
ਮੁਲਜ਼ਮਾਂ ਦਾ ਮੋਟਰਸਾਈਕਲ ਅਤੇ ਇਕ ਮੋਬਾਈਲ ਫ਼ੋਨ ਬਰਾਮਦ
ਖਰੜ: ਮੋਹਾਲੀ ਜ਼ਿਲੇ ਦੇ ਘੜੂੰਆਂ 'ਚ ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਦੌਰਾਨ ਇਕ ਨੌਜਵਾਨ ਦੀ ਜਾਨ ਵਾਲ-ਵਾਲ ਬਚ ਗਈ। ਹਮਲਾਵਰਾਂ ਨੇ ਨੌਜਵਾਨ 'ਤੇ 7 ਗੋਲੀਆਂ ਚਲਾਈਆਂ। ਪੀੜਤ ਦੀ ਪਛਾਣ ਮਨਪ੍ਰੀਤ ਸਿੰਘ ਧਨੋਆ ਵਾਸੀ ਪਿੰਡ ਘੜੂਆਂ ਵਜੋਂ ਹੋਈ ਹੈ। ਪੁਲਿਸ ਨੇ ਮੌਕੇ ਤੋਂ ਮੁਲਜ਼ਮਾਂ ਦਾ ਮੋਟਰਸਾਈਕਲ ਅਤੇ ਇਕ ਮੋਬਾਈਲ ਫ਼ੋਨ ਬਰਾਮਦ ਕਰ ਲਿਆ ਹੈ।
ਇਹ ਵੀ ਪੜ੍ਹੋ: ਮਸ਼ਹੂਰ ਹਰਿਆਣਵੀ ਗਾਇਕ ਰਾਜੂ ਪੰਜਾਬੀ ਦਾ ਦੇਹਾਂਤ
ਦਸਿਆ ਜਾ ਰਿਹਾ ਹੈ ਕਿ ਪੀੜਤਾ ਦਾ ਭਰਾ ਅਮਰੀਕਾ ਰਹਿੰਦਾ ਹੈ। ਉਹ ਜੱਗੂ ਭਗਵਾਨਪੁਰੀਆ ਦੇ ਵਿਰੋਧੀ ਗਰੁੱਪ ਦੇ ਸੰਪਰਕ ਵਿਚ ਹੈ। ਪੀੜਤ ਮਨਪ੍ਰੀਤ ਸਿੰਘ ਨੂੰ ਪਹਿਲਾਂ ਵੀ ਕਈ ਵਾਰ ਇਸ ਸਬੰਧੀ ਧਮਕੀਆਂ ਮਿਲ ਚੁੱਕੀਆਂ ਹਨ। ਜਿਸ ਕਾਰਨ ਗੋਲੀਬਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਜੀਵਨ ਭਰ ਜੇਲ ਵਿਚ ਰਹੇਗੀ 7 ਬੱਚਿਆਂ ਦੀ ਕਾਤਲ ਨਰਸ; UK ਦੀ ਅਦਾਲਤ ਨੇ ਠਹਿਰਾਇਆ ਦੋਸ਼ੀ
ਸੋਮਵਾਰ ਦੇਰ ਰਾਤ 2 ਨੌਜਵਾਨ ਮੋਟਰਸਾਈਕਲ 'ਤੇ ਆਏ। ਉਨ੍ਹਾਂ ਨੇ ਘਰੋਂ ਬਾਹਰ ਆ ਕੇ ਮਨਪ੍ਰੀਤ ਦਾ ਨਾਂਅ ਲਿਆ। ਜਦੋਂ ਮਨਪ੍ਰੀਤ ਦੇ ਪ੍ਰਵਾਰਕ ਮੈਂਬਰ ਬਾਹਰ ਆਏ ਤਾਂ ਉਨ੍ਹਾਂ ਕਿਹਾ ਕਿ ਉਹ ਮਨਪ੍ਰੀਤ ਨੂੰ ਮਿਲਣਾ ਚਾਹੁੰਦੇ ਹਨ। ਮਨਪ੍ਰੀਤ ਜਿਵੇਂ ਹੀ ਬਾਹਰ ਆਇਆ ਤਾਂ ਇਕ ਨੌਜਵਾਨ ਨੇ ਅਪਣੀ ਪਿਸਤੌਲ ਕੱਢ ਕੇ 7 ਗੋਲੀਆਂ ਚਲਾ ਦਿਤੀਆਂ। ਇਹ ਗੋਲੀਆਂ ਮਨਪ੍ਰੀਤ ਦੇ ਘਰ ਦੇ ਦਰਵਾਜ਼ੇ 'ਤੇ ਲੱਗੀਆਂ। ਉਧਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਜੋਤਾ ਹੁਸ਼ਿਆਰਪੁਰੀਆ ਨੇ ਲਈ ਜ਼ਿੰਮੇਵਾਰੀ
ਮੁਲਜ਼ਮਾਂ ਨੇ ਇਸ ਘਟਨਾ ਸਬੰਧੀ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਹੈ। ਇਹ ਪੋਸਟ ਜੋਤਾ ਹੁਸ਼ਿਆਰਪੁਰੀਆ ਨਾਂਅ ਦੀ ਆਈ.ਡੀ. ਤੋਂ ਸਾਂਝੀ ਕੀਤੀ ਗਈ। ਇਸ ਵਿਚ ਲਿਖਿਆ ਗਿਆ, “ਘੜੂਆਂ ਵਿਚ ਗੋਲੀ ਚੱਲੀ ਹੈ,ਇਹ ਅਸੀਂ ਚਲਾਈ ਹੈ। ਇਸ ਦਾ ਕਾਰਨ ਸੰਨੀ ਧਨੋਆ ਹੈ, ਜੋ ਅਮਰੀਕਾ 'ਚ ਐਂਟੀ ਪਾਰਟੀ 'ਚ ਮਿਲਦਾ ਵਰਤਦਾ ਹੈ। ਇਸ ਸਬੰਧੀ ਮਨਪ੍ਰੀਤ ਨੂੰ ਸੂਚਿਤ ਕੀਤਾ ਗਿਆ ਪਰ ਉਸ ਨੇ ਉਸ ਨੂੰ ਰੋਕਿਆ ਨਹੀਂ। ਜਿਸ ਕਾਰਨ ਉਸ 'ਤੇ ਹਮਲਾ ਕੀਤਾ ਗਿਆ”।