Court News: ਕਿਸਾਨੀ ਮੁੱਦੇ ’ਤੇ ਸਾਡੇ ਮੋਢੇ ’ਤੇ ਰੱਖ ਕੇ ਬੰਦੂਕ ਨਾ ਚਲਾਉ : ਹਾਈ ਕੋਰਟ
Published : Feb 22, 2024, 7:19 am IST
Updated : Feb 22, 2024, 7:19 am IST
SHARE ARTICLE
Punjab Haryana High Court
Punjab Haryana High Court

ਹਾਈ ਕੋਰਟ ਨੇ ਕਿਹਾ ਹੈ ਕਿ ਕਿਸਾਨੀ ਮੁੱਦੇ ’ਤੇ ਸਰਕਾਰਾਂ ਸਿਆਸਤ ਕਰ ਰਹੀਆਂ ਹਨ

Court News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਕਿਸਾਨੀ ਮੁੱਦੇ ’ਤੇ ਸਰਕਾਰਾਂ ਸਿਆਸਤ ਕਰ ਰਹੀਆਂ ਹਨ ਤੇ ਇਸ ਮਾਮਲੇ ਵਿਚ ਹਾਈ ਕੋਰਟ ਤੋਂ ਹੁਕਮ ਲੈ ਕੇ ਹਾਈ ਕੋਰਟ ਦੇ ਮੋਢੇ ’ਤੇ ਰੱਖ ਕੇ ਬੰਦੂਕ ਚਲਾਉਣਾ ਚਾਹੁੰਦੀਆਂ ਹਨ।

ਦਰਅਸਲ ਹਰਿਆਣਾ ਸਰਕਾਰ ਵਲੋਂ ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਅਤੇ ਕੇਂਦਰ ਨੇ ਬੁਧਵਾਰ ਸਵੇਰੇ ਐਕਟਿੰਗ ਚੀਫ਼ ਜਸਟਿਸ ਦੀ ਬੈਂਚ ਮੁਹਰੇ ਪੇਸ਼ ਹੋ ਕੇ ਇਸ ਮਾਮਲੇ ਵਿਚ ਤੁਰਤ ਸੁਣਵਾਈ ਕਰਦਿਆਂ ਹਰਿਆਣਾ-ਪੰਜਾਬ ਦੀ ਸਰਹੱਦ ’ਤੇ ਪੰਜਾਬ ਵਲ ਕਿਸਾਨਾਂ ਵਲੋਂ ਲਿਆਂਦੀਆਂ ਗਈਆਂ ਪੋਕਲੇਨ ਮਸ਼ੀਨਾਂ ਤੇ ਜੇਸੀਬੀ ਮਸ਼ੀਨਾਂ ਨੂੰ ਹਟਾਉਣ ਲਈ ਢੁਕਵਾਂ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਸੀ ਤੇ ਕਿਹਾ ਸੀ ਕਿ ਹਾਲਾਤ ਵਿਗੜ ਰਹੇ ਹਨ, ਲਿਹਾਜ਼ਾ ਹਾਈ ਕੋਰਟ ਨੂੰ ਤੁਰਤ ਦਖ਼ਲ ਦੇਣਾ ਚਾਹੀਦਾ ਹੈ।

ਇਸੇ ’ਤੇ ਹਾਈ ਕੋਰਟ ਨੇ ਉਕਤ ਟਿਪਣੀ ਕਰਦਿਆਂ ਪੰਜਾਬ ਸਰਕਾਰ ਨੂੰ ਇਥੋਂ ਤਕ ਕਿਹਾ ਕਿ ਇੰਨਾ ਵੱਡਾ ਇਕੱਠ ਕਿਉਂ ਹੋਣ ਦਿਤਾ ਗਿਆ ਤੇ ਨਾਲ ਹੀ ਤੁਰਤ ਸੁਣਵਾਈ ਤੋਂ ਇਨਕਾਰ ਕਰ ਦਿਤਾ। ਦੁਪਹਿਰ ਦੇ ਖਾਣੇ ਤੋਂ ਬਾਅਦ ਜਦੋਂ ਬੈਂਚ ਮੁੜ ਬੈਠੀ ਤਾਂ ਪਹਿਲਾਂ ਚਲੀ ਆ ਰਹੀ ਪਟੀਸ਼ਨ ਦੇ ਪਟੀਸ਼ਨਰ ਵਕੀਲ ਅਰਵਿੰਦ ਸੇਠ ਅਤੇ ਤੰਵਰ ਨਾਂ ਦੇ ਇਕ ਹੋਰ ਵਿਅਕਤੀ ਨੇ ਵੀ ਬੈਂਚ ਮੁਹਰੇ ਪੇਸ਼ ਹੋ ਕੇ ਕਿਹਾ ਕਿ ਹਾਲਾਤ ਵਿਗੜਦੇ ਜਾ ਰਹੇ ਹਨ ਤੇ ਹਾਈਵੇ ਖ਼ਾਲੀ ਕਰਵਾਏ ਜਾਣ ਤਾਂ ਜੋ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।

(For more Punjabi news apart from punjab haryana high court statement on farmers protest, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement