
ਬੇਹੱਦ ਮੰਦਭਾਗੀ ਘਟਨਾ ਜਿਲਾ ਹੁਸ਼ਿਆਰਪੁਰ ਦੇ ਪਿੰਡ ਦਿਹਾਣਾ ਵਿਖੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਤੇ ਵਾਪਰੀ ਹੈ ਜਿਸ ਨੇ ਸਿੱਖ ਜਗਤ.............
ਹੁਸਿਆਰਪੁਰ : ਬੇਹੱਦ ਮੰਦਭਾਗੀ ਘਟਨਾ ਜਿਲਾ ਹੁਸ਼ਿਆਰਪੁਰ ਦੇ ਪਿੰਡ ਦਿਹਾਣਾ ਵਿਖੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਤੇ ਵਾਪਰੀ ਹੈ ਜਿਸ ਨੇ ਸਿੱਖ ਜਗਤ ਨੂੰ ਨਾ ਸਿਰਫ ਨਿਰਾਸ਼ ਕੀਤਾ ਹੈ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੰਬੰਧਕਾਂ ਨੂੰ ਵੀ ਲਿਆ ਕਟਿਹਰੇ ਚ ਖੜਾ ਕਰ ਦਿੱਤਾ ਹੈ। ਅੱਜ ਸਵੇਰੇ ਜਿਲਾ ਹੁਸਿਆਰਪੁਰ ਦੇ ਪਿੰਡ ਦਿਹਾਣਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਤੇ 11 ਵਜੇ ਦੇ ਲੱਗਭੱਗ ਜਾਣਕਾਰੀ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਅਗਨ ਭੇਟ ਹੋ ਗਏ।
ਇਸ ਦੌਰਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਰਿੰਦਰ ਸਿੰਘ ਜਸਵਾਲ ਨੇ ਦੱਸਿਆ ਕਿ ਸਵੇਰੇ ਕਰੀਬ 11 ਵਜੇ ਗੁਰਦੁਆਰਾ ਇਮਾਰਤ ਵਿੱਚ ਚੱਲ ਰਹੇ ਪੱਖੇ ਨੂੰ ਬਿਜਲੀ ਸਰਕਟ ਸ਼ਾਟ ਹੋਣ ਕਾਰਣ ਅੱਗ ਲੱਗ ਗਈ ਇਸ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਅੱਗ ਬੇਹਦ ਭਿਆਨਕ ਸੀ ਤੇ ਸਭ ਕੁਝ ਦੇਖਦਿਆਂ ਹੀ ਦੇਖਦਿਆਂ ਲੂਹਿਆ ਗਿਆ ਤੇ ੁਉਹ ਸਿਰਫ ਇੱਕ ਪਾਵਨ ਸਰੂਪ ਹੀ ਬਚਾ ਸਕੇ। ਇਹ ਦੁਖਦਾਈ ਘਟਨਾ ਸੁਣਦੇ ਹੀ ਸਿੱਖ ਹਲਕਿਆਂ ਵਿੱਚ ਨਿਰਾਸ਼ਾ ਦਾ ਆਲਮ ਸ਼ਾ ਗਿਆ।
ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਕਮੇਟੀ ਮੈਂਬਰ ਰਣਜੀਤ ਕੌਰ ਮਾਹਿਲਪੁਰੀ ਨੇ ਦੱਸਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅਮ੍ਰਿਤਸਰ ਨੇ ਪਹਿਲਾਂ ਹੀ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ ਕਿ ਪਾਲਕੀ ਸਾਹਿਬ ਅੰਦਰ ਕੋਈ ਲਾਇਟ ਜਾਂ ਕੋਈ ਪੱਖਾ ਨਾ ਲਗਾਇਆ ਜਾਵੇ ਅਤੇ ਰਾਤ ਗੁਰਦੁਆਰਾ ਬੰਦ ਕਰਨ ਤੋਂ ਬੈਅਦ ਸਾਰੇ ਪੱਖੇ ਤੇ ਲਾਇੀਟਾੱੰ ਬੰਦ ਕਰ ਦਿੱਤੀਆਂ ਜਾਣ ਪਰ ਫਿਰ ਵੀ ਅਜਿਹੀਆਂ ਘਟਨਾਂਵਾ ਵਾਪਰ ਰਹੀਆਂ ਹਨ।