
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ•ਾਂ ਦੀ ਸਰਕਾਰ ਵਲੋਂ ਕੇਰਲ ਦੇ ਹੜ ਪੀੜਤ ਲੋਕਾਂ ਲਈ ਰਾਹਤ
ਚੰਡੀਗੜ•, 22 ਅਗਸਤ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ•ਾਂ ਦੀ ਸਰਕਾਰ ਵਲੋਂ ਕੇਰਲ ਦੇ ਹੜ ਪੀੜਤ ਲੋਕਾਂ ਲਈ ਰਾਹਤ ਸਬੰਧੀ ਕੀਤੀਆਂ ਗਈਆਂ ਕੋਸ਼ਿਸਾਂ ਦੇ ਹੁੰਗਾਰੇ ਵਿੱਚ ਕੇਰਲ ਦੇ ਲੋਕਾਂ ਵਲੋਂ ਵਿਖਾਏ ਗਏ ਅਥਾਹ ਸ਼ੁਕਰਾਨੇ ਨੇ ਉਨ•ਾਂ ਨੂੰ ਬਹੁਤ ਜ਼ਿਆਦਾ ਭਾਵੁਕ ਕਰ ਦਿੱਤਾ ਹੈ ਅਤੇ ਇਸ ਗੱਲ ਨੇ ਉਨ•ਾਂ ਦੇ ਦਿਲ ਨੂੰ ਬੁਰੀ ਤਰ•ਾਂ ਛੂਹ ਲਿਆ ਹੈ। ਪੰਜਾਬ ਦੇ ਹੱਕ 'ਚ ਨਾਅਰੇ ਲਾਉਂਦੇ ਹੋਏ ਕੇਰਲ ਦੇ ਲੋਕਾਂ ਦੀਆਂ ਸਾਹਮਣੇ ਆਈਆਂ ਵੀਡਿਓਜ਼ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਉਕਤ ਟਵੀਟ ਕੀਤਾ।
ਪੰਜਾਬ ਸਰਕਾਰ ਵਲੋਂ ਭੇਜੀ ਗਈ ਰਾਹਤ ਸਮੱਗਰੀ ਦੇ ਬਕਸੇ ਪ੍ਰਾਪਤ ਕਰਦੇ ਹੋਏ ਕੇਰਲ ਦੇ ਲੋਕ ਭਾਰੀ ਉਤਸ਼ਾਹ 'ਚ ਵੀਡਿਓ ਵਿੱਚ ਪੰਜਾਬ ਦੇ ਹੱਕ 'ਚ ਨਾਅਰੇ ਲਾਉਂਦੇ ਦਿਖਾਈ ਦੇ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਕੇਰਲ ਦੇ ਹੜ• ਪੀੜਤਾਂ ਲਈ ਸਾਡੇ ਛੋਟੇ ਜਿਹੇ ਯੋਗਦਾਨ ਵਾਸਤੇ ਕੇਰਲ ਦੇ ਲੋਕਾਂ ਵਲੋਂ ਦਿਖਾਏ ਅਥਾਹ ਸ਼ੁਕਰਾਨੇ ਕਾਰਨ ਮੈਂ ਬਹੁਤ ਭਾਵੁਕ ਹੋ ਗਿਆ ਹਾਂ ਅਤੇ ਅਸੀ ਪੰਜਾਬੀ ਰਾਹਤ ਅਤੇ ਵਸੇਬੇ ਵਿੱਚ ਸਹਾਇਤਾ ਲਈ ਆਪਣੀਆਂ ਵਧ ਤੋ ਵਧ ਕੋਸ਼ਿਸ਼ਾਂ ਕਰਦੇ ਰਹਾਂਗੇ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਛੋਟੇ ਜਿਹੇ ਯਤਨਾਂ ਪ੍ਰਤੀ ਕੇਰਲ ਦੇ ਲੋਕਾਂ ਵਲੋਂ ਕੀਤੀ ਗਈ ਸਰਾਹਨਾ ਦੇ ਕਾਰਨ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਨਿਮਰ ਮਹਿਸੂਸ ਕਰ ਰਹੇ ਹਨ। ਉਨ•ਾਂ ਕਿਹਾ ਕਿ ਹੜ• ਦੇ ਕਾਰਨ ਬੁਰੀ ਤਰ•ਾਂ ਪ੍ਰਭਾਵਿਤ ਹੋਏ ਕੇਰਲ ਵਾਸਤੇ ਰਾਹਤ ਕੋਸ਼ਿਸ਼ਾਂ ਵਿੱਚ ਅੱਗੇ ਆਉਣਾ ਹਰੇਕ ਭਾਰਤੀ ਦਾ ਫਰਜ਼ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਹਫ਼ਤੇ ਹੜ•ਾਂ ਦੇ ਕਾਰਨ ਬੁਰੀ ਤਰ•ਾਂ ਪ੍ਰਭਾਵਿਤ ਹੋਏ ਕੇਰਲਾ ਲਈ 10 ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਸੀ
ਜਿਸ ਵਿੱਚੋ 5 ਕਰੋੜ ਰੁਪਏ ਕੇਰਲ ਦੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਤਬਦੀਲ ਕਰ ਦਿੱਤੇ ਗਏ ਹਨ। ਇਹ ਰਾਸ਼ੀ ਪੰਜਾਬ ਦੇ ਮੁੱਖ ਮੰਤਰੀ ਦੇ ਰਾਹਤ ਫੰਡ ਵਿਚੋਂ ਤਬਦੀਲ ਕੀਤੀ ਗਈ ਹੈ। ਬਾਕੀ ਰਾਸ਼ੀ ਦੀ ਰਾਹਤ ਸਮਗਰੀ ਕੇਰਲ ਨੂੰ ਹਵਾਈ ਫੌਜ ਦੇ ਜਹਾਜਾਂ ਰਾਹੀਂ ਭੇਜੀ ਜਾ ਰਹੀ ਹੈ। ਇਸ ਰਾਹਤ ਸਮਗਰੀ ਵਿੱਚ ਮੁੱਖ ਤੌਰ 'ਤੇ ਖਾਣ-ਪੀਣ ਵਾਲੇ ਪੂਰੀ ਤਰ•ਾਂ ਤਿਆਰ ਪਦਾਰਥ ਹਨ। ਇਕ-ਇਕ ਕਿਲੋ ਦੇ ਪੈਕਟਾਂ 'ਚ ਪੀਣ ਵਾਲਾ ਪਾਣੀ, ਬਿਸਕੁਟ, ਛੋਲੇ ਅਤੇ ਦੁੱਧ ਦਾ ਪਾਉਡਰ ਪੈਕ ਕੀਤਾ ਗਿਆ ਹੈ। ਅਜਿਹਾ ਕੇਰਲ ਸਰਕਾਰ ਦੀ ਬੇਨਤੀ 'ਤੇ ਕੀਤਾ ਗਿਆ ਹੈ।
ਸੂਬਾ ਸਰਕਾਰ ਦੇ ਬੁਲਾਰੇ ਅਨੁਸਾਰ ਆਈ.ਏ.ਐਸ ਅਧਿਕਾਰੀ ਬਸੰਤ ਗਰਗ ਦੇ ਨਾਲ ਅਧਿਕਾਰੀਆਂ ਦੀ ਇਕ ਛੋਟੀ ਜਿਹੀ ਟੀਮ ਥੀਰੂਵਾਨੰਥਾਪੁਰਮ ਵਿਖੇ ਤਾਇਨਾਤ ਕੀਤੀ ਹੈ ਜੋ ਕਿ ਰਾਹਤ ਕਾਰਵਾਈਆਂ ਵਿੱਚ ਵਧੀਆ ਤਰੀਕੇ ਨਾਲ ਤਾਲਮੇਲ ਪੈਦਾ ਕਰਨ ਲਈ ਕੇਰਲ ਸਰਕਾਰ ਨਾਲ ਤਾਲਮੇਲ ਵਿੱਚ ਹੈ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜ਼ਰੂਰਤ ਦੇ ਅਨੁਸਾਰ ਅੱਗੇ ਹੋਰ ਰਾਹਤ ਸਮਗਰੀ ਇਕੱਤਰ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਅਜਿਹਾ ਕੇਰਲਾ ਦੇ ਸਥਾਨਕ ਪ੍ਰਸ਼ਾਸਨ ਦੀਆਂ ਲੋੜਾਂ ਦੇ ਮੁਤਾਬਿਕ ਕੀਤਾ ਜਾਵੇਗਾ। ਉਨ•ਾਂ ਨੇ ਸਰਕਾਰ ਦੇ ਰਾਹਤ ਕਾਰਜਾਂ ਵਿੱਚ ਪੰਜਾਬੀਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ।