ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਭਾਗ ਨਹੀ ਲਵੇਗਾ ਸਰਨਾ ਧੜਾ
Published : Oct 20, 2020, 9:47 pm IST
Updated : Oct 20, 2020, 9:49 pm IST
SHARE ARTICLE
parmjeet singh sarna
parmjeet singh sarna

ਬਾਦਲਾਂ ਨੂੰ ਸ਼ਜਾਵਾਂ ਦਿਵਾਉਣ ਲਈ ਭਾਜਪਾ ਦੀ ਹਿਮਾਇਤ ਕਰਨ ਨੂੰ ਤਿਆਰ ਹਾਂ-ਸਰਨਾ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਸਰਨਾ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਹ ਐਲਾਨ ਕੀਤਾ ਹੈ, ਕਿ ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆਂ ਆਮ ਚੋਣਾਂ ਵਿੱਚ ਭਾਗ ਨਹੀ ਲਵੇਗੀ । ਜਦ ਕਿ ਉਨ੍ਹਾਂ ਦੀ ਪਾਰਟੀ ਹਰ ਉਸ ਉਮੀਦਵਾਰ ਦਾ ਖੁੱਲ੍ਹ ਕੇ ਸਮਰਥਨ ਕਰੇਗੀ, ਜੋ ਉਮੀਦਵਾਰ ਸ਼ੋਅਦ (ਬਾਦਲ) ਧੜ੍ਹੇ ਦੀਆਂ ਪੰਥ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਖੜ੍ਹਾ ਹੋਵੇਗਾ ।

Parkash singh badalParkash singh badal
ਪਰਮਜੀਤ ਸਰਨਾ ਨੇ ਕਿਹਾ ਕਿ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੀ ਮੌਤ ਦੇ ਬਾਅਦ ਜਿਸ ਢੰਗ ਨਾਲ ਨਿਜੀ ਹਿੱਤਾਂ ਦੀ ਪੂਰਤੀ ਦੀ ਲਈ ਸ਼ੋਅਦ (ਬਾਦਲ) ਨੇ ਪੰਥ ਨੂੰ ਵੇਚਿਆ ਹੈ । ਜਥੇਦਾਰ ਗੁਰਚਰਨ ਸਿੰਘ ਟੋਹੜਾ ਜੋ 28 ਸਾਲ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ 'ਤੇ ਰਹੇ ਸਨ , ਬਰਗਾੜੀ ਕਾਂਡ ਅਤੇ ਪਵਿਤਰ ਸਰੂਪਾਂ ਦੇ ਗਾਇਬ ਹੋਣ ਵਰਗੀ ਕਦੇ ਵੀ ਕੋਈ ਘਟਨਾ ਨਹੀਂ ਹੋਈ ਸੀ ਪਰ ਪੰਥ ਦੀ ਬਰਬਾਦੀ ਦੇ ਕਾਰਨ ਦੋਸ਼ੀ ਬਾਦਲ ਧੜੇ ਦਾ ਹੁਣ ਵਡਿਆ ਜਾ ਚੁੱਕਿਆ ਹੈ ।

bikramjeet singh majhiaBikramjeet singh majhia
ਇਹ ਉਨ੍ਹਾਂ ਦੀਆਂ ਗਲਤ ਨੀਤੀਆਂ ਦਾ ਨਤੀਜਾ ਵੀ ਹੈ ਜਦ ਕਿ ਇਸ ਪਾਰਟੀ ਨੂੰ ਬਰਬਾਦੀ ਦੇ ਸਿਖ਼ਰ ਤੱਕ ਪਹੁੰਚਾਉਂਣ ਲਈ ਨਵੇਂ ਆਗੂ ਬਿਕਰਮ ਸਿੰਘ ਮਜੀਠਿਆ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਜ਼ਿੰਮੇਵਾਰ ਹੈ । ਜਦੋਂ ਤੱਕ ਪ੍ਰਕਾਸ਼ ਸਿੰਘ ਬਾਦਲ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੀਆਂ ਨੀਤੀਆਂ'ਤੇ ਚਲਦੇ ਰਹੇ ਤਦ ਤੱਕ ਸ਼ੋਅਦ ਦਾ ਬੋਲਬਾਲਾ ਰਿਹਾ । ਕੋਈ ਪੰਥ ਵਿਰੋਧੀ ਘਟਨਾ ਤੱਦ ਨਹੀਂ ਹੋਈ ਸੀ । ਇਤਿਹਾਸ ਵੀ ਇਸ ਦਾ ਗਵਾਹ ਹੈ ।  Manjinder Singh SirsaManjinder Singh Sirsa

ਉਹਨਾਂ ਦੱਸਿਆ ਕਿ ਹੁਣ ਭਾਜਪਾ ਨੂੰ ਪੂਰਾ ਅਨੁਭਵ ਹੋ ਗਿਆ ਹੈ, ਕਿ ਪ੍ਰਕਾਸ਼ ਸਿੰਘ ਬਾਦਲ ਦੀਆਂ ਕਮਜ਼ੋਰ ਨੀਤੀਆਂ ਦੇ ਕਾਰਨ ਸ਼ੋਅਦ (ਬਾਦਲ) ਦਾ ਗ੍ਰਾਫ਼ ਹੁਣ ਪੂਰੀ ਤਰ੍ਹਾਂ ਨਾਲ ਡਿੱਗ ਚੁੱਕਿਆ ਹੈ । ਸਰਨਾ ਨੇ ਕਿਹਾ ਕਿ ਸਮਾਂ ਆਉਣ 'ਤੇ ਭਾਜਪਾ ਜੇਕਰ ਸ਼ੋਅਦ (ਬਾਦਲ) ਦੇ ਸਕੈਂਡਲਾਂ ਦੇ ਬਾਰੇ ਵਿੱਚ ਕੋਈ ਵੀ ਜਾਂਚ ਕਰਦੀ ਹੈ । ਉਹ ਉਸ ਦਾ ਪੂਰਾ ਸਮਰਥਨ ਅਤੇ ਸਵਾਗਤ ਕਰਣਗੇ । ਬਾਦਲ ਦੇ ਜਿਨ੍ਹਾਂ ਨੇਤਾਵਾਂ ਨੇ ਲੋਕਾਂ ਨੂੰ ਅਤੇ ਪੰਜਾਬ, ਦਿੱਲੀ ਨੂੰ ਖੁੱਲ੍ਹ ਕੇ ਲੁੱਟਿਆ ਹੈ । ਇਨ੍ਹਾਂ ਦੇ ਖ਼ਿਲਾਫ਼ ਭਾਜਪਾ ਤੁਰੰਤ ਕਾਰਵਾਈ ਕਰ ਕੇ ਪੰਜਾਬ  ਦੇ ਲੋਕਾਂ ਨੂੰ ਇਨ੍ਹਾਂ ਦੀਆਂ ਕਾਲੀਆਂ ਕਰਤੂਤਾਂ ਦਾ ਚਿੱਠਾ ਜਲਦ ਹੀ ਪੇਸ਼ ਕਰਨ ਵਾਲੀ ਹੈ । ਮਜੀਠਿਆ ਅਤੇ ਸਿਰਸਾ ਦੇ ਫੜੇ ਜਾਣ ਨਾਲ ਸ਼ਿਅਦ (ਬਾਦਲ) ਧੜੇ ਦੇ ਹਰ ਸਕੈਂਡਲ ਤੋਂ ਪਰਦਾ ਹੱਟਣ ਵਿੱਚ ਹੁਣ ਦੇਰੀ ਨਹੀਂ ਲਗੇਗੀ । ਭਾਜਪਾ ਦੇ ਅਜਿਹੇ ਨਵੇਂ ਐਕਸ਼ਨ ਨਾਲ ਦੋਸ਼ੀ ਅਕਾਲੀ ਨੇਤਾ ਹੁਣ ਬੱਚ ਨਹੀਂ ਸਕਣਗੇ। ਇਸ ਮੁੱਦੇ 'ਤੇ ਸ਼ਿਅਦ (ਦਿੱਲੀ) ਭਾਜਪਾ ਦੀ ਹਿਮਾਇਤ ਕਰੇਗਾ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement