੇ ਬਲਦਾਂ ਨਾਲ ਹੱਲ ਜੋੜ ਕੇ ਪੈਲੀ ਵਾਹੀ ਜਾਂਦੀ ਸੀ। ਖੇਤੀ ਦੇ ਸੰਦ ਹਰ ਕਿਸਾਨ ਦੇ ਘਰ ਦਾ ਸ਼ਿੰਗਾਰ ਹੁੰਦੇ ਸਨ। ਕਿਸਾਨ ਸਵੇਰੇ ਮੂੰਹ ਹਨੇਰੇ ਉਠ ਕੇ ਬਿਨਾਂ ਕੁੱਝ ਖਾਧੇ ਪੀਤੇ ਬਲਦਾਂ ਦੇ ਗਲ ਵਿਚ ਪੰਜਾਲੀ ਪਾ ਕੇ ਹੱਲ ਮੋਢੇ ਤੇ ਚੁੱਕ ਕੇ ਖੇਤਾਂ ਵਲ ਚਲ ਪੈਂਦਾ ਸੀ।

ਇਹ ਵੀ ਪੜ੍ਹੋ: Faridkot News: ਫੌਜੀ ਵਰਦੀ 'ਚ ਘੁੰਮ ਰਹੇ ਨੌਜਵਾਨ ਨੂੰ ਫਰੀਦਕੋਟ ਪੁਲਿਸ ਨੇ ਹਿਰਾਸਤ 'ਚ ਲਿਆ

ਉਸ ਸਮੇਂ ਸਾਰੀ ਖੇਤੀਬਾੜੀ ਇੰਦਰ ਦੇਵਤਾ ਤੇ ਯਾਨੀ ਕਿ ਬਾਰਸ਼, ਮੀਂਹ ਤੇ ਨਿਰਭਰ ਸੀ। ਸਾਡੀ ਪੈਲੀ ਰੋਹੀ ਵਾਲੀ ਸੀ। ਜ਼ਿਆਦਾ ਬਾਰਸ਼, ਮੀਂਹ ਪੈਣ ਨਾਲ ਹੜ੍ਹ ਆ ਜਾਂਦੇ ਸੀ। ਪਾਣੀ ਪੈਲੀ ਵਿਚ ਰੁਕ ਜਾਂਦਾ ਸੀ,ਫ਼ਸਲ ਮਾਰੀ ਜਾਂਦੀ ਸੀ। ਸਾਡੀ ਸੱਤ ਕਿਲੇ੍ਹ ਪੈਲੀ ਵਿਚੋਂ ਮਸਾਂ 40 ਭਰੀਆਂ ਕਣਕ ਦੀਆਂ ਨਿਕਲਦੀਆਂ ਸਨ। ਖੂਹ ਵੀ ਉਦੋਂ ਕਿਤੇ ਕਿਤੇ, ਟਾਂਵੇਂ ਟਾਂਵੇਂ ਹੁੰਦੇ ਸਨ।  ਸੁਆਣੀਆਂ ਖੇਤਾਂ ਵਿਚ ਹਾਲੀਆਂ ਵਾਸਤੇ ਰੋਟੀ ਲੈ ਕੇ ਆਉਦੀਂਂਆਂ ਸਨ ਜਿਸ ਨਾਲ ਅੰਬ ਦਾ ਅਚਾਰ, ਗੰਢਾ, ਸਬਜ਼ੀ ਰੋਟੀ ਨਾਲ ਖਾਣ ਨੂੰ, ਰੋਟੀ ਖਾਣ ਤੋਂ ਬਾਅਦ ਲੱਸੀ ਪਾਣੀ ਦੀ ਜਗ੍ਹਾ ਪੀਣ ਨੂੰ ਦਿੰਦੀਆਂ ਸਨ। ਬਾਅਦ ਵਿਚ ਮੂੁੰਹ ਮਿੱਠਾ ਕਰਨ ਲਈ ਗੁੜ ਦਿਤਾ ਜਾਂਦਾ ਸੀ। ਬਲਦਾਂ ਦੇ ਨਾਲ ਸਬੰਧਤ ਸੁਹਾਗਾ ਇਕ ਕਾਰਗਰ ਖੇਤੀ ਸੰਦ ਸੀ। ਲਕੜੀ ਦੇ ਇਕ ਮੋਟੇ ਫੱਟਿਆਂ ਵਾਲੇ ਵਾਹੀ ਜ਼ਮੀਨ ਨੂੰ ਪੱਧਰਾ ਕਰਨ ਵਾਲੇ ਦੋ ਜੋਗਾ ਨਾਲ ਚਲਣ ਵਾਲੇ ਖੇਤੀ ਸੰਦ ਨੂੰ ਸੁਹਾਗਾ ਕਹਿੰਦੇ ਹਨ। ਸੁਹਾਗੇ ਦੀ ਵਰਤੋਂ ਵਾਹੀ ਹੋਈ  ਜ਼ਮੀਨ ਵਿਚ ਢੇਮਾਂ ਨੂੰ ਭੰਨਣ, ਤੋੜਨ ਲਈ ਵਰਤੀ ਜਾਂਦੀ ਸੀ।

ਸੁਹਾਗਾ ਫੇਰਨ ਨਾਲ ਵਾਹੀ ਹੋਈ ਜ਼ਮੀਨ ਤੇ ਧੁੱਪ ਤੇ ਗਰਮੀ ਦਾ ਘੱਟ ਅਸਰ ਹੋਣ ਕਾਰਨ ਜ਼ਮੀਨ ਵਿਚ ਨਮੀ ਬਣੀ ਰਹਿੰਦੀ ਹੈ। ਸੁਹਾਗਾ ਬਲਦਾਂ ਦੀਆਂ ਪਹਿਲਾ ਦੋ ਜੋੜੀਆਂ, ਫਿਰ ਇਕ ਜੋੜੀ ਜਾਂ ਊਠ ਨਾਲ ਚਲਾਇਆ ਜਾਂਦਾ ਸੀ। ਅੱਜ ਦੀ ਪੀੜ੍ਹੀ ਅਪਣੀ ਹੱਥੀਂ ਕਿਰਤ ਨਹੀਂ ਕਰਦੀ। ਉਹ ਤਾਂ ਸਿਰਫ਼ ਪ੍ਰਵਾਸੀ ਮਜ਼ਦੂਰਾਂ ’ਤੇ ਨਿਰਭਰ ਹੈ। ਅੱਜ ਦਾ ਨੌਜਵਾਨ ਅਪਣੇ ਘਰ ਦਾ ਵਾਹੀ ਦਾ ਹੱਥੀਂ ਕੰਮ ਕਰਨ ਨੂੰ ਤਿਆਰ ਨਹੀਂ। ਦੇਖੋ ਦੇਖੀ ਡਾਲਰਾਂ ਦੀ ਚਮਕ ਦਮਕ ਦੇਖ ਵਿਦੇਸ਼ਾਂ ਵਲ ਅਪਣਾ ਸੱਭ ਕੁੱਝ ਵੇਚ ਵੱਟ ਭੱਜ ਰਿਹਾ ਹੈ। ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਹੈ। ਜਿਹੜੇ 20,22 ਲੱਖ ਲਾ ਕੇ ਬਾਹਰ ਜਾ ਰਿਹਾ ਹੈ। ਕੰਮ ਨਾ ਮਿਲਣ ਕਾਰਣ ਤੇ ਘਰ ਮਹਿੰਗੇ ਮਿਲਣ ਕਰ ਕੇ ਫ਼ੀਸਾਂ ਵੀ ਨਹੀਂ ਪੂਰੀਆਂ ਹੋ ਰਹੀਆਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਖਾਣਾ ਵੀ ਇਕ ਟਾਈਮ ਮਿਲ ਰਿਹਾ ਹੈ। ਡਿਪਰੈਸ਼ਨ ਵਿਚ ਜਾ ਕੇ ਦਿਲ ਦੇ ਦੌਰੇ ਨਾਲ ਮੌਤਾਂ ਹੋ ਰਹੀਆ ਹਨ। ਨੌਜਵਾਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਸਾਡੇ ਪੁਰਖੇ ਹੱਲ ਵਾਹ ਸਾਨੂੰ ਪਾਲ ਪੋਸ ਕੇ ਵੱਡਾ ਕੀਤਾ ਹੈ। ਹੁਣ ਤਾਂ ਮਸ਼ੀਨੀ ਵਾਹੀ ਸੋਖੀ ਹੈ। ਜੇ ਪ੍ਰਵਾਸੀ ਕਰ ਸਕਦੇ ਹਨ ਤੇ ਅਸੀਂ ਅਪਣੇ ਘਰ ਦੀ ਪੈਲੀ ਵਹਾਉਣ ਤੋਂ ਕਿਉਂ ਗੁਰੇਜ਼ ਕਰਦੇ ਹਾਂ। ਜੇ ਇਹ ਹਾਲ ਰਿਹਾ ਤਾਂ ਪੰਜਾਬ ਵਿਚ ਪ੍ਰਵਾਸੀਆਂ ਦਾ ਰਾਜ ਹੋਵੇਗਾ। ਬੁਢਾਪਾ ਰੁਲੇਗਾ। ਇਸ ਲਈ ਨੌਜਵਾਨਾਂ ਨੂੰ ਬਾਹਰ ਜਾਣ ਦੀ ਬਜਾਏ ਅਪਣੇ ਪੰਜਾਬ ਵਿਚ ਰਹਿ ਹੱਥੀ ਕੰਮ ਕਰਨਾ ਚਾਹੀਦਾ ਹੈ।
-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ ਸੇਵਾ ਮੁਕਤ ਇੰਸਪੈਕਟਰ ਪੰਜਾਬ ਪੁਲਿਸ। 9878600221

 (For more Punjabi news apart from pairs of oxen Punjabi Culture News in punjabi , stay tuned to Rozana Spokesman)

Tags: spokesmantv

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement