
ਸਤਿਕਾਰ ਕਮੇਟੀ ਮੈਂਬਰਾਂ, ਪੱਤਰਕਾਰਾਂ ਤੇ ਨਿਹੰਗ ਸਿੰਘਾਂ ਨਾਲ ਝੜਪ ਕਰਦਿਆਂ ਦਸਤਾਰਾਂ ਉਤਾਰ ਕੇ ਕੀਤੀ ਸੀ ਬੇਅਦਬੀ
ਅੰਮ੍ਰਿਤਸਰ: ਖ਼ੁਰਦ-ਬੁਰਦ ਹੋਏ ਪਾਵਨ ਸਰੂਪਾਂ ਦੇ ਮਾਮਲੇ ਪਿਛਲੇ ਦਿਨੀਂ ਨਿਹੰਗ ਸਿੰਘਾਂ ਵੱਲੋ ਲਾਏ ਗਏ ਧਰਨੇ ਸਮੇਂ ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਵੱਲੋਂ ਸਤਿਕਾਰ ਕਮੇਟੀ ਮੈਂਬਰਾਂ, ਪੱਤਰਕਾਰਾਂ ਤੇ ਨਿਹੰਗ ਸਿੰਘਾਂ ਨਾਲ ਝੜਪ ਕਰਦਿਆਂ ਦਸਤਾਰਾਂ ਉਤਾਰ ਕੇ ਬੇਅਦਬੀ ਕੀਤੀ ਗਈ ਸੀ । ਇਸ ਮਾਮਲੇ 'ਚ ਨਿਹੰਗ ਕਰਤਾਰ ਸਿੰਘ ਨੇ ਇਨਸਾਫ਼ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਮੰਗ ਪੱਤਰ ਦਿੰਦਿਆਂ ਇਨਸਾਫ਼ ਦੀ ਮੰਗ ਕੀਤੀ ਸੀ ।
Harpreet singh
ਇਥੋਂ ਵੀ ਇਨਸਾਫ਼ ਨਾ ਮਿਲਿਆ ਤਾਂ ਹੁਣ ਨਿਹੰਗ ਸਿੰਘ ਵੱਲੋਂ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ । ਇਸ ਮੌਕੇ ਗੱਲਬਾਤ ਕਰਦਿਆ ਨਿਹੰਗ ਕਰਤਾਰ ਸਿੰਘ ਨੇ ਦੱਸਿਆ ਕਿ ਕਾਫ਼ੀ ਸਮਾਂ ਉਡੀਕਣ ਦੇ ਬਾਅਦ ਜਦ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਇਨਸਾਫ਼ ਨਹੀਂ ਮਿਲਿਆ ਤਾਂ ਹਾਰ ਕੇ ਪੁਲਿਸ ਕਮਿਸ਼ਰਨ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਵੱਲੋਂ ਮੇਰੀ ਦਸਤਾਰ ਨੂੰ ਉਤਾਰ ਕੇ ਪੈਰਾਂ 'ਚ ਰੋਲਿਆ ਗਿਆ ਸੀ । ਜਿਸਦੇ ਇਨਸਾਫ਼ ਲਈ ਕਮਿਸ਼ਨਰ ਕੋਲ ਇਨਸਾਫ਼ ਲਈ ਗੁਹਾਰ ਲਾਈ ਹੈ ।
Harmeet Singh
ਇਥੇ ਜ਼ਿਕਰ੍ਯੋਗ ਹੈ ਕਿ ਇਸ ਸਬੰਧੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਅਧਿਕਾਰੀ ਤੇ ਟਾਸਕ ਫ਼ੋਰਸ ਜਿਸ ਨੇ ਨਿਹੰਗ ਸਿੰਘ ਦੀ ਦਸਤਾਰ ਦੀ ਬੇਅਦਬੀ ਕੀਤੀ ਸੀ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਕੇ ਮੁਆਫੀ ਮੰਗਣ ਲਈ ਕਿਹਾ ਸੀ । ਉਹ ਪੇਸ਼ ਤਾਂ ਹੋਏ ਪਰ ਉਨ੍ਹਾਂ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਬਿਨਾਂ ਕਿਸੇ ਸੇਵਾ ਲਗਵਾਉਣ ਦੇ ਵਾਪਸ ਪਰਤ ਆਏ । ਜਿਸ ਦਾ ਪੂਰੇ ਸਿੱਖ ਭਾਈਚਾਰੇ ਵਿੱਚ ਪਾਇਆ ਜਾ ਰਿਹਾ ਹੈ । ਜਿਸਦੇ ਖਿਲਾਫ ਆਉਣ ਵਾਲੇ ਦਿਨਾਂ ਵਿਚ ਤਿੱਖਾ ਸੰਘਰਸ਼ ਕੀਤਾ ਜਾਵੇਗਾ ।