
ਬਟਾਲਾ ਦੀ ਇਹ ਘਟਨਾ ਮਮਤਾ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਹੈ।
ਬਟਾਲਾ (ਨਿਤਿਨ ਲੂਥਰਾ): ਬਟਾਲਾ ਤੋਂ ਅੱਜ ਮਮਤਾ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਬਟਾਲਾ ‘ਚ ਰੇਲਵੇ ਸਟੇਸ਼ਨ ਦੇ ਨਜ਼ਦੀਕ ਇਕ ਨਵਜਾਤ ਬੱਚੀ ਦੀ ਰੇਲਵੇ ਲਾਈਨਾਂ (Batala Railway Line) ਤੇ ਲਾਸ਼ ਪਈ ਮਿਲੀ ਹੈ। ਇਸ ਦਾ ਪਤਾ ਉਦੋਂ ਲਗਾ ਜਦ ਅੱਜ ਸਵੇਰੇ ਇਕ ਟਰੱਕ ਡਰਾਈਵਰ ਮਾਲ ਗੱਡੀ ‘ਚੋਂ ਸਾਮਾਨ ਲਾਹੁੰਣ ਪਹੁੰਚਿਆ ਤਾਂ ਉਸ ਨੇ ਇਕ ਨਵਜਾਤ ਸ਼ਿਸ਼ੂ ਦੀ ਲਾਸ਼ (New Born Baby) ਰੇਲਵੇ ਲਾਈਨ ’ਤੇ ਪਈ ਵੇਖੀ, ਜਿਸ ਨੂੰ ਕੁੱਤੇ ਨੋਚ ਰਹੇ ਸਨ।
ਹੋਰ ਪੜ੍ਹੋ: ਸੰਸਦ ਬਾਹਰ ਪ੍ਰਦਰਸ਼ਨ ਦੌਰਾਨ ਪ੍ਰਤਾਪ ਬਾਜਵਾ ਦੀ ਦਿੱਲੀ ਪੁਲਿਸ ਨਾਲ ਹੋਈ ਤਿੱਖੀ ਬਹਿਸ
Police Investigating Officer Paramjit Singh
ਹੋਰ ਪੜ੍ਹੋ: ਸਹੁਰਿਆਂ ਨੇ ਢਾਇਆ ਨੂੰਹ 'ਤੇ ਤਸ਼ੱਦਦ, ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਪਿਲਾਇਆ ਤੇਜ਼ਾਬ
ਉਕਤ ਟਰੱਕ ਡਰਾਈਵਰ ਨੇ ਤੁਰੰਤ ਰੇਲਵੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਜਿਸ ਤੋਂ ਬਾਅਦ ਰੇਲਵੇ ਪੁਲਿਸ ਜਾਂਚ ਅਧਿਕਾਰੀ ਪਰਮਜੀਤ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਨਵਜਾਤ ਸ਼ਿਸ਼ੂ ਦੀ ਲਾਸ਼ ਰੇਲਵੇ ਲਾਈਨ ’ਤੇ ਮਿਲਣ ਦੀ ਸੂਚਨਾ ਮਿਲੀ, ਉਹਨਾਂ ਵਲੋਂ ਮੌਕਾ ’ਤੇ ਆ ਕੇ ਦੇਖਿਆ ਗਿਆ ਤਾਂ ਉਹ ਇਕ ਬੱਚੀ ਦੀ ਲਾਸ਼ ਸੀ। ਉਨ੍ਹਾਂ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਬਟਾਲਾ ਸਿਵਲ ਹਸਪਤਾਲ ਭੇਜ ਦਿੱਤਾ ਹੈ। ਰੇਲਵੇ ਪੁਲਿਸ ਜਾਂਚ ਅਧਿਕਾਰੀ ਵਲੋਂ ਆਪਣੇ ਸੀਨੀਅਰ ਅਧਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।