ਪੀ ਏ ਯੂ ਮਾਹਿਰਾਂ ਨੇ ਸਿੱਧੀ ਬਿਜਾਈ ਰਾਹੀਂ ਬੀਜੇ ਝੋਨੇ ਵਿਚ ਨਦੀਨਾਂ ਦੀ ਰੋਕਥਾਮ ਦੇ ਤਰੀਕੇ ਦੱਸੇ
Published : Jun 25, 2020, 10:43 am IST
Updated : Jun 25, 2020, 10:43 am IST
SHARE ARTICLE
Farmer
Farmer

ਨਦੀਨਾਂ ਦੀ ਰੋਕਥਾਮ ਲਈ ਸਿਰਫ ਨਦੀਨਨਾਸ਼ਕਾਂ ਤੇ ਹੀ ਨਾ ਰਹਿਣ ਕਿਸਾਨ:ਪੀ ਏ ਯੂ ਮਾਹਿਰ

ਲੁਧਿਆਣਾ: ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਵਿਚ ਕੱਦੂ ਕਰ ਕੇ ਲਵਾਏ ਝੋਨੇ ਵਾਲੇ ਖੇਤ ਨਾਲੋਂ ਨਦੀਨਾਂ ਦੀ ਸਮੱਸਿਆ ਥੋੜੀ ਜ਼ਿਆਦਾ ਆਉਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ ਏ ਯੂ ਦੇ ਫਸਲ ਵਿਗਿਆਨੀ ਡਾ ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਜੇਕਰ ਕਾਸ਼ਤ ਦੇ ਸਹੀ ਢੰਗਾਂ ਦੀ ਵਰਤੋ ਕੀਤੀ ਜਾਵੇ ਤਾਂ ਸਿੱਧੇ ਬੀਜੇ ਝੋਨੇ ਵਿਚ ਵੀ ਨਦੀਨਾਂ ਨੂੰ ਚੰਗੀ ਤਰ੍ਹਾਂ ਹੱਲ ਕੀਤਾ ਜਾ ਸਕਦਾ ਹੈ।ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਸਿਰਫ ਤੇ ਸਿਰਫ ਨਦੀਨ-ਨਾਸਕਾਂ ਦੀ ਵਰਤੋਂ ਕਰਨ ਨਾਲ ਹੀ ਸਿੱਧੀ ਬਿਜਾਈ ਵਾਲੇ ਖੇਤ ਵਿਚ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

PaddyPaddy

ਇਸ ਕਰਕੇ ਨਵੇਂ ਤੋਂ ਨਵੇਂ ਨਦੀਨ-ਨਾਸ਼ਕਾਂ ਦੀ ਮੰਗ ਕੀਤੀ ਜਾਂਦੀ ਹੈ, ਜੋ ਕਿ ਪੂਰਾ ਠੀਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਨਦੀਨ-ਨਾਸ਼ਕਾਂ ਦੀ ਵਰਤੋਂ ਦੇ ਨਾਲ-ਨਾਲ ਸਹੀ ਕਾਸ਼ਤਕਾਰੀ ਢੰਗਾਂ ਦਾ ਵੀ ਨਦੀਨਾਂ ਦੀ ਸਮੱਸਿਆ ਤੋਂ ਨਿਜਾਤ ਪਾਉਣ ਵਿਚ ਓਨਾ ਹੀ ਯੋਗਦਾਨ ਹੈ। ਡਾ ਭੁੱਲਰ ਅਨੁਸਾਰ ਨਦੀਨ ਨਾਸ਼ਕਾਂ ਦੀ ਵਰਤੋੰ ਬਿਜਾਈ ਸਮੇਂ ਅਤੇ ਖੜ੍ਹੀ ਫਸਲ ਵਿਚ ਕੀਤੀ ਜਾਂਦੀ ਹੈ।ਬਿਜਾਈ ਸਮੇਂ, ਵੱਤਰ ਖੇਤ ਵਿਚ ਬਿਜਾਈ ਤੋਂ ਤੁਰੰਤ ਬਾਅਦ ਅਤੇ ਸੁੱਕੇ ਖੇਤ ਵਿਚ ਬਿਜਾਈ ਬਾਅਦ ਖੇਤ ਵਿਚ ਪੈਰ ਧਰਾ ਹੋਣ ਵੇਲੇ, ਸਟੌਂਪ/ ਬੰਕਰ 30 ਈ ਸੀ(ਪੈਂਡੀਮੈਥਾਲਿਨ) ਇੱਕ ਲੀਟਰ ਪ੍ਰਤੀ ਏਕੜ ਦੇ ਹਿਸਾਬ 200 ਲੀਟਰ ਪਾਣੀ ਵਿਚ ਘੋਲ ਕੇ ਕੱਟ ਵਾਲੀ ਜਾਂ ਟੱਕ ਵਾਲੀ ਨੋਜ਼ਲ ਵਰਤ ਕੇ ਛਿੜਕਾਅ ਕਰੋ।

paddy sowingPaddy sowing

ਇਹ ਨਦੀਨ ਨਾਸ਼ਕ ਘਾਹ ਵਾਲੇ ਨਦੀਨ ਜਿਵੇਂ ਕਿ ਸਵਾਂਕ, ਸਵਾਂਕੀ,ਗੁੜਤ ਮਧਾਣਾ, ਚੀਨੀ ਘਾਹ, ਤੱਕੜੀ ਘਾਹ, ਮੱਕੜਾ ਅਤੇ ਕੁਝ ਚੌੜੇ ਪੱਤੇ ਵਾਲੇ ਨਦੀਨ ਇਟਸਿਟ, ਚੁਲਾਈ ਆਦਿ ਨੂੰ ਉੱਗਣ ਤੋਂ ਰੋਕਦੀ ਹੈ। ਖੜ੍ਹੀ ਫਸਲ ਵਿਚ ਜੇਕਰ ਲੋੜ ਪਵੇ, ਤਾਂ ਨਦੀਨ ਨਾਸ਼ਕ ਦੀ ਵਰਤੋਂ, ਜਦੋ ਨਦੀਨ 2 ਤੋਂ 4 ਅਵਸਥਾ ਵਿਚ ਹੋਵੇ, ਨਦੀਨਾਂ ਦੀ ਕਿਸਮ ਦੇ ਹਿਸਾਬ ਕਰੋ। ਜੇਕਰ ਸਿਰਫ ਝੋਨੇ ਵਾਲੇ ਨਦੀਨ ਜਿਵੇਂਕਿ ਸਵਾਂਕ, ਝੋਨੇ ਦੇ ਮੋਥੇ ਆਦਿ ਹੋਣ ਤਾਂ ਨੌਮਿਨੀ ਗੋਲਡ 10 ਐੱਸ ਸੀ (ਬਿਸਪਾਈਰਿਬੈਕ ਸੋਡੀਅਮ)100 ਮਿਲੀਲੀਟਰ ਪ੍ਰਤੀ ਏਕੜ 150 ਲੀਟਰ ਪਾਣੀ ਵਿਚ ਘੋਲ ਕੇ ਸਪਰੇਅ ਕਰੋ।

Paddy Paddy

ਜੇਕਰ ਖੇਤ ਵਿਚ ਗੁੜਤ ਮਧਾਣਾ, ਚੀਨੀ ਘਾਹ, ਚਿੜੀ ਘਾਹ ਆਦਿ ਹੋਣ ਤਾਂ ਰਾਈਸਸਟਾਰ 6.7 ਈ ਸੀ (ਫਿਨਕੌਸਾਪਰੌਪ-ਪੀ-ਈਥਾਈਲ) 500 ਮਿਲੀਲੀਟਰ ਪ੍ਰਤੀ ਏਕੜ ਦਾ ਛਿੜਕਾਅ ਕਰੋ। ਚੌੜੇ ਪੱਤੇ ਵਾਲੇ ਅਤੇ ਝੋਨੇ ਦੇ ਮੋਥੇ ਅਤੇ ਡੀਲਾ (ਗੰਢੀ ਵਾਲਾ ਮੋਥਾ) ਦੀ ਰੋਕਥਾਮ ਲਈ ਐਲਮਿਕਸ 20 % (ਕਲੋਰੀਮਿਊਰਾਨ ਇਥਾਈਲ 10 %+ਮੈਟਸਲਫੂਰਾਨ ਮਿਥਾਈਲ 10 %) 8 ਗ੍ਰਾਮ ਪ੍ਰਤੀ ਏਕੜ ਦਾ ਛਿੜਕਾਅ ਕਰੋ।ਛਿੜਕਾਅ ਸਮੇਂ ਖੇਤ ਵਿਚ ਸਲਾਬ ਦਾ ਹੋਣਾ ਬਹੁਤ ਜਰੂਰੀ ਹੈ।ਛਿੜਕਾਅ ਵਾਸਤੇ ਕੱਟ ਵਾਲੀ ਨੋਜ਼ਲ ਵਰਤੋ।

Punjab Agriculture univeristyPunjab Agriculture univeristy

ਡਾ ਭੁੱਲਰ ਨੇ ਵਿਸਥਾਰ ਦਿੰਦਿਆਂ ਕਿਹਾ ਕਿ ਬਿਜਾਈ ਕਰਨ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰੋ। ਸਿੱਧੀ ਬਿਜਾਈ ਨੂੰ ਰੇਤਲੀਆਂ ਜਮੀਨਾਂ ਤੇ ਨਾ ਕਰੋ। ਸਿੱਧੀ ਬਿਜਾਈ ਸਿਰਫ ਉਹਨਾਂ ਖੇਤਾਂ ਵਿਚ ਹੀ ਕਰੋ ਜਿੱਥੇ ਪਿਛਲੇ ਸਾਲਾਂ ਵਿਚ ਝੋਨਾ ਲਾਇਆ ਜਾਂਦਾ ਹੋਵੇ।ਪਿਛਲੇ ਸਾਲਾਂ ਵਿਚ ਜਿਹੜੇ ਖੇਤ ਕਮਾਦ,ਮੱਕੀ ਅਤੇ ਨਰਮਾਂ/ਕਪਾਹ ਥੱਲੇ ਸਨ, ਉੱਥੇ ਸਿੱਧੀ ਬਿਜਾਈ ਨਾ ਕਰ।ਖੇਤ ਨੂੰ ਰੌਣੀ ਕਰਕੇ ਬੀਜੋ ਅਤੇ ਤਰ ਵੱਤਰ ਖੇਤ ਵਿਚ ਬੀਜਾਈ ਕਰੋ। ਬੀਜ ਨੂੰ 10-12 ਘੰਟੇ ਪਾਣੀ ਵਿਚ ਭਿਉਂ ਕੇ ਅਤੇ ਦਵਾਈ ਲਾ ਕੇ ਬਿਜਾਈ ਕਰੋ।

farmersFarmers

ਬਿਜਾਈ ਦਿਨ ਢਲੇ (ਸ਼ਾਮ) ਵੇਲੇ ਜਾਂ ਸਵੇਰੇ ਸੁਵੱਖਤੇ ਹੀ ਕਰੋ ਅਤੇ ਬਿਜਾਈ ਤੋਂ ਤੁਰੰਤ ਬਾਅਦ ਨਦੀਨ ਨਾਸ਼ਕ ਦਾ ਸਪਰੇਅ ਕਰ ਦਿਉ।"ਲੱਕੀ ਸੀਡ ਡਰਿੱਲ" ਨਾਲ ਬਿਜਾਈ ਨੂੰ ਤਰਜੀਹ ਦਿਉ ਕਿਉਂਕਿ ਇਹ ਬਿਜਾਈ ਅਤੇ ਸਪਰੇਅ ਨਾਲੋ-ਨਾਲ ਕਰਦੀ ਹੈ। ਪਹਿਲਾ ਪਾਣੀ ਬਿਜਾਈ ਤੋਂ ਤਕਰੀਬਨ 21 ਦਿਨ ਬਾਅਦ ਲਾਉ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਸ਼ਤਕਾਰੀ ਢੰਗਾਂ ਨੂੰ ਧਿਆਨ ਵਿਚ ਰੱਖ ਕੇ ਅਤੇ ਸਹੀ ਨਦੀਨ ਨਾਸ਼ਕ ਦੀ ਵਰਤੋਂ ਸਹੀ ਸਮੇਂ ਅਤੇ ਸਹੀ ਢੰਗ ਤਰੀਕੇ ਵਰਤ ਕੇ ਕਰਨ ਨਾਲ ਸਿੱਧੇ ਬੀਜੇ ਝੋਨੇ ਵਿਚ ਵੀ ਨਦੀਨਾਂ ਦੀ ਰੋਕਥਾਮ ਕਰਨੀ ਬਹੁਤ ਸੁਖਾਲੀ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement