ਦੇਖੋ SHO ਦਾ ਰਿਸ਼ਵਤ ਖਾਣ ਦਾ ਨਵਾਂ ਤਰੀਕਾ, ਖ਼ਬਰ ਪੜ੍ਹ ਕੇ ਰਹਿ ਜਾਓਗੇ ਦੰਗ
Published : Feb 22, 2020, 1:06 pm IST
Updated : Apr 9, 2020, 9:03 pm IST
SHARE ARTICLE
Photo
Photo

ਬਣਾਈ ਫਰਜ਼ੀ ਰੇਡ ਪਾਰਟੀ, ਸ਼ਾਮਲ ਕੀਤੇ ਬੂਟ ਪਾਲਿਸ਼ ਤੇ ਸੈਲੂਨ ਵਾਲੇ

ਲੁਧਿਆਣਾ: ਪੰਜਾਬ ਦੀ ਸਪੈਸ਼ਲ ਟਾਸਕ ਫੋਰਸ ਨੇ ਥਾਣਾ ਡਵੀਜ਼ਨ ਨੰਬਰ  2 ਲੁਧਿਆਣਾ ਦੇ ਐਸਐਚਓ ਅਮਨਦੀਪ ਸਿੰਘ ਗਿੱਲ ਅਤੇ ਉਸ ਦੇ ਪ੍ਰਾਈਵੇਟ ਡਰਾਇਵਰ ਨੂੰ 10 ਗ੍ਰਾਮ 35 ਮਿਲੀਗ੍ਰਾਮ ਹੈਰੋਇਨ ਅਤੇ ਉਹਨਾਂ ਦੇ ਰੱਖੇ ਵੱਖ ਵੱਖ ਮਾਰਕਾ ਦੇ 6 ਮੋਬਾਇਲ ਫੋਨਾਂ ਸਮੇਤ ਕਾਬੂ ਕੀਤਾ ਹੈ।
 

 ਨਸ਼ਾ ਤਸਕਰੀ ਵਿਚ ਮਦਦਗਾਰ ਐਸਐਚਓ ਅਮਨਦੀਪ ਸਿੰਘ ਗਿੱਲ ਅਤੇ ਉਹਨਾਂ ਦੇ ਡਰਾਇਵਰ ਅਜੇ ਕੋਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਕਈ ਪਰਤਾਂ ਖੁੱਲ੍ਹ ਕੇ ਸਾਹਮਣੇ ਆਈਆਂ ਹਨ। ਹੁਣ ਤੱਕ ਕੀਤੀ ਗਈ ਪੁੱਛਗਿੱਛ ਵਿਚ ਨਸ਼ਾ ਤਸਕਰੀ ਦੇ ਇਕ ਵੱਡੇ ਨੈੱਟਵਰਕ ਦੀ ਗੱਲ਼ ਸਾਹਮਣੇ ਆਈ ਹੈ। ਅਰੋਪੀ ਸਾਬਕਾ ਐਸਐਚਓ ਨੇ ਤਸਕਰਾਂ ਕੋਲੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਸੈਲੂਨ ਵਾਲਿਆਂ ਤੋਂ ਲੈ ਕੇ ਬੂਟ ਪਾਲਿਸ਼ ਕਰਨ ਵਾਲਿਆਂ ਦੀ ਫਰਜ਼ੀ ਰੇਡ ਪਾਰਟੀ ਬਣਾਈ ਹੋਈ ਸੀ

ਪੁਲਿਸ ਨੇ ਤੀਜੇ ਦਿਨ ਅਰੋਪੀ ਅਧਿਕਾਰੀ ਦੇ ਘਰ ਰੇਡ ਮਾਰ ਕੇ 50 ਗ੍ਰਾਮ ਅਫੀਮ ਅਤੇ ਡਰਾਇਵਰ ਦੇ ਘਰ ਤੋਂ 40 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ। ਹੁਣ ਇਹਨਾਂ ਦੀਆਂ ਬੈਂਕ ਟ੍ਰਾਜ਼ੇਕਸ਼ਨਾਂ ਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ ਤਾਂ ਜੋ ਪਤਾ ਚੱਲ ਸਕੇ ਕਿ ਇਹਨਾਂ ਨੇ ਕਿੱਥੇ-ਕਿੱਥੇ ਲੈਣ-ਦੇਣ ਕੀਤਾ ਹੈ।

ਜ਼ਿਕਰਯੋਗ ਹੈ ਕਿ ਐਸਐਚਓ ਨੇ ਫਿਰੌਤੀ ਮੰਗਣ ਦੇ ਮਾਮਲੇ ਵਿਚ ਕੁਝ ਸਮਾਂ ਪਹਿਲਾਂ ਜੇਲ੍ਹ ਵਿਚੋਂ ਜ਼ਮਾਨਤ ‘ਤੇ ਆਏ ਸਸਪੈਂਡਡ ਹੈੱਡ ਕਾਂਸਟੇਬਲ ਬਲਬੀਰ ਸਿੰਘ ਅਤੇ ਪ੍ਰਾਈਵੇਟ ਡਰਾਇਵਰ ਨਾਲ ਮਿਲ ਕੇ ਅਪਣਾ ਗੈਂਗ ਬਣਾਇਆ ਹੋਇਆ ਸੀ। ਤਿੰਨਾਂ ਨੇ ਯੋਜਨਾ ਬਣਾ ਕੇ 5 ਦੋਸਤਾਂ ਨੂੰ ਨਸ਼ਾ ਖਰੀਦਣ ਦੇ ਬਹਾਨੇ ਬੁਲਾ ਕੇ ਗ੍ਰਿਫ਼ਤਾਰ ਕਰ ਲਿਆ। ਪੰਜ ਦੋਸਤਾਂ ਕੋਲੋਂ 10 ਗ੍ਰਾਮ ਹੈਰੋਇਨ ਬਰਮਾਦ ਹੋਣ ‘ਤੇ ਉਹਨਾਂ ਨੂੰ ਥਾਣੇ ਵਿਚ ਲੈ ਆਏ ਪਰ ਕੇਸ ਦਰਜ ਕਰਨ ਦੀ ਬਜਾਏ 2 ਦਿਨ ਹਵਾਲਾਤ ਵਿਚ ਰੱਖ ਕੇ 85 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਕੇ ਛੱਡ ਦਿੱਤਾ।

ਸਿਰਫ ਇਹੀ ਨਹੀਂ ਪੰਜਾਂ ਕੋਲੋਂ ਮਿਲੇ 6 ਮੋਬਾਇਲ ਫੋਨ ਅਤੇ ਕਾਰ ਵਾਪਸ ਕਰਨ ਲਈ ਹੋਰ ਪੈਸਿਆਂ ਦੀ ਮੰਗ ਕੀਤੀ।ਇਸ ਸਾਰੇ ਮਾਮਲੇ ਬਾਰੇ ਪਤਾ ਚੱਲਣ ‘ਤੇ ਲੁਧਿਆਣਾ-ਫਿਰੋਜ਼ਪੁਰ ਐਸਟੀਐਫ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਮਾਮਲਾ ਦਰਜ ਕਰਕੇ ਐਸਐਚਓ ਅਤੇ ਡ੍ਰਾਇਵਰ ਨੂੰ ਗ੍ਰਿਫ਼ਤਾਰ ਕਰ ਲਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement