ਪੁੱਤ ਨੂੰ ਦੇਖਣ ਆਏ ਫੌਜੀ ਨਾਲ ਵਾਪਰਿਆ ਅਜਿਹਾ ਭਾਣਾ ਕਿ ਦੇਖ ਕੇ ਹਿੱਲ ਗਿਆ ਪੂਰਾ ਪੰਜਾਬ
Published : Nov 22, 2019, 11:30 am IST
Updated : Nov 22, 2019, 12:08 pm IST
SHARE ARTICLE
Bikramjit Singh
Bikramjit Singh

ਹੱਸਦੇ ਖੇਡਦੇ ਪਰਵਾਰ ’ਚ ਦੇਖਦੇ ਹੀ ਦੇਖਦੇ ਟੁੱਟ ਪਿਆ ਦੁੱਖਾਂ ਦਾ ਪਹਾੜ

ਜਲੰਧਰ: ਬੱਸੀ ਪਠਾਣਾ ਬਾਈਪਾਸ ਨੇੜੇ ਸੜਕ ਹਾਦਸਾ ਵਾਪਰਨ ਕਰਕੇ ਫੌਜੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਿਕਰਜੀਤ ਸਿੰਘ (30) ਵਾਸੀ ਮੁਹੱਲਾ ਸਿੰਘਪੁਰਾ ਵਜੋਂ ਹੋਈ ਹੈ। ਬੱਸੀ ਪਠਾਣਾ ਸਿਟੀ ਪੁਲਿਸ ਚੌਂਕੀ ਦੇ ਏ. ਐੱਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਬਿਰਕਰਜੀਤ ਸਿੰਘ ਮਿਲਟਰੀ ‘ਚ ਸੇਵਾਦਾਰ ਸੀ, ਜੋ ਜੰਮੂ ਕਸ਼ਮੀਰ ‘ਚ ਤਾਇਨਾਤ ਸੀ। ਮਿਲੀ ਜਾਣਕਾਰੀ ਮੁਤਾਬਕ ਬਿਕਰਮਜੀਤ ਸਿੰਘ ਦੀ ਪਤਨੀ ਨੇ 22 ਦਿਨ ਪਹਿਲਾਂ ਹੀ ਇਕ ਲੜਕੇ ਨੂੰ ਜਨਮ ਦਿੱਤਾ ਸੀ।

Bikramjit Singh Bikramjit Singhਲੜਕੇ ਨੂੰ ਦੇਖਣ ਦੇ ਚਾਅ ‘ਚ ਹੀ ਬਿਕਰਜੀਤ ਸਿੰਘ ਛੁੱਟੀ ‘ਤੇ ਆਇਆ ਹੋਇਆ ਸੀ ਅਤੇ ਉਸ ਨੇ ਸ਼ੁੱਕਰਵਾਰ ਨੂੰ ਵਾਪਸ ਡਿਊਟੀ ‘ਤੇ ਜਾਣਾ ਸੀ। ਉਨ੍ਹਾਂ ਦੱਸਿਆ ਕਿ ਬੀਤੀ ਦੇਰ ਸ਼ਾਮ ਬਿਕਰਮਜੀਤ ਸਿੰਘ ਮੋਟਰਸਾਈਕਲ ‘ਚ ਪੰਪ ਤੋਂ ਪੈਟਰੋਲ ਪੁਵਾਉਣ ਗਿਆ ਸੀ।

PhotoPhotoਜਦੋਂ ਉਹ ਬਸੀ ਬਾਈਪਾਸ ਨੇੜੇ ਪੁੱਜਾ ਤਾਂ ਸਾਹਮਣੇ ਤੋਂ ਆ ਰਹੇ ਵਾਹਨ ਦੀਆਂ ਲਾਈਟਾਂ ਅੱਖਾਂ ‘ਚ ਪੈ ਗਈਆਂ, ਜਿਸ ਕਰ ਕੇ ਮੋਟਰਸਾਈਕਲ ਦਾ ਸਤੁੰਲਨ ਵਿਗੜਨ ਕਰ ਕੇ ਮੋਟਰਸਾਈਕਲ ਸੜਕ ਕਿਨਾਰੇ ਖੜ੍ਹੇ ਦਰੱਖਤ ਲਾਲ ਟਕਰਾ ਗਿਆ।

ਇਸ ਹਾਦਸੇ ‘ਚ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਮੌਕੇ ‘ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਵੁਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement