
ਧਾਰਾ 302 ਆਈ. ਪੀ. ਸੀ. ਅਧੀਨ ਕੇਸ ਦਰਜ ਕੀਤਾ
ਦਸੂਹਾ (ਝਾਵਰ)— ਉੱਪ ਮੰਡਲ ਦਸੂਹਾ ਦੇ ਪਿਡ ਦੋਲੋਵਾਲ ਵਿਖੇ ਬੀਤੀ ਸਾਮ ਇਕ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਪਤਨੀ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਰਾਜਿੰਦਰ ਸਿੰਘ ਨੇ ਤੇਜ਼ ਹਥਿਆਰ ਦਾਤਰੀ ਅਤੇ ਘਰ 'ਚ ਪਈ ਕਰਦ ਨਾਲ ਅਪਣੀ ਪਤਨੀ ਕਾਂਤਾ ਦੇਵੀ ਦੀ ਬੇਰਹਿਮੀ ਨਾਲ ਕਤਲ ਕਰ ਦਿੱਤਾ ।
Crime
ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਬਾਅਦ 'ਚ ਕੁਝ ਹੀ ਘੰਟਿਆਂ ਦੇ ਅੰਦਰ ਪੁਲਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮ੍ਰਿਤਕ ਦੇ ਪੁੱਤਰ ਹਰਦੀਪ ਸਿੰਘ ਨੇ ਪੁਲਿਸ ਨੁੰ ਦਿੱਤੇ ਬਿਆਨ 'ਚ ਦੱਸਿਆ ਕਿ ਮੇਰੇ ਪਿਤਾ ਰਜਿੰਦਰ ਸਿੰਘ ਸਰਾਬ ਪੀਣ ਦਾ ਆਦੀ ਹੈ । ਉਹ ਪੂਰੇ ਪਰਿਵਾਰ ਅਤੇ ਮੇਰੀ ਮਾਤਾ ਨਾਲ ਅਕਸਰ ਲੜਦਾ-ਝਗੜਦਾ ਰਹਿੰਦਾ ਸੀ । ਇਸ ਸੰਬੰਧੀ ਪਿਛਲੇ ਦਿਨੀਂ ਪਿੰਡ ਦੇ ਸਰਪੰਚ ਨੂੰ ਘਰ ਬੁਲਾਇਆ ਗਿਆ ਅਤੇ ਮੇਰੇ ਪਿਤਾ ਨੇ ਸਰਪੰਚ ਸਾਹਮਣੇ ਮੇਰੀ ਮਾਤਾ ਕੋਲੋ ਮੁਆਫ਼ੀ ਮੰਗੀ ਸੀ ।
Crime
ਇਸ ਰੰਜਿਸ਼ ਨੂੰ ਮੁੱਖ ਰੱਖਦਿਆਂ ਮੇਰੇ ਪਿਤਾ ਨੇ ਮੇਰੀ ਮਾਤਾ ਕਾਂਤਾ ਦੇਵੀ ਦਾ ਪਹਿਲੇ ਦਾਤਰੀ ਨਾਲ ਗਲ ਵੱਡਿਆ ਅਤੇ ਦਾਤਰ ਦੀ ਹੱਥੀ ਟੁੱਟ ਜਾਣ 'ਤੇ ਉਸ ਨੇ ਘਰ 'ਚ ਪਈ ਕਰਦ ਨਾਲ ਵੀ ਕਈ ਵਾਰ ਕਰਕੇ ਹੱਤਿਆ ਕਰ ਦਿੱਤਾ । ਮੌਕੇ 'ਤੇ ਡੀ. ਐੱਸ. ਪੀ.ਦਸੂਹਾ ਮੁਨੀਸ਼ ਕੁਮਾਰ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਕਤਲ ਕੇਸ ਦਰਜ ਕਰਨ ਦੇ ਹੁਕਮ ਦਿੱਤੇ। ਜਾਂਚ ਅਧਿਕਾਰੀ ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਧਾਰਾ 302 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ।