
ਪੰਜਾਬ `ਚ ਲਗਾਤਾਰ ਜ਼ਬਰ- ਜਨਾਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।
ਟਾਂਡਾ : ਪੰਜਾਬ `ਚ ਲਗਾਤਾਰ ਜ਼ਬਰ- ਜਨਾਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਇਸ ਅੱਗ `ਚ ਹੁਣ ਤੱਕ ਅਨੇਕਾਂ ਹੀ ਲੜਕੀਆਂ ਜਲ ਕੇ ਸੁਆਹ ਹੋ ਚੁੱਕੀਆਂ ਹਨ। ਸ਼ਰਾਰਤੀ ਅਨਸਰਾਂ ਵਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ। ਜਿਸ ਨਾਲ ਅੱਜ ਕਈ ਪੰਜਾਬ ਦੀਆਂ ਧੀਆਂ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੀਆਂ ਹਨ। ਇਨ੍ਹਾਂ ਹੀ ਨਹੀਂ ਇਸ ਅੱਗ ਨੇ ਤਾ ਮਾਸੂਮ ਬੱਚੀਆਂ ਨੂੰ ਵੀ ਨਹੀਂ ਬਖਸ਼ਿਆ।
Rape ਇਹਨਾਂ ਵੱਧ ਰਹੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਸੂਬੇ ਦੀ ਪੁਲਿਸ ਨੇ ਕੁਝ ਅਹਿਮ ਕਦਮ ਚੁੱਕ ਲੈ ਹਨ। ਪੁਲਿਸ ਨੇ ਹੁਣ ਤੱਕ ਇਹਨਾਂ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਕੀ ਅਨਸਰਾਂ ਨੂੰ ਦਬੋਚ ਲਿਆ ਹੈ। ਅਜਿਹਾ ਹੀ ਮਾਮਲਾ ਟਾਂਡਾ `ਚ ਸਾਹਮਣੇ ਆਇਆ ਹੈ। ਜਿਥੇ ਟਾਂਡਾ ਥਾਣਾ ਅਧੀਨ ਇਕ ਪਿੰਡ 'ਚ 14 ਸਾਲ ਦੀ ਇਕ ਨਾਬਾਲਗ ਲੜਕੀ ਨੂੰ ਜ਼ਬਰੀ ਅਗਵਾ ਕਰਕੇ ਗੈਂਗਰੇਪ ਕਰਨ ਵਾਲੇ 3 ਨੌਜਵਾਨਾਂ 'ਚੋਂ ਮੁੱਖ ਦੋ ਨੌਜਵਾਨਾਂ ਨੂੰ ਟਾਂਡਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
Arrestedਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਮਨਿੰਦਰ ਕੌਰ ਦੀ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਸੰਦੀਪ ਸਿੰਘ ਸਨੀ ਪੁੱਤਰ ਨਾਜ਼ਰ ਸਿੰਘ ਨਿਵਾਸੀ ਨੰਗਲ ਖੁੰਗਾ ਅਤੇ ਰੋਹਿਤ ਪੁੱਤਰ ਲੰਬੜ ਨਿਵਾਸੀ ਠਾਕਰੀ ਦੇ ਰੂਪ ਵਿਚ ਹੋਈ ਹੈ।ਟਾਂਡਾ ਪੁਲਸ ਨੇ ਪੀੜਤ ਲੜਕੀ ਦੇ ਬਿਆਨ ਦੇ ਆਧਾਰ 'ਤੇ ਸੰਦੀਪ ਉਰਫ ਸਨੀ ਪੁੱਤਰ ਨਾਜ਼ਰ ਸਿੰਘ, ਰੋਹਿਤ ਪੁੱਤਰ ਲੰਬੜ ਅਤੇ ਇਕ ਅਣਪਛਾਤੇ ਹੋਰ ਨੌਜਵਾਨ ਖਿਲਾਫ 16 ਅਗਸਤ ਨੂੰ ਇਹ ਮਾਮਲਾ ਦਰਜ ਕੀਤਾ ਸੀ।
Arrestedਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਲੜਕੀ ਨੇ ਦੋਸ਼ ਲਗਾਇਆ ਸੀ ਕਿ 15 ਅਗਸਤ ਨੂੰ ਰਾਤ ਢਾਈ ਵਜੇ ਉਕਤ ਦੋਸ਼ੀ ਉਸ ਦੇ ਘਰ ਜਬਰੀ ਦਾਖਲ ਹੋਏ ਅਤੇ ਉਸ ਦੇ ਮੂੰਹ ਨੂੰ ਕੱਪੜੇ ਨਾਲ ਬੰਦ ਕਰ ਦਿੱਤਾ ਅਤੇ ਉਸ ਦੇ ਦੇਖਦੇ-ਦੇਖਦੇ ਸੁੱਤੇ ਪਏ ਉਸ ਦੇ ਭਰਾਵਾਂ ਅਤੇ ਮਾਂ 'ਤੇ ਕੋਈ ਸਪਰੇਅ ਕਰ ਦਿੱਤੀ। ਇਸ ਤੋਂ ਬਾਅਦ ਲੜਕੀ ਨੂੰ ਅਗਵਾ ਕਰਕੇ ਸੰਦੀਪ ਸਮੇਤ ਤਿੰਨਾਂ ਨੌਜਵਾਨਾਂ ਨੇ ਗੈਂਗਰੇਪ ਕੀਤਾ ਅਤੇ ਇਸ ਤੋਂ ਬਾਅਦ ਧਮਕੀਆਂ ਦਿੰਦੇ ਤਿੰਨੋਂ ਦੋਸ਼ੀ ਉਸ ਨੂੰ ਉਸ ਦੀ ਹਵੇਲੀ 'ਚ ਸੁੱਟ ਕੇ ਚਲੇ ਗਏ ਸਨ।