ਦਿੱਲੀ ਦੇ ਸਿੰਘੂ ਬਾਰਡਰ ਤੋਂ ਲੱਭਿਆ ਜਲੰਧਰ ਤੋਂ ਗੁਆਚਿਆ ਮੁੰਡਾ, ਕੈਪਟਨ ਨੇ ਸਾਂਝੀ ਕੀਤੀ ਜਾਣਕਾਰੀ
Published : Feb 22, 2021, 8:03 pm IST
Updated : Feb 22, 2021, 9:47 pm IST
SHARE ARTICLE
missing boy Arman Passi
missing boy Arman Passi

ਬੱਚੇ ਦੇ ਮਾਪਿਆਂ ਨੇ ਜਲੰਧਰ ਦੇ ਥਾਣਾ ਰਾਮਾਂ ਮੰਡੀ ਵਿਚ ਦਰਜ ਕਰਵਾਈ ਸੀ ਗੁੰਮਸ਼ੁਦਾ ਰਿਪੋਰਟ

ਚੰਡੀਗੜ੍ਹ : ਬੀਤੇ ਦਿਨੀਂ ਜਲੰਧਰ ਤੋਂ ਲਾਪਤਾ ਹੋਇਆ ਬੱਚਾ ਸਿੰਘੂ ਦੇ ਸਿੰਘੂ ਬਾਰਡਰ ਤੋਂ ਮਿਲ ਗਿਆ ਹੈ।  ਕੈਪਟਨ ਅਮਰਿੰਦਰ ਸਿੰਘ ਨੇ ਬੱਚੇ ਦੇ ਮਿਲਣ ਦੀ ਖੁਸ਼ੀ ਟਵਿੱਟਰ 'ਤੇ ਸਾਂਝੀ ਕਰਦਿਆਂ ਕਿਹਾ ਕਿ ਇਸ ਖ਼ਬਰ ਨੂੰ ਸਾਂਝਾ ਕਰਦਿਆਂ ਖੁਸ਼ੀ ਹੋਈ ਕਿ ਅਰਮਾਨ ਪਾਸੀ ਨੂੰ ਲੱਭ ਲਿਆ ਗਿਆ ਹੈ, ਉਹ ਸੁਰੱਖਿਅਤ ਹੈ ਅਤੇ ਘਰ ਨੂੰ ਜਾ ਰਿਹਾ ਹੈ।

Capt Amrinder SinghCapt Amrinder Singh

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਲੈਫਟੀਨੈਂਟ ਕਰਨਲ ਵਨੀਤ ਪਾਸੀ ਦਾ ਮੁੰਡਾ ਅਰਮਾਨ ਲਾਪਤਾ ਹੋ ਗਿਆ ਸੀ। ਇਸ ਤੋਂ ਬਾਅਦ ਬੱਚੇ ਦੇ ਮਾਪਿਆਂ ਨਾ ਗੁੰਮਸ਼ੁਦਾ ਹੋਣ ਦੀ ਸ਼ਿਕਾਇਤ ਜਲੰਧਰ ਦੇ ਥਾਣਾ ਰਾਮਾਂ ਮੰਡੀ ਵਿੱਚ ਦਰਜ ਕਰਵਾਈ ਸੀ। ਪੁਲਿਸ ਦੀ ਸਖਤ ਮਿਹਨਤ ਬਾਅਦ ਬੱਚੇ ਨੂੰ ਦਿੱਲੀ ਦੇ ਸਿੰਘੂ ਬਾਰਡਰ ਤੋਂ ਲੱਭ ਲਿਆ ਹੈ ਤੇ ਹੁਣ ਉਸ ਦਾ ਪਰਿਵਾਰ ਉਸ ਨੂੰ ਦਿੱਲੀ ਲੈਣ ਜਾ ਗਿਆ ਹੈ।

missing boy Arman Passimissing boy Arman Passi

ਥਾਣਾ ਰਾਮਾਂ ਮੰਡੀ ਦੇ ਐਸਐਚਓ ਸੁਲੱਖਣ ਸਿੰਘ ਮੁਤਾਬਕ ਅਰਮਾਨ ਪਾਸੀ ਉਮਰ 15 ਤੋਂ 14 ਸਾਲ ਦੇ ਤਕਰੀਬਨ ਹੈ, ਜੋ ਕਿ ਮਾਨਸਿਕ ਤੌਰ 'ਤੇ ਕਮਜ਼ੋਰ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਘਰੋਂ ਪਰਸੋਂ ਬਾਹਰ ਖੇਡਣ ਗਿਆ, ਪਰ ਮੁੜ ਕੇ ਨਹੀਂ ਆਇਆ। ਇਸ ਤੋਂ ਬਾਅਦ ਘਰਦਿਆਂ ਨੇ ਉਸ ਸਬੰਧੀ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਪ੍ਰਸ਼ਾਸਨ ਨੇ ਇਸ ਸਬੰਧੀ ਸ਼ਿਕਾਇਤ ਕੰਟਰੋਲ ਰੂਮ ਵਿਚ ਦੇਣ ਦੇ ਨਾਲ ਨਾਲ ਗੁੰਮਸ਼ੁਦਾ ਦਾ ਇਸ਼ਤਿਹਾਰ ਜਾਰੀ ਕਰਦੇ ਹੋਏ ਆਊਟ ਆਫ਼ ਡਿਸਟ੍ਰਿਕ, ਆਊਟ ਆਫ਼ ਸਟੇਟ ਅਤੇ ਕੰਟਰੋਲ ਰੂਮ ਵਿਚ ਦੱਸਿਆ ਗਿਆ।

missing boy Arman Passimissing boy Arman Passi

ਇਸ ਤੋਂ ਬਾਅਦ ਦਿੱਲੀ ਪੁਲਿਸ ਦੇ ਮਦਨ ਲਾਲ ਹਵਲਦਾਰ ਜਿਸ ਦੀ ਡਿਊਟੀ ਕਿਸਾਨਾਂ ਦੇ ਸੰਘਰਸ਼ ਸਿੰਘੂ ਬਾਰਡਰ 'ਤੇ ਸੀ, ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਹ ਬੱਚਾ ਉਨ੍ਹਾਂ ਨੂੰ ਉੱਥੇ ਮਿਲਿਆ ਹੈ, ਜਿਸ ਤੋਂ ਬਾਅਦ ਬੱਚੇ ਨੂੰ ਰਾਤ ਨੂੰ ਉੱਥੋਂ ਲੱਭ ਲਿਆ ਗਿਆ। ਰਾਤ ਹੀ ਬੱਚੇ ਦੇ ਮਾਪਿਆਂ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ। ਦਿੱਲੀ ਪੁਲਿਸ ਨੇ ਉਸ ਤੋਂ ਬਾਅਦ ਦਿੱਲੀ ਵਿਚ ਰਹਿ ਰਹੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਬੱਚਾ ਸੌਂਪ ਦਿੱਤਾ ਗਿਆ ਹੈ।  ਥਾਣਾ ਪ੍ਰਮੁੱਖ ਮੁਤਾਬਕ ਬੱਚਾ ਦਿੱਲੀ ਕਿਵੇਂ ਪਹੁੰਚਿਆ, ਇਸ ਬਾਰੇ ਜਾਣਕਾਰੀ ਬੱਚੇ ਦੇ ਵਾਪਸ ਬਾਅਦ ਹੀ ਦੱਸਣਗੇ।

missing boy Arman Passimissing boy Arman Passi

ਦੱਸਣਯੋਗ ਹੈ ਕਿ ਲਾਪਤਾ ਮੁੰਡੇ ਦੀ ਮਾਂ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਟਵੀਟ ਕਰਕੇ ਆਪਣੇ ਮੁੰਡੇ ਦੀ ਸੂਚਨਾ ਦਿੱਤੀ ਸੀ। ਉਨ੍ਹਾਂ ਦੇ ਟਵੀਟ ਨੂੰ ਦੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਪੰਜਾਬ ਦੇ ਡੀਜੀਪੀ ਨੂੰ ਨਿਰਦੇਸ਼ ਦਿੱਤਾ ਸੀ ਉਹ ਅਰਮਾਨ ਨੂੰ ਜਲਦੀ ਤੋਂ ਜਲਦੀ ਲੱਭਣ ਲਈ ਹਰ ਸੰਭਵ ਯਤਨ ਕਰਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement