
ਵਿਦਿਆਰਥਣਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਬਾਅਦ ਲੜਕੀਆਂ ਨੂੰ ਹੋਸਟਲ ਦੇ ਤੀਸਰੇ ਫਲੋਰ 'ਤੇ ਇਕਾਂਤਵਾਸ ਕਰ ਦਿੱਤਾ ਗਿਆ ਹੈ।
ਜਲਾਲਾਬਾਦ - ਦੇਸ਼ ਭਰ ਵਿਚ ਕੋਰੋਨਾ ਦਾ ਕਹਿਰ ਇੱਕ ਵਾਰ ਫਿਰ ਵਧਦਾ ਜਾ ਰਿਹਾ ਹੈ। ਭਾਰਤ ਵਿਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ 43,846 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਇਸ ਸਾਲ ਇਕ ਦਿਨ ਵਿਚ ਸਾਹਮਣੇ ਆਉਣ ਵਾਲੇ ਮਾਮਲਿਆਂ ਦੀ ਸਭ ਤੋਂ ਵੱਧ ਗਿਣਤੀ ਹੈ। ਪੰਜਾਬ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ’ਚ ਪਹਿਲਾਂ ਤੋਂ ਕਾਫ਼ੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇਕ ਵਾਰ ਫਿਰ ਕੇਸ ਵਧਦੇ ਹੋਏ ਦਿਖਾਈ ਦੇ ਰਹੇ ਹਨ।
corona positive
ਇਸ ਵਿਚਕਾਰ ਅੱਜ ਜਲਾਲਾਬਾਦ ਦੇ ਸਰਕਾਰੀ ਸਿਵਲ ਹਸਪਤਾਲ ਵਿਖੇ ਚੱਲ ਰਹੇ ਬਾਬਾ ਫਰੀਦ ਨਰਸਿੰਗ ਕਾਲਜ ਦੇ ਹੋਸਟਲ ਵਿਖੇ ਕੋਰੋਨਾ ਮਾਮਲੇ ਆਏ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਹੋਸਟਲ ਦੀਆਂ 13 ਵਿਦਿਆਰਥਣਾਂ ਕੋਰੋਨਾ ਪਾਜ਼ੇਟਿਵ ਆਈਆਂ ਹਨ। ਕੋਰੋਨਾ ਦੀ ਪਾਜ਼ੀਟਿਵ ਰਿਪੋਰਟ ਆਉਣ ਤੋਂ ਬਾਅਦ ਹੋਸਟਲ ਨੂੰ ਮਾਈਕਰੋ ਕਾਨਟੈਂਨਮੈਂਟ ਜੋਨ ਬਣਾ ਦਿੱਤਾ ਗਿਆ ਹੈ। ਵਿਦਿਆਰਥਣਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਬਾਅਦ ਲੜਕੀਆਂ ਨੂੰ ਹੋਸਟਲ ਦੇ ਤੀਸਰੇ ਫਲੋਰ 'ਤੇ ਇਕਾਂਤਵਾਸ ਕਰ ਦਿੱਤਾ ਗਿਆ ਹੈ।
Corona Case
ਗੌਰਤਲਬ ਹੈ ਕਿ ਸੂਬੇ ’ਚ ਕੋਰੋਨਾ ਦੇ 2669 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 44 ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਹੁਣ ਤਕ ਰਾਜ ’ਚ 213110 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦਕਿ ਇਨ੍ਹਾਂ ’ਚੋਂ 6324 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਸੂਬੇ ’ਚ ਕੁੱਲ 36956 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ ਜਿਨ੍ਹਾਂ ’ਚੋਂ 2669 ਲੋਕ ਪਾਜ਼ੇਟਿਵ ਪਾਏ ਗਏ ਹਨ। ਲੁਧਿਆਣਾ ’ਚ 330, ਜਲੰਧਰ 393, ਪਟਿਆਲਾ 244, ਐਸ. ਏ. ਐਸ. ਨਗਰ 327, ਅੰਮ੍ਰਿਤਸਰ 184, ਗੁਰਦਾਸਪੁਰ 136, ਬਠਿੰਡਾ 26, ਹੁਸ਼ਿਆਰਪੁਰ 259, ਫ਼ਿਰੋਜ਼ਪੁਰ 25, ਪਠਾਨਕੋਟ 26, ਸੰਗਰੂਰ 41, ਕਪੂਰਥਲਾ 157, ਫ਼ਰੀਦਕੋਟ 43, ਸ੍ਰੀ ਮੁਕਤਸਰ ਸਾਹਿਬ 8, ਫ਼ਾਜ਼ਿਲਕਾ 35, ਮੋਗਾ 37, ਰੋਪੜ 188, ਫ਼ਤਿਹਗੜ੍ਹ ਸਾਹਿਬ 69, ਬਰਨਾਲਾ 7, ਤਰਨਤਾਰਨ 7, ਐਸ. ਬੀ. ਐਸ. ਨਗਰ 104 ਅਤੇ ਮਾਨਸਾ ਤੋਂ 23 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।