
ਅਫ਼ਗਾਨਿਸਤਾਨ ਤੋਂ ਬਚ ਕੇ ਭਾਰਤ ਆ ਰਹੇ ਲੋਕਾਂ ਦੀਆਂ ਅੱਖਾਂ ਵਿਚ ਸਕੂਨ ਦੇ ਨਾਲ-ਨਾਲ ਖੌਫ ਵੀ ਦੇਖਿਆ ਜਾ ਸਕਦਾ ਹੈ।
ਨਵੀਂ ਦਿੱਲੀ: ਅਫ਼ਗਾਨਿਸਤਾਨ (Taliban take over Afghanistan) ਤੋਂ ਬਚ ਕੇ ਭਾਰਤ ਆ ਰਹੇ ਲੋਕਾਂ ਦੀਆਂ ਅੱਖਾਂ ਵਿਚ ਸਕੂਨ ਦੇ ਨਾਲ-ਨਾਲ ਖੌਫ ਵੀ ਦੇਖਿਆ ਜਾ ਸਕਦਾ ਹੈ। ਭਾਰਤੀਆਂ ਨੂੰ ਜਿੱਥੇ ਦੇਸ਼ ਪਰਤਣ ਦੀ ਖੁਸ਼ੀ ਹੈ ਤਾਂ ਅਫ਼ਗਾਨੀ ਨਾਗਰਿਕ ਅਪਣੇ ਦੇਸ਼ ਨੂੰ ਬਰਬਾਦ ਹੁੰਦਾ ਦੇਖ ਰੋ ਰਹੇ ਹਨ। ਐਤਵਾਰ ਸਵੇਰੇ ਹਿੰਡਨ ਏਅਰਬੇਸ ’ਤੇ ਭਾਰਤੀ ਹਵਾਈ ਫੌਜ ਦਾ ਸੀ-17 ਗਲੋਬਮਮਾਸਟਰ ਜਹਾਜ਼ ਲੈਂਡ ਹੋਇਆ। ਇਸ ਜਹਾਜ਼ ਜ਼ਰੀਏ ਭਾਰਤ ਆਏ 168 ਲੋਕਾਂ ਵਿਚ 107 ਭਾਰਤੀਆਂ ਤੋਂ ਇਲਾਵਾ ਅਫ਼ਗਾਨਿਸਤਾਨ ਦੇ ਸਿੱਖ ਅਤੇ ਹਿੰਦੂ ਨਾਗਰਿਕ (Sikhs and Hindus in Afghanistan) ਵੀ ਸ਼ਾਮਲ ਸਨ।
Afghan Sikh MP Narender Khalsa
ਹੋਰ ਪੜ੍ਹੋ: ਕਾਬੁਲ ਏਅਰਪੋਰਟ ਦੇ ਬਾਹਰ 7 ਲੋਕਾਂ ਦੀ ਮੌਤ- ਬ੍ਰਿਟੇਨ ਰੱਖਿਆ ਮੰਤਰਾਲੇ
ਇਸ ਦੌਰਾਨ ਅਫ਼ਗਾਨਿਸਤਾਨ ਦੇ ਸਿੱਖ ਸੰਸਦ ਮੈਂਬਰ ਨਰਿੰਦਰ ਸਿੰਘ ਖਾਲਸਾ ਮੀਡੀਆ ਨਾਲ ਗੱਲਬਾਤ ਦੌਰਾਨ ਰੋ ਪਏ। ਉਹਨਾਂ ਨੇ ਦੱਸਿਆ ਕਿ ਹਿੰਦੂ ਅਤੇ ਸਿੱਖ ਭਾਈਚਾਰਾ ਬਹੁਤ ਪਰੇਸ਼ਾਨ ਹੈ। ਉਹਨਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਜਿੰਨੇ ਵੀ ਵਿਅਕਤੀ ਉੱਥੇ ਬਚੇ ਹਨ, ਉਹਨਾਂ ਨੂੰ ਜਲਦ ਹੀ ਭਾਰਤ ਲਿਆਂਦਾ ਜਾਵੇ। ਉਹਨਾਂ ਕਿਹਾ ਕਿ ਅਫ਼ਗਾਨਿਸਤਾਨ ਵਿਚ 20 ਸਾਲਾਂ ਵਿਚ ਜੋ ਕੁਝ ਹੋਇਆ ਸੀ ਉਹ ਹੁਣ ਖਤਮ ਹੋ ਰਿਹਾ ਹੈ ਅਤੇ ਸਭ ਕੁਝ ਜ਼ੀਰੋ ਹੋ ਚੁੱਕਾ ਹੈ।
Taliban in Afghanistan
ਹੋਰ ਪੜ੍ਹੋ: ਵੀਪੀ ਸਿੰਘ ਬਦਨੌਰ ਦੇ ਕਾਰਜਕਾਲ ਦਾ ਅੱਜ ਆਖ਼ਰੀ ਦਿਨ, ਚੰਡੀਗੜ੍ਹ ਲਈ ਵੱਖਰੇ ਪ੍ਰਸ਼ਾਸਕ ਦੀ ਉੱਠੀ ਮੰਗ
ਭਾਰਤ ਪਹੁੰਚੇ ਅਫ਼ਗਾਨੀ ਨਾਗਰਿਕਾਂ ਦਾ ਕਹਿਣਾ ਹੈ ਕਿ ਉਹ ਇੱਥੇ ਪਹੁੰਚ ਕੇ ਬਹੁਤ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਕ ਸਿੱਖ ਮਨਜੀਤ ਸਿੰਘ ਨੇ ਕਿਹਾ ਕਿ, ‘ਸਾਡੀ ਸੰਗਤ ਗੁਰਦੁਆਰਾ ਸਾਹਿਬ ਵਿਚ ਫਸੀ ਹੋਈ ਹੈ। ਸਾਡੀ ਸਰਕਾਰ ਨੂੰ ਅਪੀਲ ਹੈ ਕਿ ਉੱਥੇ ਫਸੇ 280 ਲੋਕਾਂ ਨੂੰ ਵੀ ਕੱਢਿਆ ਜਾਵੇ’।
Afghan Sikh MP Narender Khalsa
ਹੋਰ ਪੜ੍ਹੋ: ਗੰਨਾ ਕਿਸਾਨਾਂ ਨਾਲ ਤੀਜੇ ਦੌਰ ਦੀ ਮੀਟਿੰਗ ਜਾਰੀ, ਧਰਨਾ ਜਾਰੀ ਰਹੇਗਾ ਜਾਂ ਨਹੀਂ ਫੈਸਲਾ ਬਾਕੀ
ਭਾਰਤ ਪਹੁੰਚੀ ਅਫ਼ਗਾਨਿਸਤਾਨ ਦੀ ਇਕ ਮਹਿਲਾ ਨੇ ਦੱਸਿਆ ਕਿ, ‘ਅਫ਼ਗਾਨਿਸਤਾਨ ਵਿਚ ਰਹਿਣਾ ਬਹੁਤ ਮੁਸ਼ਕਿਲ ਹੋ ਗਿਆ ਸੀ, ਇਸ ਲਈ ਮੈਂ ਭਾਰਤ ਆਈ ਹੈਂ। ਮੈਂ ਇੱਥੇ ਅਪਣੀ ਧੀ, ਜਵਾਈ ਅਤੇ ਉਸ ਦੇ ਬੱਚਿਆਂ ਨਾਲ ਆਈ ਹਾਂ। ਮੈਂ ਅਪਣੇ ਘਰ ਵਾਪਸ ਨਹੀਂ ਜਾ ਸਕਦੀ ਕਿਉਂਕਿ ਤਾਲਿਬਾਨ ਨੇ ਮੇਰੇ ਘਰ ਨੂੰ ਜਲਾ ਦਿੱਤਾ ਹੈ। ਮੈਂ ਭਾਰਤ ਸਰਕਾਰ ਦਾ ਧੰਨਵਾਦ ਕਰਦੀ ਹਾਂ’।