
Chandigarh Weather Update: ਗਰਮੀ ਦੇ ਚੱਲਦਿਆਂ ਸਕੂਲਾਂ ਵਿਚ ਕੀਤੀਆਂ ਛੁੱਟੀਆਂ
Chandigarh Weather Update News in punjabi : ਚੰਡੀਗੜ੍ਹ ਵਿਚ 25 ਮਈ ਤੱਕ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਨੇ 25 ਮਈ ਤੱਕ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਵੀ ਤਾਪਮਾਨ 44 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ। ਹਾਲਾਂਕਿ ਪਿਛਲੇ ਦੋ ਦਿਨਾਂ ਤੋਂ ਦਿਨ ਵੇਲੇ ਤੇਜ਼ ਹਵਾਵਾਂ ਚੱਲਣ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ: Haryana News: ਵਧਦੀ ਗਰਮੀ ਕਾਰਨ ਸੀਐਨਜੀ ਕਾਰ ਨੂੰ ਅਚਾਨਕ ਲੱਗੀ ਅੱਗ, ਕਾਰ ਵਿਚ ਸਵਾਰ ਸਨ 5 ਨੌਜਵਾਨ
ਪਿਛਲੇ ਦਿਨ ਸ਼ਹਿਰ ਦਾ ਤਾਪਮਾਨ -1.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਹਵਾਵਾਂ ਕਾਰਨ ਪਿਛਲੇ ਇਕ ਦਿਨ ਵਿਚ 1.6 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਸੀ ਪਰ ਫਿਰ ਵੀ ਆਮ ਨਾਲੋਂ ਜ਼ਿਆਦਾ ਰਿਹਾ।
ਇਹ ਵੀ ਪੜ੍ਹੋ: Maharashtra News : ਕਲਯੁਗੀ ਮਾਂ ਦਾ ਸ਼ਰਮਨਾਕ ਕਾਰਾ, ਘਰਵਾਲੇ ਨਾਲ ਲੜਨ ਤੋਂ ਬਾਅਦ ਤਿੰਨ ਸਾਲਾ ਧੀ ਦਾ ਗਲਾ ਘੁੱਟ ਕੇ ਕੀਤਾ ਕਤਲ
ਸ਼ਹਿਰ ਵਿਚ ਵੱਧ ਰਹੀ ਕਹਿਰ ਦੀ ਗਰਮੀ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿਤਾ ਹੈ। ਹੁਣ ਸਕੂਲ 1 ਜੁਲਾਈ ਤੋਂ ਖੁੱਲ੍ਹਣਗੇ। ਇਸ ਵਾਰ 40 ਦਿਨਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਹੋਣਗੀਆਂ। ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਨੇ ਸਕੂਲਾਂ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਬਦਲ ਦਿੱਤਾ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਪਰ ਵਿਭਾਗ ਨੇ ਮੁੜ ਹੁਕਮ ਜਾਰੀ ਕਰਕੇ ਹੁਣ ਛੁੱਟੀਆਂ ਦੇ ਹੁਕਮ ਦਿਤੇ ਹਨ। ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਨੂੰ 28 ਅਤੇ 29 ਜੂਨ ਨੂੰ ਸਕੂਲ ਆਉਣਾ ਪਵੇਗਾ। ਲੋਕ ਸਭਾ ਚੋਣਾਂ ਵਿੱਚ ਡਿਊਟੀ ਨਿਭਾਉਣ ਵਾਲੇ ਸਟਾਫ ਨੂੰ ਡਿਊਟੀ ਅਨੁਸਾਰ ਉਪਲਬਧ ਹੋਣਾ ਪਵੇਗਾ।
ਮੌਸਮ ਵਿਭਾਗ ਵਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਉਨ੍ਹਾਂ ਅਨੁਸਾਰ ਲੋਕਾਂ ਨੂੰ ਗਰਮੀ ਦੇ ਸਿੱਧੇ ਸੰਪਰਕ ਤੋਂ ਬਚਣਾ ਚਾਹੀਦਾ ਹੈ। ਹਵਾਦਾਰ ਅਤੇ ਠੰਡੀ ਜਗ੍ਹਾ 'ਤੇ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜੇ ਪਾਓ। ਧੁੱਪ ਵਿਚ ਬਾਹਰ ਜਾਣ ਵੇਲੇ ਆਪਣੇ ਸਿਰ ਨੂੰ ਛੱਤਰੀ, ਕਿਸੇ ਕੱਪੜੇ ਜਾਂ ਟੋਪੀ ਨਾਲ ਢੱਕੋ। ਬਾਹਰ ਜਾਣ ਸਮੇਂ ਜੁੱਤੇ ਅਤੇ ਐਨਕਾਂ ਦੀ ਵਰਤੋਂ ਕਰੋ। ਵੱਧ ਤੋਂ ਵੱਧ ਤਰਲ ਪਦਾਰਥ ਜਿਵੇਂ ਪਾਣੀ, ਨਿੰਬੂ ਪਾਣੀ, ਲੱਸੀ ਪੀਓ। ਆਪਣੀ ਖੁਰਾਕ ਵਿਚ ਸਲਾਦ ਅਤੇ ਹੋਰ ਪੌਸ਼ਟਿਕ ਭੋਜਨ ਸ਼ਾਮਲ ਕਰੋ।
(For more Punjabi news apart from Chandigarh Weather Update News in punjabi, stay tuned to Rozana Spokesman)