
ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਦੀ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਦੇਸ਼ ਵਿਚ ਹਫੜਾ-ਦਫੜੀ ਦਾ ਮਾਹੌਲ ਹੈ।
ਕਾਬੁਲ: ਤਾਲਿਬਾਨ ਵੱਲੋਂ ਅਫ਼ਗਾਨਿਸਤਾਨ (Taliban take over Afghanistan) ਦੀ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਦੇਸ਼ ਵਿਚ ਹਫੜਾ-ਦਫੜੀ ਦਾ ਮਾਹੌਲ ਹੈ। ਇਸ ਦੇ ਚਲਦਿਆਂ ਅੱਜ ਕਾਬੁਲ ਏਅਰਪੋਰਟ (Kabul Airport) ਦੇ ਬਾਹਰ ਭੀੜ ਵਿਚਾਲੇ ਘੱਟੋ ਘੱਟ 7 ਅਫ਼ਗਾਨੀ ਨਾਗਰਿਕਾਂ ਦੀ ਮੌਤ ( 7 Afghans killed at Kabul airport) ਹੋਣ ਦੀ ਖ਼ਬਰ ਆਈ ਹੈ। ਇਹ ਜਾਣਕਾਰੀ ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਸਾਂਝੀ ਕੀਤੀ ਹੈ।
7 Killed In Chaos Near Kabul Airport
ਹੋਰ ਪੜ੍ਹੋ: ਰੋਮ ਉਲੰਪੀਅਨ ਤੇ ਸਾਬਕਾ ਰਾਸ਼ਟਰੀ ਫੁੱਟਬਾਲ ਕੋਚ ਸਈਅਦ ਸ਼ਾਹਿਦ ਹਕੀਮ ਦਾ ਦੇਹਾਂਤ
ਦਰਅਸਲ ਦੇਸ਼ ਤੋਂ ਬਾਹਰ ਨਿਕਲਣ ਦੀ ਉਮੀਦ ਵਿਚ ਭਾਰੀ ਗਿਣਤੀ ਵਿਚ ਲੋਕ ਏਅਰਪੋਰਟ ਉੱਤੇ ਇਕੱਠੇ ਹੋਏ ਹਨ। ਮੰਤਰਾਲੇ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ, ‘ਅਫ਼ਗਾਨਿਸਤਾਨ ਵਿਚ ਜ਼ਮੀਨੀ ਹਾਲਾਤ ਬੇਹੱਦ ਚੁਣੌਤੀਪੂਰਨ ਬਣੇ ਹੋਏ ਹਨ ਪਰ ਇਸ ਨੂੰ ਜਿੰਨੀ ਜ਼ਿਆਦਾ ਸੁਰੱਖਿਆ ਨਾਲ ਸੰਭਾਲ ਸਕਦੇ ਹਾਂ, ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ’।
7 Killed In Chaos Near Kabul Airport
ਹੋਰ ਪੜ੍ਹੋ: ਫਾਜ਼ਿਲਕਾ: ਭੈਣਾਂ ਦੇ ਰੱਖੜੀ ਬੰਨ੍ਹਣ ਦੇ ਚਾਅ ਰਹੇ ਅਧੂਰੇ, 2 ਭਰਾਵਾਂ ਦੀ ਮੌਤ
ਹੋਰ ਦੇਸ਼ ਵੀ ਅਫ਼ਗਾਨਿਸਤਾਨ ਵਿਚ ਫਸੇ ਅਪਣੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਲੋਕਾਂ ਦੀ ਸੁਰੱਖਿਆ ਲਈ ਹਜ਼ਾਰਾਂ ਸੁਰੱਖਿਆ ਬਲ ਵੀ ਮੌਜੂਦ ਹਨ। ਕਾਬੁਲ ਦੇ ਹਾਮਿਦ ਕਰਜ਼ਈ ਇੰਟਰਨੈਸ਼ਨਲ ਏਅਰਪੋਰਟ ’ਤੇ 4500 ਅਮਰੀਕੀ ਅਤੇ 900 ਬ੍ਰਿਟਿਸ਼ ਫ਼ੌਜੀ ਤਾਇਨਾਤ ਹਨ। ਤਾਲਿਬਾਨ ਲੜਾਕੇ ਏਅਰਪੋਰਟ ਦੇ ਆਲੇ-ਦੁਆਲੇ ਚੌਕੀਆਂ 'ਤੇ ਤਾਇਨਾਤ ਹਨ ਅਤੇ ਉਹ ਅਫਗਾਨ ਨਾਗਰਿਕਾਂ ਨੂੰ ਯਾਤਰਾ ਦਸਤਾਵੇਜ਼ਾਂ ਦੇ ਬਿਨ੍ਹਾਂ ਬਾਹਰ ਜਾਣ ਤੋਂ ਰੋਕ ਰਹੇ ਹਨ।
ਹੋਰ ਪੜ੍ਹੋ: 168 ਯਾਤਰੀਆਂ ਨੂੰ ਲੈ ਕੇ ਕਾਬੁਲ ਤੋਂ ਭਾਰਤ ਪਹੁੰਚਿਆ IAF ਦਾ C-17 ਜਹਾਜ਼, ਅਫ਼ਗਾਨ ਯਾਤਰੀ ਵੀ ਸ਼ਾਮਲ