
ਆਓ ਤੁਸੀਂ ਵੀ ਅੱਜ ਇਹ ਪ੍ਰਣ ਲਓ ਕਿ ਅਪਣੀ ਮਾਤ ਭਾਸ਼ਾ ਪੰਜਾਬੀ ਬੋਲੀ ਨੂੰ ਪਹਿਲ ਦੇ ਕੇ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਈਏ।
ਪੰਜਾਬੀ ਅਪਣੀ ਮਾਤ ਭਾਸ਼ਾ ਪੰਜਾਬੀ ਨੂੰ ਪਹਿਲ ਦੇ ਅਧਾਰ 'ਤੇ ਰੱਖਦੇ ਹਨ ਤੇ ਹੁਣ 1 ਨਵੰਬਰ ਤੋਂ ਪੰਜਾਬੀ ਜ਼ੁਬਾਨ ਦੇ ਤਿਓਹਾਰ ਦਾ ਮਹੀਨਾ ਆ ਰਿਹਾ ਹੈ। ਪਹਿਲੀ ਨਵੰਬਰ ਤੋਂ ਤੀਹ ਨਵੰਬਰ ਤੱਕ ਪੰਜਾਬ ਦਾ ਹਰ ਪਿੰਡ, ਕਸਬਾ ਅਤੇ ਸ਼ਹਿਰ ਮਾਂ-ਬੋਲੀ ਦੇ ਰੰਗ ਵਿਚ ਰੰਗ ਜਾਵੇਗਾ। ਪੰਜਾਬ ਦਾ ਹਰ ਵਿਅਕਤੀ ਇਸ ਮਹੀਨੇ ਪੰਜਾਬੀ ਭਾਸ਼ਾ ਦੇ ਮੁੱਢਲੇ ਸ਼ਬਦਾਂ ਅਤੇ ਵਾਕਾਂ ਦਾ ਉਚਾਰਨ ਕਰੇਗਾ। ਜਦੋਂ ਘਰ-ਘਰ ਵਿਚ ਪੰਜਾਬੀ ਬੋਲੀ ਦੇ ਸ਼ਬਦ ਬੋਲੇ ਜਾਣਗੇ ਤਾਂ ਮਹੀਨੇ ਦੇ ਅਖੀਰ ਵਿਚ ਇੱਕ ਵੱਡਾ ਕਾਫ਼ਲਾ ਮਾਂ-ਬੋਲੀ ਦੇ ਰੁਤਬੇ ਨੂੰ ਪੂਰੀ ਦੁਨੀਆਂ ਵਿਚ ਹੋਰ ਰੁਸ਼ਨਾ ਦਵੇਗਾ। ਆਓ ਤੁਸੀਂ ਵੀ ਅੱਜ ਇਹ ਪ੍ਰਣ ਲਓ ਕਿ ਅਪਣੀ ਮਾਤ ਭਾਸ਼ਾ ਪੰਜਾਬੀ ਬੋਲੀ ਨੂੰ ਪਹਿਲ ਦੇ ਕੇ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਈਏ।