ਬੇਅਦਬੀ ਕਾਂਡ : ਤਿੰਨ ਡੇਰਾ ਪ੍ਰੇਮੀਆਂ ਨੂੰ ਜੇਲ ਭੇਜਿਆ, ਤਿੰਨ ਨੂੰ 24 ਮਈ ਤਕ ਪੁਲਿਸ ਰਿਮਾਂਡ ’ਤੇ
Published : May 22, 2021, 10:50 am IST
Updated : May 22, 2021, 10:50 am IST
SHARE ARTICLE
Beadbi Kand
Beadbi Kand

ਬੀਤੀ 17 ਮਈ ਨੂੰ ਅਦਾਲਤ ਵਿਚ ਪੇਸ਼ ਕਰ ਕੇ 21 ਮਈ ਤਕ ਪੁਲਿਸ ਰਿਮਾਂਡ ਲਿਆ ਗਿਆ

ਕੋਟਕਪੂਰਾ (ਗੁਰਿੰਦਰ ਸਿੰਘ) : ਪਾਵਨ ਸਰੂਪ ਚੋਰੀ ਕਰਨ, ਭੜਕਾਊ ਪੋਸਟਰ ਲਾਉਣ ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਦੇ ਤਿੰਨ ਮਾਮਲਿਆਂ ਵਿਚ ਐਸਆਈਟੀ ਵਲੋਂ ਕਾਬੂ ਕੀਤੇ ਗਏ 6 ਡੇਰਾ ਪੇ੍ਰਮੀਆਂ ਨੂੰ ਅੱਜ ਪੁਲਿਸ ਰਿਮਾਂਡ ਖ਼ਤਮ ਹੋਣ ’ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਤਿੰਨ ਡੇਰਾ ਪੇ੍ਰਮੀਆਂ ਕ੍ਰਮਵਾਰ ਬਲਜੀਤ ਸਿੱਖਾਂਵਾਲਾ, ਨਿਸ਼ਾਨ ਅਤੇ ਸੰਨੀ ਕੰਡਾ ਵਾਸੀਆਨ ਕੋਟਕਪੂਰਾ ਨੂੰ 1 ਜੂਨ ਤਕ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿਤਾ ਜਦਕਿ ਸ਼ਕਤੀ ਡੱਗੋਰੋਮਾਣਾ, ਰਣਜੀਤ ਭੋਲਾ ਅਤੇ ਪ੍ਰਦੀਪ ਕੁਮਾਰ ਦਾ 24 ਮਈ ਤੱਕ ਪੁਲਿਸ ਰਿਮਾਂਡ ਦੇ ਦਿਤਾ।

ਬਲਜੀਤ, ਨਿਸ਼ਾਨ ਅਤੇ ਸੰਨੀ ਕੰਡਾ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਉਣ ਕਰ ਕੇ ਉਨਾਂ ਨੂੰ ਪੁਲਿਸ ਦੀ ਸੁਰੱਖਿਆ ਹੇਠ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਇਲਾਜ ਅਧੀਨ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਉਕਤ ਡੇਰਾ ਪੇ੍ਰਮੀਆਂ ਨੂੰ ਐਸਆਈਟੀ ਨੇ 1 ਜੂਨ 2015 ਨੂੰ ਪਾਵਨ ਸਰੂਪ ਚੋਰੀ ਕਰਨ, 24 ਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਭੜਕਾਊ ਪੋਸਟਰ ਲਾਉਣ ਅਤੇ 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਦੇ ਦੋਸ਼ਾਂ ਵਿਚ ਕਾਬੂ ਕੀਤਾ ਸੀ।

Beadbi KandBeadbi Kand

ਬੀਤੀ 17 ਮਈ ਨੂੰ ਅਦਾਲਤ ਵਿਚ ਪੇਸ਼ ਕਰ ਕੇ 21 ਮਈ ਤਕ ਪੁਲਿਸ ਰਿਮਾਂਡ ਲਿਆ ਗਿਆ ਅਤੇ ਇਸ ਦੌਰਾਨ ਪੁਛਗਿੱਛ ਵਿਚ ਉਕਤ ਡੇਰਾ ਪੇ੍ਰਮੀਆਂ ਨੇ ਤਿੰਨਾਂ ਘਟਨਾਵਾਂ ਵਿਚ ਖ਼ੁਦ ਦੀ ਸ਼ਮੂਲੀਅਤ ਮੰਨੀ, ਐਸਆਈਟੀ ਨੇ ਬੇਅਦਬੀ ਕਾਂਡ ਵਿਚ ਵਰਤੀਆਂ ਦੋ ਕਾਰਾਂ ਵੀ ਬਰਾਮਦ ਕਰ ਲਈਆਂ। ਐਸਆਈਟੀ ਦੀ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਡੇਰਾ ਪ੍ਰੇਮੀਆਂ ਨੇ 12 ਅਕਤੂਬਰ 2015 ਨੂੰ ਬਰਗਾੜੀ ਵਿਚ ਗੁਰੂ ਗ੍ਰੰਥ ਸਾਹਿਬ ਦੇ 150 ਪੰਨੇ ਪਾੜ ਕੇ ਖਿਲਾਰੇ ਸਨ ਅਤੇ 100 ਪੰਨੇ ਪਿੰਡ ਹਰੀਨੋ ਵਿਚ ਖਿਲਾਰੇ ਜਾਣੇ ਸਨ।

ਜਿਸ ’ਤੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਵਲੋਂ ਐਸਪੀਐਸ ਪਰਮਾਰ ਆਈ.ਜੀ. ਦੀ ਅਗਵਾਈ ਵਿੱਚ ਆਈਪੀਸੀ ਦੀ ਧਾਰਾ 153ਏ ਦਾ ਵਾਧਾ ਕਰ ਕੇ ਕਾਬੂ ਕੀਤੇ ਗਏ 6 ਡੇਰਾ ਪੇ੍ਰਮੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਦੂਜੇ ਪਾਸੇ ਡੇਰਾ ਪੇ੍ਰਮੀਆਂ ਦੇ ਵਕੀਲ ਵਿਨੋਦ ਮੌਂਗਾ ਨੇ ਇਕ ਅਰਜ਼ੀ ਅਦਾਲਤ ਵਿਚ ਪੇਸ਼ ਕਰ ਕੇ ਦੋਸ਼ ਲਾਇਆ ਕਿ ‘ਸਿੱਟ’ ਡੇਰਾ ਪ੍ਰੇਮੀਆਂ ਨੂੰ ਡਰਾ-ਧਮਕਾ ਕੇ ਇਕਬਾਲ ਕਰਾਉਣਾ ਚਾਹੁੰਦੀ ਹੈ, ਜਿਸ ’ਤੇ ਅਦਾਲਤ ਨੇ ‘ਸਿਟ’ ਟੀਮ ਨੂੰ ਇਸ ਅਰਜ਼ੀ ਦਾ ਨੋਟਿਸ ਦੇ ਕੇ 24 ਮਈ ਨੂੰ ਜਵਾਬ ਦੀ ਮੰਗ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement