
13 ਸੰਸਦੀ ਚੋਣ ਖੇਤਰਾਂ ਵਿਚ ਕੁੱਲ 3,94,780 ਵਿਚੋਂ 1,87,190 ਉਮੀਦਵਾਰਾਂ ਨੇ ਵੋਟਾਂ ਪਾਈਆਂ
ਚੰਡੀਗੜ੍ਹ- ਚੋਣ ਕਮਿਸ਼ਨ ਦੇ ਅੰਕੜਿਆਂ ਦੇ ਅਨੁਸਾਰ ਰਾਜ ਦੇ ਸਾਰੇ 13 ਸੰਸਦੀ ਚੋਣ ਖੇਤਰਾਂ ਵਿਚ ਕੁੱਲ 3,94,780 ਵਿਚੋਂ 1,87,190 ਉਮੀਦਵਾਰਾਂ ਨੇ ਵੋਟਾਂ ਪਾਈਆਂ। ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਦੇ ਸਰਕਾਰ ਦੇ ਫੈਸਲੇ ਦੇ ਬਾਵਜੂਦ ਵੀ ਇਹ ਚੋਣਾਂ ਨਿਰਾਸ਼ਾਜਨਕ ਰਹੀਆਂ। ਚੋਣ ਕਮਿਸ਼ਨ ਨੇ ਨੌਜਵਾਨ ਉਮੀਦਵਾਰਾਂ ਨੂੰ ਆਕਰਸ਼ਿਤ ਕਰਨ ਲਈ ਵੱਖ-ਵੱਖ ਤਰੀਕੇ ਅਪਣਾਏ।
ਨੌਜਵਾਨ ਉਮੀਦਵਾਰਾਂ ਦੀ ਵੋਟਿੰਗ ਘੱਟ ਹੋਣ ਤੇ ਮਾਹਿਰਾਂ ਨੂੰ ਕੋਈ ਹੈਰਾਨੀ ਨਹੀਂ ਹੋਈ ਪਰ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਨੇ ਕਿਹਾ ਕਿ ਕਈ ਸਾਲਾਂ ਤੋਂ ਪੰਜਾਬ ਦੀ ਨੌਜਵਾਨ ਪੀੜੀ ਦਾ ਚੋਣਾਂ ਤੋਂ ਵਿਸ਼ਵਾਸ਼ ਉੱਠ ਚੁੱਕਾ ਹੈ ਇਸ ਲਈ ਪੰਜਾਬ ਦੇ ਨੌਜਵਾਨ ਦੇਸ਼ ਤੋਂ ਬਾਹਰ ਜਾਣ ਵਿਚ ਜ਼ਿਆਦਾ ਰੁਚੀ ਰੱਖਦੇ ਹਨ। ਪੰਜਾਬ ਵਿਚੋਂ ਸਿਰਫ਼ 33 ਪਰਵਾਸੀਆਂ ਨੇ ਵੋਟਾਂ ਪਾਈਆਂ ਜਦਕਿ 1521 ਨੌਜਵਾਨ ਵਿਦੇਸ਼ਾਂ ਵਿਚ ਰਹਿੰਦੇ ਹਨ।
2014 ਵਿਚ ਰਜਿਸਟਰਡ ਵੋਟਰਾਂ ਦੀ ਗਿਣਤੀ 169 ਸੀ ਜਿਹਨਾਂ ਵਿਚੋਂ ਕੋਈ ਵੀ ਵੋਟ ਪਾਉਣ ਨਹੀਂ ਆਇਆ ਸੀ। 2010 ਤੋਂ ਪਹਿਲਾਂ ਕਿਸੇ ਵੀ ਐਨਆਰਆਈ ਨੌਜਵਾਨ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। ਪੰਜਾਬੀ ਐਨਆਰਆਈ ਨੌਜਵਾਨਾਂ ਦੀ ਗਿਣਤੀ ਕਨੇਡਾ, ਅਮਰੀਕਾ, ਆਸਟਰੇਲੀਆ ਵਿਚ ਸਭ ਤੋਂ ਜ਼ਿਆਦਾ ਹੈ। 68551 ਸਰੀਰਕ ਤੌਰ ਤੇ ਅਪਾਹਿਜ ਵੋਟਰ ਹਨ ਜਿਹਨਾਂ ਨੂੰ ਵੋਟ ਪਾਉਣ ਲਈ ਸਾਰੀਆਂ ਸਹੁਲਤਾਂ ਵੀ ਦਿੱਤੀਆਂ ਗਈਆਂ ਅਤੇ ਉਹਨਾਂ ਲਈ ਇਕ ਫੋਨ ਐਪਲੀਕੇਸ਼ਨ ਦੀ ਸਹੂਲਤ ਵੀ ਦਿੱਤੀ ਗਈ।
ਪਰ ਫਿਰ ਵੀ 68551 ਵਿਚੋਂ ਸਿਰਫ਼ 27,105 ਅਪਾਹਿਜਾ ਨੇ ਹੀ ਵੋਟ ਪਾਈ। ਪੰਜਾਬ ਵਿਚ ਕੁੱਲ 560 ਟਰਾਂਸਜੈਡਰ ਹਨ ਜਿਹਨਾਂ ਵਿਚੋਂ ਸਿਰਫ਼ 26 ਨੇ ਵੋਟ ਪਾਈ। ਪੰਜਾਬ ਦੇ ਮੁੱਖ ਚੋਣ ਅਫ਼ਸਰ ਐਸ ਕਰੁਣਾ ਰਾਜੂ ਨੇ ਕਿਹਾ ਕਿ ਵੋਟਾਂ ਦੀ ਗਿਣਤੀ 13 ਸਾਂਸਦੀ ਹਲਕਿਆਂ ਲਈ 21 ਵੱਖ ਵੱਖ ਸਥਾਨਾਂ ਤੇ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਵੋਟਾਂ ਦੀ ਗਿਣਤੀ ਵੀਰਵਾਰ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ।