
ਭਾਰਤ ਵਿਚ ਜਾਰੀ ਬੈਂਕ ਸੰਕਟ 'ਤੇ ਚਿੰਤਾ ਪ੍ਰਗਟਾਈ
ਨਵੀਂ ਦਿੱਲੀ : ਨੋਬੇਲ ਪੁਰਸਕਾਰ ਲਈ ਚੁਣੇ ਗਏ ਭਾਰਤੀ ਮੂਲ ਦੇ ਅਭਿਜੀਤ ਬੈਨਰਜੀ ਨੇ ਭਾਰਤ ਵਿਚ ਬੈਂਕ ਸੰਕਟ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਹਾਲਤ ਨਾਲ ਸਿੱਝਣ ਲਈ ਬੈਂਕਾਂ ਵਿਚ ਸਰਕਾਰੀ ਦੀ ਹਿੱਸੇਦਾਰੀ 50 ਫ਼ੀ ਸਦੀ ਤੋਂ ਹੇਠਾਂ ਲਿਆਉਣ ਸਮੇਤ ਕੁੱਝ ਵੱਡੇ ਬਦਲਾਅ ਕਰਨ ਦਾ ਸੱਦਾ ਦਿਤਾ।
Banks
ਉਨ੍ਹਾਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਕਟ ਵਿਚੋਂ ਨਿਕਲਣ ਲਈ ਅਹਿਮ ਅਤੇ ਹਮਲਾਵਰ ਤਬਦੀਲੀਆਂ ਕਰਨ ਦੀ ਲੋੜ ਹੈ। ਬੈਨਰਜੀ ਨੇ ਕਿਹਾ ਕਿ ਬੈਂਕਾਂ ਵਿਚ ਸਰਕਾਰ ਦੀ ਹਿੱਸੇਦਾਰੀ 50 ਫ਼ੀ ਸਦੀ ਤੋਂ ਹੇਠਾਂ ਲਿਆਉਣ ਦੀ ਲੋੜ ਹੈ ਤਾਕਿ ਕੇਂਦਰੀ ਵਿਜੀਲੈਂਸ ਕਮਿਸ਼ਨ ਦੇ ਡਰ ਬਿਨਾਂ ਫ਼ੈਸਲੇ ਕੀਤੇ ਜਾ ਸਕਣ। ਦੇਸ਼ ਵਿਚ ਬੈਂਕ ਲਗਭਗ ਪੰਜ ਸਾਲਾਂ ਤੋਂ ਕਰਜ਼ਾ ਸਮੱਸਿਆ ਨਾਲ ਜੂਝ ਰਹੇ ਹਨ। ਇਸ ਕਾਰਨ ਬੈਂਕਾਂ ਦੀ ਸੰਪਤੀ ਘੱਟ ਰਹੀ ਹੈ। ਏਨਾ ਹੀ ਨਹੀਂ, ਪੰਜਾਬ ਐਂਡ ਮਹਾਰਾਸ਼ਟਰ ਸਹਿਕਾਰੀ (ਪੀਐਮਸੀ) ਬੈਂਕ ਵਿਚ ਹਾਲ ਹੀ ਵਿਚ ਘਪਲਾ ਸਾਹਮਣੇ ਆਇਆ ਹੈ।
Abhijit Banerjee
ਇਸ ਤੋਂ ਪਹਿਲਾਂ, ਅਗੱਸਤ ਵਿਚ ਕੇਂਦਰੀ ਵਿਜੀਲੈਂਸ ਕਮਿਸ਼ਨ ਨੇ ਸਾਬਕਾ ਵਿਜੀਲੈਂਸ ਕਮਿਸ਼ਨਰ ਟੀ ਐਮ ਭਸੀਨ ਦੀ ਪ੍ਰਧਾਨਗੀ ਵਿਚ ਬੈਂਕ ਧੋਖਾਧੜੀ ਰੋਕਣ ਲਈ ਸਲਾਹਕਾਰ ਬੋਰਡ ਦਾ ਗਠਨ ਕੀਤਾ ਸੀ। ਬੋਰਡ ਦਾ ਕੰਮ 50 ਕਰੋੜ ਰੁਪਏ ਤੋਂ ਵੱਧ ਦੀ ਬੈਂਕ ਧੋਖਾਧੜੀ ਦੀ ਜਾਂਚ ਕਰਨਾ ਅਤੇ ਕਾਰਵਾਈ ਬਾਰੇ ਸੁਝਾਅ ਦੇਣਾ ਹੈ।