
ਇਕ ਨਵੰਬਰ ਨੂੰ ਅਖੰਡ ਪਾਠ ਰਖਣੇ, 3 ਨਵੰਬਰ ਨੂੰ ਜੰਤਰ-ਮੰਤਰ ਤੇ ਧਰਨਾ.........
ਚੰਡੀਗੜ੍ਹ : ਉਂਜ ਤਾਂ ਪਿਛਲੇ 34 ਸਾਲਾਂ ਤੋਂ ਸਿੱਖ ਜਥੇਬੰਦੀਆਂ ਅਤੇ ਵਿਸ਼ੇਸ਼ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਵਿਰੁੱਧ ਨਵੰਬਰ 84 ਦੇ ਸਿੱਖ ਕਤਲੇਆਮ ਦੇ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਹੈ ਪਰ ਐਤਕੀਂ ਨੁੱਕਰੇ ਲੱਗੇ ਅਕਾਲੀ ਦਲ ਨੇ ਸਿੱਖ ਸੰਗਤਾਂ ਦਾ ਧਿਆਨ, ਇਸ ਮਾਯੂਸੀ ਤੋਂ ਪਰੇ ਹਟਾ ਕੇ, ਅਖੰਡ ਪਾਠ ਰਖਾਉਣ ਵਲ ਲਗਾਉਣ ਦਾ ਨਵਾਂ ਪੈਤੜਾ ਉਲੀਕਿਆ ਹੈ। ਬੀਤੀ ਰਾਤ , ਸੈਕਟਰ 28 ਦੇ ਅਕਾਲੀ ਦਲ ਦੇ ਮੁੱਖ ਦਫ਼ਤਰ 'ਚ ਕੀਤੀ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ 'ਚ ਫੈਸਲਾ ਕੀਤਾ ਗਿਆ ਕਿ ਇਕ ਨਵੰਬਰ ਵੀਰਵਾਰ ਨੂੰ ਸਵੇਰੇ ਸਾਰੇ ਤਖ਼ਤ ਸਾਹਿਬਾਨ 'ਤੇ ਭੋਗ ਪਾਏ ਜਾਣਗੇ
ਅਤੇ ਸਿੱਖ ਸੰਗਤਾਂ ਵਲੋਂ ਅਰਦਾਸ ਕੀਤੀ ਜਾਵੇਗੀ। ਇਸ ਫੈਸਲੇ ਤੋਂ ਇਕ ਨਿਸ਼ਾਨਾ ਸਾਫ਼ ਹੋ ਗਿਆ ਹੈ ਕਿ ਕਾਂਗਰਸ ਸਰਕਾਰ ਅਤੇ ਕਾਂਗਰਸ ਪਾਰਟੀ ਨੂੰ ਭੰਡਿਆ ਜਾਵੇਗਾ ਜਿਸ ਨੇ ਕੇਂਦਰ 'ਚ ਅਪਣੀ ਸੱਤਾ ਵੇਲੇ, ਰਾਜੀਵ ਗਾਂਧੀ ਬਤੌਰ ਪ੍ਰਧਾਨ ਮੰਤਰੀ ਸਮੇਂ ਦਿੱਲੀ 'ਚ ਸਿੱਖਾਂ ਦੇ ਕਤਲੇਆਮ ਨੂੰ ਰੋਕਣ, ਫ਼ੌਜ ਬੁਲਾਉਣ ਅਤੇ ਬਾਦ 'ਚ ਦੋਸ਼ੀ ਕਾਂਗਰਸੀ ਨੇਤਾਵਾਂ ਨੂੰ ਸਜ਼ਾਵਾਂ ਦੁਆਉਣ ਤੋਂ ਗੁਰੇਜ਼ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਤੋ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਇਥੋਂ ਦੇ ਕਾਂਗਰਸੀ ਨੇਤਾਵਾਂ ਨੇ ਬਾਦਲ ਪਰਿਵਾਰ ਦੇ ਨੇਤਾਵਾਂ ਸਮੇਤ ਸਮੁੱਚੀ ਲੀਡਰਸ਼ਿੱਪ ਨੂੰ ਬੇਇੱਜ਼ਤ ਕੀਤਾ ਅਤੇ ਗੱਲ ਇਥੋਂ ਤਕ ਪੁਂਚਾ ਦਿਤੀ
Akali leaders During the core committee meeting of Shiromani Akali Dal
ਕਿ ਬਹੁਤੇ ਟਕਸਾਲੀ ਨੇਤਾ, ਬਾਦਲਾਂ ਤੋਂ ਕਿਨਾਰਾ ਵੱਟ ਗਏ। ਕੋਰ ਕਮੇਟੀ ਦੀ ਬੈਠਕ 'ਚ ਵੀ ਰਣਜੀਤ ਸਿੰਘ ਬ੍ਰਹਮਪੁਰਾ, ਸੇਖਵਾਂ, ਢੀਂਡਸਾ ਤੇ ਹੋਰ ਗੁੱਸੇ ਹੋਏ ਨੇਤਾ ਨਹੀਂ ਆਏ। ਦਿਲਚਸਪ ਨੁਕਤਾ ਇਹ ਹੈ 92 ਸਾਲਾ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਜੋ ਅਕਾਲੀ ਦਲ ਦੇ ਸਰਪ੍ਰਸਤ ਹਨ, ਦੀ ਪ੍ਰਧਾਨਗੀ 'ਚ ਇਹ ਬੈਠਕ ਹੋਈ ਜਿਸ 'ਚ ਤੋਤਾ ਸਿੰਘ, ਚਰਨਜੀਤ ਅਟਵਾਲ, ਮਹੇਸ਼ਇੰਦਰ ਗਰੇਵਾਲ, ਬੀਬੀ ਜਗੀਰ ਕੌਰ, ਦਲਜੀਤ ਚੀਮਾ, ਸ਼੍ਰੋਮਣਂ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਨਿਰਮਲ ਸਿੰਘ ਕਾਹਲੋਂ, ਸੁਖਬੀਰ ਬਾਦਲ, ਸੁਰਜੀਤ ਰੱਖੜਾ 'ਤੇ ਹੋਰ ਨੇਤਾ ਸ਼ਾਮਲ ਹੋਏ। ਫੈਸਲਾ ਇਹ ਵੀ ਕੀਤਾ ਗਿਆ
ਕਿ 3 ਨਵੰਬਰ ਨੂੰ ਦਿੱਲੀ 'ਚ ਦਿਤੇ ਜਾ ਰਹੇ ਧਰਨੇ 'ਚ ਵੱਡੇ ਬਾਦਲ , ਸੁਖਬੀਰ ਬਾਦਲ, ਅਕਾਲੀ ਦਲ ਦੇ 4 ਲੋਕ ਸਭਾ ਐਮ.ਪੀ ਤੇ ਤਿੰਨ ਰਾਜ ਸਭਾ ਮੈਂੰਬਰ ਸਾਰੇ 14 ਵਿਧਾਇਕ, ਜ਼ਿਲ੍ਹਾ ਜਥੇਦਾਰ, ਸ਼੍ਰੋਮਣੀ ਕਮੇਟੀ ਦੇ 150 ਦੇ ਕਰੀਬ ਮੈਂਬਰ ਅਤੇ ਹੋਰ ਸਰਗਰਮ ਆਗੂ ਹਿੱਸਾ ਲੈਣਗੇ। ਦਿਲਚਸਪ ਪਹਿਲੂ ਇਹ ਵੀ ਹੈ ਕਿ ਅਕਾਲੀ ਦਲ ਨੇ ਐਤਕੀਂ ਧਾਰਮਿਕ ਆਗੂਆਂ ਨੂੰ ਵੀ ਵਿਚ ਰਲਾ ਕੇ, ਵੱਡਾ ਸ਼ੋਅ ਕਰਨ ਦਾ ਬੀੜਾ ਚੁੱਕਿਆ ਹੈ
Akali leaders During the core committee meeting of Shiromani Akali Dal
ਅਤੇ ਮਜ਼ਬੂਤੀ, ਸੇਧ ਤੇ ਹੌਸਲਾ ਲੈਣ ਦਾ ਤਹੱਈਆ ਕੀਤਾ ਹੈ। ਅੱਜ ਅੰਮ੍ਰਿਤਸਰ 'ਚ ਹੋਈ ਸ੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਮੀਟਿੰਗ 'ਚ ਵੀ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਇਸਤੀਫ਼ਾ ਪ੍ਰਵਾਨ ਕਰਕੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਹਰਾ ਚਾਰਜ ਦੇ ਕੇ , ਬਾਦਲਾਂ ਨੇ ਸਾਬਿਤ ਕਰ ਦਿਤਾ ਹੈ ਕਿ ਅਜੇ ਕਮਾਂਡ ਉਨ੍ਹਾਂ ਤੋਂ ਖੁੱਸ਼ ਨਹੀਂ ਹੈ।