Moga News : ਨੂੰਹ ਨੇ ਸੱਸ ਦੀ ਹੱਤਿਆ ਦਾ ਜੁਰਮ ਕਬੂਲਿਆ, ਸੱਸ 15 ਦਿਨਾਂ ਬਾਅਦ ਪੁੱਜੀ ਥਾਣੇ

By : BALJINDERK

Published : Jun 22, 2024, 12:36 pm IST
Updated : Jun 22, 2024, 12:36 pm IST
SHARE ARTICLE
ਸੁਖਵੰਤ ਕੌਰ ਆਪਣੇ ਪੁੱਤਰ ਅਮਨਜੋਤ ਸਿੰਘ ਨਾਲ
ਸੁਖਵੰਤ ਕੌਰ ਆਪਣੇ ਪੁੱਤਰ ਅਮਨਜੋਤ ਸਿੰਘ ਨਾਲ

Moga News : ਦੁਬਈ ਤੋਂ ਆਏ ਆਪਣੇ ਪੁੱਤਰ ਨਾਲ ਥਾਣੇ ਪੁੱਜ ਕੇ ਸਾਰਿਆਂ ਨੂੰ ਕਰ ਦਿੱਤਾ ਹੈਰਾਨ

Moga News :  ਮੋਗਾ ਦੇ ਕਸਬਾ ਧਰਮਕੋਟ ’ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। 15 ਦਿਨ ਪਹਿਲਾਂ ਇਕ ਮਹਿਲਾ ਲਾਪਤਾ ਹੋ ਜਾਂਦੀ ਹੈ। ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਉਣ ਵਾਲੀ ਨੂੰਹ ਪੁਲਿਸ ਪੁੱਛਗਿੱਛ ’ਚ ਸੱਸ ਦਾ ਕਤਲ ਜੁਰਮ ਕਬੂਲ ਲੈਂਦੀ ਹੈ। ਇਸ ਤੋਂ ਪਹਿਲਾਂ ਕਿ ਪੁਲਿਸ ਕੋਈ ਕਾਨੂੰਨੀ ਕਾਰਵਾਈ ਕਰਦੀ ‘ਕਤਲ ਹੋਈ’ ਬਜ਼ੁਰਗ ਮਹਿਲਾ ਦੁਬਈ ਤੋਂ ਆਏ ਆਪਣੇ ਪੁੱਤਰ ਥਾਣੇ ਪੁੱਜ ਕੇ ਸਾਰਿਆਂ ਨੂੰ ਹੈਰਾਨ ਕਰ ਦਿੰਦੀ ਹੈ।

ਇਹ ਵੀ ਪੜੋ:Asha workers News : ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਵਰਕਰਾਂ ਦਾ ਪੰਜਾਬ ’ਚ ਵਿਰੋਧ ਪ੍ਰਦਰਸ਼ਨ ਸ਼ੁਰੂ

ਧਰਮਕੋਟ ਦੇ ਜਲੰਧਰ ਬਾਈਪਾਸ ’ਤੇ ਰਹਿੰਦੇ ਇਕ ਪਰਿਵਾਰ ਦਾ ਇੱਕੋ-ਇਕ ਕਮਾਉਣ ਵਾਲਾ ਮੈਂਬਰ ਅਮਨਜੋਤ ਸਿੰਘ ਬੀਤੇ ਕਈ ਸਾਲਾਂ ਤੋਂ ਰੁਜ਼ਗਾਰ ਦੇ ਸਿਲਸਿਲੇ ’ਚ ਦੁਬਈ ’ਚ ਰਹਿ ਰਿਹਾ ਸੀ। ਪਿੱਛੇ ਘਰ ’ਚ ਅਮਨਜੋਤ ਦੀ ਪਤਨੀ ਤੇ ਮਾਂ ਸੁਖਵੰਤ ਕੌਰ ਹੀ ਰਹਿੰਦੀਆਂ ਸਨ। ਬੀਤੀ ਦੋ ਜੂਨ ਨੂੰ ਅਮਨਜੋਤ ਦੀ ਮਾਂ ਸੁਖਵੰਤ ਦਰਬਾਰ ਸਾਹਿਬ ਅੰਮ੍ਰਿਤਸਰ ਚਲੀ ਗਈ। ਪਰ ਜਦੋਂ ਉਹ ਵਾਪਸ ਨਾ ਪਰਤੀ ਤਾਂ ਅਮਨਜੋਤ ਦੇ ਕਹਿਣ ’ਤੇ ਉਸ ਦੀ ਪਤਨੀ ਨੇ ਥਾਣਾ ਧਰਮਕੋਟ ’ਚ ਸੱਸ ਦੇ ਲਾਪਤਾ ਹੋਣ ਦੀ ਇਤਲਾਹ ਦਿੱਤੀ। ਇਸ ’ਤੇ ਥਾਣਾ ਮੁਖੀ ਨੇ ਤਫਤੀਸ਼ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਸੁਖਵੰਤ ਕੌਰ ਦੇ ਜੇਠ ਗੁਰਜੇਬ ਸਿੰਘ ਨੇ ਵੀ ਥਾਣੇ ’ਚ ਆਪਣੀ ਭਰਜਾਈ ਦੇ ਲਾਪਤਾ ਹੋਣ ਪਿੱਛੇ ਕੁਝ ਸ਼ੱਕੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਜਾਂਚ ਦੌਰਾਨ ਗੁਆਂਢੀਆਂ ਨੇ ਵੀ ਕਿਹਾ ਕਿ ਸੁਖਵੰਤ ਕੌਰ ਦੀ ਨੂੰਹ ਉਸ ਨੂੰ ਤੰਗ ਕਰਦੀ ਸੀ। ਉਹ ਲਾਪਤਾ ਨਹੀਂ ਹੋਈ, ਉਸ ਦੀ ਹੱਤਿਆ ਕੀਤੀ ਗਈ ਹੈ। ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਜਦੋਂ ਸੁਖਵੰਤ ਕੌਰ ਦੀ ਨੂੰਹ ਤੇ ਉਸ ਦੇ ਮਾਮੇ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਪੁਲਿਸ ਦੀ ਕੁੱਟ ਤੋਂ ਡਰਿਦਆਂ ਸੁਖਵੰਤ ਕੌਰ ਦੇ ਕਤਲ ਦਾ ਜੁਰਮ ਕਬੂਲ ਲਿਆ। ਪੁਲਿਸ ਨੇ ਨੂੰਹ ਨੂੰ ਹਿਰਾਸਤ ’ਚ ਲੈ ਲਿਆ।

ਇਹ ਵੀ ਪੜੋ:Delhi News : ਪੰਜਾਬ ਸਮੇਤ 10 ਰਾਜਾਂ ’ਚ ਪਾਣੀ ਦੀ ਉਪਲਬਧਤਾ ਚਿੰਤਾ ਦਾ ਵਿਸ਼ਾ, ਗਰਮੀ ਕਾਰਨ 143 ਲੋਕਾਂ ਦੀ ਮੌਤ  

ਓਧਰ ਦਰਬਾਰ ਸਾਹਿਬ ਦੇ ਕਿਸੇ ਸੇਵਾਦਾਰ ਨੇ ਵ੍ਹਟਸਐਪ ਰਾਹੀਂ ਸੁਖਵੰਤ ਕੌਰ ਦੀ ਉਸ ਦੇ ਦੁਬਈ ਬੈਠੇ ਪੁੱਤਰ ਅਮਨਜੋਤ ਨਾਲ ਵੀਡੀਓ ਕਾਲ ਜ਼ਰੀਏ ਗੱਲ ਕਰਵਾ ਦਿੱਤੀ। ਮਾਂ ਦੇ ਜ਼ਿੰਦਾ ਹੋਣ ਬਾਰੇ ਪਤਾ ਲੱਗਣ ’ਤੇ ਅਮਨਜੋਤ ਨੇ ਧਰਮਕੋਟ ’ਚ ਆਪਣੇ ਵਾਰਡ ਦੇ ਐੱਮਸੀ ਗੁਰਪਿੰਦਰ ਸਿੰਘ ਚਾਹਲ ਨੂੰ ਫੋਨ ’ਤੇ ਸਾਰੀ ਜਾਣਕਾਰੀ ਦਿੱਤੀ ਤੇ ਆਪ ਵੀ ਉਹ ਉਸੇ ਰਾਤ ਦੁਬਈ ਤੋਂ ਅੰਮ੍ਰਿਤਸਰ ਆ ਗਿਆ। ਗੁਰਪਿੰਦਰ ਸਿੰਘ ਨੇ ਮਾਮਲਾ ਧਰਮਕੋਟ ਪ੍ਰੈੱਸ ਕਲੱਬ ਦੇ ਪ੍ਰਧਾਨ ਦੇ ਧਿਆਨ ’ਚ ਲਿਆਂਦਾ ਤਾਂ ਉਨ੍ਹਾਂ ਸਾਰੀ ਜਾਣਕਾਰੀ ਧਰਮਕੋਟ ਦੇ ਡੀਐੱਸਪੀ ਨੂੰ ਦਿੱਤੀ। ਅਮਨਜੋਤ ਅੰਮ੍ਰਿਤਸਰ ਤੋਂ ਆਪਣੀ ਮਾਂ ਨੂੰ ਲੈ ਆਇਆ। ਫਿਰ ਗੁਰਪਿੰਦਰ ਸਿੰਘ ਤੇ ਅਮਨਜੋਤ ਸੁਖਵੰਤ ਕੌਰ ਨੂੰ ਲੈ ਕੇ ਧਰਮਕੋਟ ਪੁਲਿਸ ਥਾਣੇ ’ਚ ਪੇਸ਼ ਹੋ ਗਏ। ‘ਕਤਲ’ਹੋ ਚੁੱਕੀ ਮਹਿਲਾ ਦੇ ਇਸ ਤਰ੍ਹਾਂ ਥਾਣੇ ’ਚ ਪੇਸ਼ ਹੋਣ ਨਾਲ ਪੁਲਿਸ ਅਧਿਕਾਰੀਆਂ ਤੇ ਹੋਰ ਲੋਕਾਂ ਨੂੰ ਹੈਰਾਨ ਕਰ ਦਿੱਤਾ।

ਇਹ ਵੀ ਪੜੋ:Moga News : ਮੋਗਾ ’ਚ ਇੱਕ ਮਹਿਲਾ ਦੀਆਂ ਵਾਲੀਆਂ ਖੋਹਣ ਵਾਲੇ ਦੋ ਚੋਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਇਸ ਮੌਕੇ ਡੀਐੱਸਪੀ ਅਮਰਜੀਤ ਸਿੰਘ ਤੇ ਇੰਸਪੈਕਟਰ ਨਵਦੀਪ ਸਿੰਘ ਭੱਟੀ ਨੇ ਇਸ ਗੁੰਝਲਦਾਰ ਕਹਾਣੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 5 ਜੂਨ ਨੂੰ ਪੁਲਿਸ ਕੋਲ ਸੁਖਵੰਤ ਕੌਰ ਦੇ ਲਾਪਤਾ ਹੋਣ ਦੀ ਦਰਖ਼ਾਸਤ ਆਈ ਸੀ। ਮੁਹੱਲਾ ਵਾਸੀਆਂ ਨੇ ਨੂੰਹ ’ਤੇ ਦੋਸ਼ ਲਗਾਏ ਸਨ ਕਿ ਉਸ ਨੇ ਆਪਣੀ ਸੱਸ ਦੀ ਕੁੱਟਮਾਰ ਕਰ ਕੇ ਉਸ ਨੂੰ ਮਾਰ ਦਿੱਤਾ ਹੈ। ਇਸੇ ਦੌਰਾਨ ਘਬਰਾਈ ਹੋਈ ਉਸ ਦੀ ਨੂੰਹ ਨੇ ਕਤਲ ਦੀ ਗੱਲ ਮੰਨ ਲਈ ਪਰ ਪੁਲਿਸ ਨੂੰ ਉਸ ਦੇ ਹਾਵ-ਭਾਵ ’ਤੇ ਯਕੀਨ ਨਹੀਂ ਸੀ ਹੋ ਰਿਹਾ। ਇਸ ਲਈ ਜਾਂਚ ਜਾਰੀ ਰੱਖਣੀ ਚਾਹੀ। ਇਸ ਕਾਰਨ ਪੁਲਿਸ ਨੇ ਕੋਈ ਕਾਨੂੰਨੀ ਕਾਰਵਾਈ ਰਿਕਾਰਡ ’ਤੇ ਨਹੀਂ ਲਿਆਂਦੀ। ਇਸੇ ਦੌਰਾਨ ਸੁਖਵੰਤ ਕੌਰ 19 ਜੂਨ ਨੂੰ ਸਹੀ ਸਲਾਮਤ ਵਾਪਸ ਆਪਣੇ ਘਰ ਆ ਗਈ। ਇਸ ਤਰ੍ਹਾਂ ਸਾਫ਼ ਅਕਸ ਵਾਲੀ ਇਕ ਔਰਤ ’ਤੇ ਹੱਤਿਆ ਵਰਗੇ ਅਪਰਾਧਕ ਮਾਮਲੇ ਤੋਂ ਬਚ ਗਈ।

(For more news apart from daughter-in-law confessed to killing mother-in-law, come to the police station mother-in-law after 15 days News in Punjabi, stay tuned to Rozana Spokesman)

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement