Punjab News: 200 ਰੁਪਏ ਪਿੱਛੇ ਨੌਜਵਾਨ ਦਾ ਕਤਲ; ਜੂਏ ਦੇ ਪੈਸਿਆਂ ਨੂੰ ਲੈ ਕੇ ਨੌਜਵਾਨਾਂ ਵਿਚਾਲੇ ਹੋਈ ਸੀ ਬਹਿਸ
Published : Apr 22, 2024, 5:18 pm IST
Updated : Apr 22, 2024, 5:18 pm IST
SHARE ARTICLE
Murder of youth for 200 rupees
Murder of youth for 200 rupees

ਮੰਡੀ ਵਿਚ ਪੱਲੇਦਾਰ ਵਜੋਂ ਕੰਮ ਕਰਦਾ ਸੀ ਮ੍ਰਿਤਕ

Punjab News: ਰਾਏਕੋਟ ਨੇੜੇ ਜਗਰਾਉਂ ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਵਿਚ ਜੂਏ ਦੇ ਪੈਸਿਆਂ ਨੂੰ ਲੈ ਕੇ ਕੁੱਝ ਨੌਜਵਾਨਾਂ ਵਿਚਕਾਰ ਹੋਈ ਝੜਪ ਨੇ ਖੂਨੀ ਰੂਪ ਧਾਰਨ ਕਰ ਲਿਆ। ਇਸ ਦੌਰਾਨ ਇਕ 21 ਸਾਲਾ ਨੌਜਵਾਨ ਦੀ ਜਾਨ ਚਲੀ ਗਈ। ਦਰਅਸਲ ਜਗਰਾਉਂ ਦੀ ਪੁਰਾਣੀ ਦਾਣਾ ਮੰਡੀ ਵਿਚ ਪੱਲੇਦਾਰ ਵਜੋਂ ਕੰਮ ਕਰਦਾ ਸਮਸ਼ੇਰ ਸਿੰਘ ਉਰਫ਼ ਲੱਕੀ ਜੱਟੂ ਐਤਵਾਰ ਦੀ ਰਾਤ ਕੁੱਝ ਲੋਕਾਂ ਨਾਲ ਤਾਸ਼ ਖੇਡਣ ਲੱਗ ਪਿਆ।

ਇਸ ਦੌਰਾਨ ਲਵੀਸ਼ ਪੰਡਿਤ ਅਤੇ ਉਸ ਦੇ ਕੁੱਝ ਹੋਰਨਾਂ ਸਾਥੀਆਂ ਨੇ ਸਮਸ਼ੇਰ ’ਤੇ ਜੂਏ ਦੇ 200 ਰੁਪਏ ਚੁੱਕਣ ਦਾ ਇਲਜ਼ਾਮ ਲਗਾ ਕੇ ਝਗੜਾ ਸ਼ੁਰੂ ਕਰ ਦਿਤਾ। ਇਸ ਦੌਰਾਨ ਲੋਕਾਂ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕੀਤਾ ਅਤੇ ਰਾਤ ਨੂੰ ਸਾਰੇ ਆਪੋ ਅਪਣੇ ਘਰ ਚਲੇ ਗਏ। ਅੱਜ ਸਵੇਰੇ 10 ਵਜੇ ਦੇ ਕਰੀਬ ਜਦੋਂ ਸ਼ਮਸ਼ੇਰ ਦਾਣਾ ਮੰਡੀ ਅਪਣੇ ਕੰਮ ਉਤੇ ਆਇਆ ਤਾਂ ਲਵੀਸ਼ ਪੰਡਿਤ ਤੇ ਉਸ ਦੇ ਕੁੱਝ ਸਾਥੀਆਂ ਨੇ ਉਸ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿਤੀ। ਇਸ ਝਗੜੇ ਦੌਰਾਨ ਉਸ ਉਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਅਤੇ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।

ਉਕਤ ਸਾਰੀ ਘਟਨਾ ਦਾਣਾ ਮੰਡੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਸਬੰਧੀ ਗੱਲ ਕਰਦਿਆਂ ਮ੍ਰਿਤਕ ਦੇ ਭਰਾ ਅਤੇ ਮਾਂ ਨੇ ਦਸਿਆ ਕਿ ਉਨ੍ਹਾਂ ਨੂੰ ਲੜਾਈ ਹੋਣ ਦੇ ਕਾਰਨਾਂ ਬਾਰੇ ਕੁੱਝ ਨਹੀਂ ਪਤਾ। ਇਸ ਮੌਕੇ ਐਸਪੀ ਪਰਮਿੰਦਰ ਸਿੰਘ ਨੇ ਦਸਿਆ ਕਿ ਇਸ ਲੜਾਈ ਵਿਚ ਇਕ ਨੌਜਵਾਨ ਦਾ ਕਤਲ ਹੋ ਗਿਆ ਹੈ ਅਤੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਅਤੇ ਜਲਦੀ ਹੀ ਕਤਲ ਕਰਨ ਵਾਲਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਲਵੀਸ਼ ਪੰਡਿਤ ਅਤੇ ਉਸ ਦਾ ਪਰਵਾਰ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਕੁੱਝ ਸਾਲਾਂ ਤੋਂ ਜਗਰਾਉਂ ਵਿਖੇ ਰਹਿ ਕੇ ਕੰਮ ਕਰ ਰਹੇ ਸਨ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement