
ਚੂੜੇ ਵਾਲੀ ਦੇ ਚਾਅਦ ਲਾਵਾਂ ਤੋਂ ਪਹਿਲਾਂ ਹੋਏ ਖੇਰੂ-ਖੇਰੂ
ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਦਸੂਹਾਂ ਦੇ ਪਰਿਵਾਰ ਦੀਆਂ ਖੁਸ਼ੀਆਂ ਉਸ ਮੌਕੇ ਖੇਰੂ ਖੇਰੂ ਹੋ ਗਈਆਂ ਜਦੋਂ ਲੜਕੀ ਦੀ ਬਰਾਤ ਢੁਕਣ ਤੋਂ ਕੁਝ ਸਮਾਂ ਪਹਿਲਾਂ ਹੀ ਲੜਕੀ ਵਾਲਿਆਂ ਨੂੰ ਸੂਹ ਮਿਲੀ ਕਿ ਲਾੜੇ ਨੇ ਪਹਿਲਾਂ ਤੋਂ ਹੀ ਦੋ ਵਿਆਹ ਕਰਵਾਏ ਹੋਏ ਨੇ ਜਿਸ ਤੋਂ ਬਾਅਦ ਵਿਆਹ ਦੀਆਂ ਖੁਸ਼ੀਆਂ ਗੰਮਗੀਨ ਮਾਹੌਲ਼ ਵਿਚ ਬਦਲ ਗਈਆਂ।
Marriage
ਦੱਸਿਆ ਜਾ ਰਿਹਾ ਕਿ ਲਾੜੇ ਨੇ ਪਹਿਲਾ ਤੋਂ ਹੀ ਦੋ ਵਿਆਹ ਕਰਵਾਏ ਹੋਏ ਸਨ ਤੇ ਹੁਣ ਤੀਜੀ ਵਾਰ ਬਰਾਤ ਲੈ ਕੇ ਢੁਕਣ ਪਹੁੰਚਿਆ ਸੀ। ਓਧਰ ਮੌਕੇ 'ਤੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਪੁਸਿਲ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਲਾੜੇ ਸਣੇ ਬਰਾਤ ਨੂੰ ਥਾਣੇ ਲੈ ਗਈ।
Car
ਓਧਰ ਘਟਨਾਂ ਤੋਂ ਬਾਅਦ ਲੜਕੀ ਤੇ ਉਸ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਤੇ ਉਹਨਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਲੜਕੀ ਨੇ ਦਸਿਆ ਕਿ ਉਸ ਨੂੰ ਪਤਾ ਲੱਗਿਆ ਹੈ ਕਿ ਲੜਕੇ ਦੇ ਪਹਿਲਾਂ ਦੋ ਵਿਆਹ ਹੋ ਚੁੱਕੇ ਹਨ। ਉੱਥੇ ਹੀ ਲੜਕੀ ਦੇ ਪਰਿਵਾਰ ਨੇ ਦਸਿਆ ਕਿ ਉਹਨਾਂ ਨੂੰ ਵਿਚੋਲੇ ਨੇ ਵੀ ਕੋਈ ਗੱਲ ਨਹੀਂ ਦੱਸੀ।
People
ਓਧਰ ਜਦੋਂ ਬਰਾਤ ਲੈ ਕੇ ਢੁਕੇ ਲਾੜਾ ਸਾਬ੍ਹ ਨਾਲ ਗੱਲ ਕੀਤੀ ਗਈ ਤਾਂ ਉਹ ਇੱਕ ਵਿਆਹ ਦੀ ਗੱਲ ਤਾਂ ਕਬੂਲਦੇ ਨਜ਼ਰ ਆਏ ਪਰ ਇਸ ਦੇ ਨਾਲ ਓਹ ਆਪਣਾ ਦੁੱਖ ਵੀ ਰੋਂਦੇ ਦਿਖੇ। ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕਰਨ ਦਾ ਭਰੋਸਾ ਦੇ ਦਿੱਤਾ। ਸੋ ਇਸ ਮਾਮਲੇ ਨੇ ਇੱਕ ਵਾਰ ਫਿਰ ਸਮਾਹ ਵਿਚ ਹੋ ਰਹੀ ਬੇਕਦਰੀ ਨੂੰ ਜ਼ਰੂਰ ਉਜਾਗਰ ਕਰ ਦਿੱਤਾ।
Man
ਦੇਖਣਾ ਹੋਵੇਗਾ ਪੁਲਿਸ ਤਫਤੀਸ਼ ਤੋਂ ਬਾਅਦ ਕਿਸ ਸਿੱਟੇ ਤੇ ਪਹੁੰਚਦੀ ਹੈ। ਸਿੱਟਾ ਕੁਝ ਵੀ ਨਿਕਲੇ ਪਰ ਇਸ ਘਟਨਾ ਨੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਜ਼ਰੂਰ ਪੈਰਾਂ ਵਿਚ ਮਧੋਲ ਕੇ ਰੱਖ ਦਿੱਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।