
ਉਹਨਾਂ ਨੇ ਕਿਸੇ ਵਿਅਕਤੀ ਮਦਦ ਕੀਤੀ ਸੀ ਜਿਸ ਕਾਰਨ ਉਸ...
ਅੰਮ੍ਰਿਤਸਰ: ਮੁਖਤਿਆਰ ਸਿੰਘ ਹਨ ਜੋ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਉਹਨਾਂ ਨਾਲ ਇਕ ਦੁਰਘਟਨਾ ਵਾਪਰੀ ਸੀ ਜਿਸ ਤੋਂ ਬਾਅਦ ਉਹਨਾਂ ਦੀਆਂ ਲੱਤਾਂ ਦਾ ਪਲਸਤਰ ਹੋਇਆ ਸੀ। ਉਹਨਾਂ ਨਾਲ ਗੱਲਬਾਤ ਕਰਨ ਤੇ ਉਹਨਾਂ ਦਸਿਆ ਕਿ, “ਹੁਣ ਲੱਤਾਂ ਥੋੜਾ-ਬਹੁਤ ਕੰਮ ਕਰਨ ਦੇ ਯੋਗ ਹਨ ਪਰ ਹੱਥ ਨਹੀਂ ਚਲਦੇ ਤੇ ਉਹਨਾਂ ਦੀ ਡਿਸਕ ਵਿਚ ਵੀ ਮੁਸ਼ਕਿਲ ਹੈ।”
Mukhiar Singh
ਇਸ ਲਈ ਉਹ ਪੂਰੀ ਤਰ੍ਹਾਂ ਕੋਈ ਵੀ ਕੰਮ ਨਹੀਂ ਕਰ ਸਕਦੇ। ਪਰ ਇਕ ਸਿੱਖ ਹੋਣ ਤੇ ਨਾਤੇ ਉਹਨਾਂ ਨੇ ਭੀਖ ਮੰਗਣ ਨਾਲੋਂ ਕਿਰਤ ਕਰਨਾ ਚੰਗਾ ਸਮਝਿਆ। ਲਾਕਡਾਊਨ ਵਿਚ ਉਹਨਾਂ ਦਾ ਬਹੁਤ ਔਖਾ ਗੁਜ਼ਾਰਾ ਹੋਇਆ ਸੀ ਪਰ ਫਿਰ ਵੀ ਕੋਈ ਨਾ ਕੋਈ ਉਹਨਾਂ ਦੀ ਮਦਦ ਕਰ ਦਿੰਦਾ ਸੀ।
Mukhtiar Singh
ਇਸ ਤੋਂ ਪਹਿਲਾਂ ਉਹ ਸ਼੍ਰੀ ਹਰਿਮੰਦਰ ਸਾਹਿਬ ਕਕਾਰ ਵੇਚਦੇ ਸਨ ਉਸ ਵਿਚੋਂ ਉਹਨਾਂ ਨੂੰ ਲਗਭਗ 3 ਤੋਂ 400 ਰੁਪਏ ਦਿਹਾੜੀ ਪੈ ਜਾਂਦੀ ਸੀ ਪਰ ਬਾਅਦ ਵਿਚ ਉਹਨਾਂ ਨੂੰ ਉੱਥੋਂ ਜਾਣਾ ਪਿਆ। ਮੁਖਤਿਆਰ ਸਿੰਘ ਨੇ ਦਸਿਆ ਕਿ ਉਹਨਾਂ ਦਾ ਆਪ ਦਾ ਘਰ ਵੀ ਨਹੀਂ ਹੈ ਉਹ ਕਿਰਾਏ ਦੇ ਮਕਾਨ ਤੇ ਰਹਿ ਰਹੇ ਸਨ। ਉਹਨਾਂ ਤੋਂ ਕਿਰਾਇਆ ਨਹੀਂ ਦਿੱਤਾ ਗਿਆ ਤੇ ਉਹਨਾਂ ਨੂੰ ਮਕਾਨ ਛੱਡਣਾ ਪਿਆ।
Mukhtiar Singh
ਉਹਨਾਂ ਨੇ ਕਿਸੇ ਵਿਅਕਤੀ ਮਦਦ ਕੀਤੀ ਸੀ ਜਿਸ ਕਾਰਨ ਉਸ ਵਿਅਕਤੀ ਨੇ ਉਹਨਾਂ ਨੂੰ ਰਹਿਣ ਲਈ ਘਰ ਦਿੱਤਾ। ਉਹਨਾਂ ਦੇ ਪਰਿਵਾਰ ਵਿਚ ਪਤਨੀ, ਬੇਟਾ ਤੇ ਬੇਟੀ ਹੈ ਜੋ ਕਿ ਹੁਣ ਪੇਕੇ ਗਏ ਹੋਏ ਹਨ। ਉਹ ਇਕੱਲੇ ਹੀ ਮਾਸਕ ਵੇਚ ਕੇ ਅਪਣਾ ਗੁਜ਼ਾਰਾ ਕਰ ਰਹੇ ਹਨ। ਜਿਹੜੇ ਗਾਹਕ ਉਹਨਾਂ ਕੋਲੋਂ ਮਾਸਕ ਲੈ ਕੇ ਜਾਂਦੇ ਹਨ ਉਹ ਉਹਨਾਂ ਨੂੰ ਉਤਸ਼ਾਹਿਤ ਕਰਦੇ ਹਨ ਕਿ ਉਹ ਅਜਿਹੀ ਹਾਲਤ ਹੋਣ ਦੇ ਬਾਵਜੂਦ ਵੀ ਕਿਰਤ ਕਰਦੇ ਹਨ ਤੇ ਲੋਕਾਂ ਨੂੰ ਵੀ ਚੰਗਾ ਸੁਨੇਹਾ ਦੇ ਰਹੇ ਹਨ।
Mukhtiar Singh
ਮੁਖਤਿਆਰ ਸਿੰਘ ਨੇ ਵੀ ਕਦੇ ਹਿੰਮਤ ਨਹੀਂ ਹਾਰੀ ਸਗੋਂ ਕਿਰਤ ਕਰ ਕੇ ਖੁਸ਼ ਹਨ। ਉਹਨਾਂ ਅੱਗੇ ਕਿਹਾ ਕਿ, “ਉਹਨਾਂ ਦੀਆਂ ਲੱਤਾਂ ਦੀ ਕਦੇ-ਕਦੇ ਅਜਿਹੀ ਹਾਲਤ ਹੋ ਜਾਂਦੀ ਹੈ ਉਹਨਾਂ ਨੂੰ ਸਹਾਰੇ ਦੀ ਲੋੜ ਪੈ ਜਾਂਦੀ ਹੈ ਉਹਨਾਂ ਤੋਂ ਆਪ ਵਹੀਲ ਚੇਅਰ ਤੇ ਨਹੀਂ ਬੈਠਿਆ ਜਾਂਦਾ।” ਇਸ ਦੇ ਨਾਲ ਹੀ ਉਹਨਾਂ ਨੇ ਹੋਰਨਾਂ ਲੋਕਾਂ ਨੂੰ ਵੀ ਇਹੀ ਸੁਨੇਹਾ ਦਿੱਤਾ ਹੈ ਕਿ ਮਿਹਨਤ ਕਰ ਕੇ ਰੋਜ਼ੀ-ਰੋਟੀ ਕਮਾਉਣੀ ਚਾਹੀਦੀ ਹੈ ਨਾ ਕਿ ਭੀਖ ਮੰਗ ਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।