ਬੱਚਿਆਂ ਦੇ ਕਤਲ ’ਤੇ ਪਰਦਾ ਪਾਉਣ ਲਈ ਸਾਥੀਆਂ ਨੂੰ ਵੀ ਕੀਤਾ ਸੀ ‘ਬਲੈਕਮੇਲ’
ਲੰਡਨ: ਇੰਗਲੈਂਡ ਦੇ ਇਕ ਹਸਪਤਾਲ ਵਿਚ ਸੱਤ ਨਵਜੰਮੇ ਬੱਚਿਆਂ ਦਾ ਕਤਲ ਕਰਨ ਵਾਲੀ ਨਰਸ ਅਪਣੀ ਬਾਕੀ ਦੀ ਜ਼ਿੰਦਗੀ ਸਲਾਖਾਂ ਪਿੱਛੇ ਬਿਤਾਏਗੀ। ਦਰਅਸਲ ਲੂਸੀ ਲੈਟਬੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬ੍ਰਿਟਿਸ਼ ਨਰਸ ਨੂੰ ਸੱਤ ਨਵਜੰਮੇ ਬੱਚਿਆਂ ਦੀ ਹੱਤਿਆ ਅਤੇ ਛੇ ਹੋਰਾਂ ਦੀ ਹਤਿਆ ਦੀ ਕੋਸ਼ਿਸ਼ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ। ਇਸ ਦੇ ਨਾਲ ਹੀ ਉਹ ਮੌਜੂਦਾ ਸਮੇਂ ’ਚ ਯੂ.ਕੇ. ਦੀ ਸੱਭ ਤੋਂ ਭੈੜੀ ਲੜੀਵਾਰ ਬਾਲ ਕਾਤਲ ਬਣ ਗਈ ਹੈ। 33 ਵਰ੍ਹਿਆਂ ਦੀ ਨਰਸ ਲੂਸੀ ਨੂੰ ਜੂਨ 2015 ਤੋਂ ਜੂਨ 2016 ਦਰਮਿਆਨ ਕਾਊਂਟੇਸ ਆਫ ਚੈਸਟਰ ਹਸਪਤਾਲ ’ਚ ਛੇ ਹੋਰ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ੀ ਠਹਿਰਾਇਆ ਗਿਆ ਹੈ।
ਇਹ ਵੀ ਪੜ੍ਹੋ: ਫ਼ੌਜ ਨੇ ਪੁੰਛ ਵਿਚ ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮ, ਦੋ ਅਤਿਵਾਦੀ ਢੇਰ
ਲੈਟਬੀ ਨੇ ਜਾਣਬੁਝ ਕੇ ਬੱਚਿਆਂ ਨੂੰ ਗ਼ਲਤ ਟੀਕਾ ਲਗਾਇਆ, ਕਈਆਂ ਨੂੰ ਜ਼ਬਰਦਸਤੀ ਦੁੱਧ ਪਿਲਾਇਆ ਅਤੇ ਦੋ ਬੱਚਿਆਂ ਨੂੰ ਇਨਸੁਲਿਨ ਨਾਲ ਜ਼ਹਿਰ ਦਿਤਾ। ਮਰਨ ਵਾਲੇ ਬੱਚਿਆਂ ’ਚੋਂ 5 ਮੁੰਡੇ ਅਤੇ 2 ਕੁੜੀਆਂ ਸਨ। ਇੰਨਾ ਹੀ ਨਹੀਂ, ਉਹ ਅਪਣੇ ਹਸਪਤਾਲ ਦੇ ਸਾਥੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਮੈਸੇਜ ਵੀ ਭੇਜ ਰਹੀ ਸੀ, ਜੋ ਉਸ ਵਿਰੁਧ ਅਹਿਮ ਸਬੂਤ ਬਣ ਕੇ ਸਾਹਮਣੇ ਆਏ। ਉਸਦੇ ਟੈਕਸਟ ਸੁਨੇਹਿਆਂ ਤੋਂ ਪਤਾ ਚੱਲਿਆ ਹੈ ਕਿ ਉਸ ਨੇ ਬੱਚਿਆਂ ਨੂੰ ਮਾਰਨ ਤੋਂ ਬਾਅਦ ਸਹਿ-ਕਰਮਚਾਰੀਆਂ ਨਾਲ ਸੰਪਰਕ ਕੀਤਾ ਸੀ ਅਤੇ ਇਕ ਅਣਪਛਾਤੇ ਸਟਾਫ ਮੈਂਬਰ ਤੋਂ ਝੂਠੀ ਹਮਦਰਦੀ ਪ੍ਰਾਪਤ ਕੀਤੀ ਸੀ।
ਇਹ ਵੀ ਪੜ੍ਹੋ: “ਮੱਛੀ ਖਾਣ ਨਾਲ ਐਸ਼ਵਰਿਆ ਵਾਂਗ ਸੁੰਦਰ ਹੋ ਜਾਣਗੀਆਂ ਅੱਖਾਂ”, ਭਾਜਪਾ ਆਗੂ ਦੇ ਬਿਆਨ ’ਤੇ ਮਹਿਲਾ ਕਮਿਸ਼ਨ ਨੇ ਮੰਗਿਆ ਸਪੱਸ਼ਟੀਕਰਨ
ਅਕਤੂਬਰ 2022 ’ਚ ਸ਼ੁਰੂ ਹੋਏ ਮੁਕੱਦਮੇ ਦੌਰਾਨ ਇਸਤਗਾਸਾ ਪੱਖ ਨੇ ਲੈਟਬੀ ਨੂੰ ਚਲਾਕ ਅਤੇ ਮੌਕਾਪ੍ਰਸਤ ਕਰਾਰ ਦਿਤਾ, ਜਿਸ ਨੇ ਅਪਣੇ ਦੇ ‘‘ਖੂਨੀ ਹਮਲਿਆਂ’’ ’ਤੇ ਪਰਦਾ ਪਾਉਣ ਲਈ ਸਾਥੀਆਂ ਨੂੰ ‘ਬਲੈਕਮੇਲ’ ਕੀਤਾ। ਹਸਪਤਾਲ ’ਚ ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਦੀਆਂ ਮੌਤਾਂ ’ਚ ਚਿੰਤਾਜਨਕ ਅਤੇ ਅਣਜਾਣ ਵਾਧੇ ਮਗਰੋਂ ਪੁਲਿਸ ਵਲੋਂ ਦੋ ਸਾਲਾਂ ਦੀ ਜਾਂਚ ਤੋਂ ਬਾਅਦ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ।
ਇਹ ਵੀ ਪੜ੍ਹੋ: ਪੁਲਿਸ ਮੁਲਾਜ਼ਮ ਵਲੋਂ ਸਿੱਧੂ ਮੂਸੇਵਾਲਾ ਨੂੰ ‘ਅਤਿਵਾਦੀ’ ਕਹਿਣ ’ਤੇ ਬਲਕੌਰ ਸਿੰਘ ਦਾ ਟਵੀਟ, ਮੁੱਖ ਮੰਤਰੀ ਨੂੰ ਕੀਤੀ ਇਹ ਅਪੀਲ
ਪੁਲਿਸ ਨੂੰ ਉਸ ਦੇ ਮਕਾਨ ਦੀ ਤਲਾਸ਼ੀ ਦੌਰਾਨ ਉਸ ਦੀ ਲਿਖੀ ਹੋਈ ਡਾਇਰੀ ਮਿਲੀ ਸੀ ਜਿਸ ’ਚ ਉਸ ਨੇ ਲਿਖਿਆ ਸੀ ਉਸ ਨੇ ਬੱਚਿਆਂ ਨੂੰ ਜਾਣਬੁਝ ਕੇ ਮਾਰਿਆ ਸੀ ਕਿਉਂਕਿ ਉਹ ਉਨ੍ਹਾਂ ਦੀ ਦੇਖਭਾਲ ਨਹੀਂ ਕਰ ਸਕੀ ਸੀ। ਉਨ੍ਹਾਂ ਨੇ ਲਿਖਿਆ, ‘‘ਮੈਂ ਬਹੁਤ ਭੈੜੀ ਸ਼ੈਤਾਨ ਇਨਸਾਨ ਹਾਂ। ਮੈਂ ਸ਼ੈਤਾਨ ਹਾਂ। ਇਹ ਕਤਲ ਮੈਂ ਕੀਤੇ ਹਨ।’’