ਪੰਜਾਬ ਦੀ ਨਵੀਂ ਪਨੀਰੀ ਕਮਜ਼ੋਰੀ ਨੇ ਪੀੜੀ
Published : Nov 22, 2019, 9:37 am IST
Updated : Nov 22, 2019, 9:37 am IST
SHARE ARTICLE
Punjab's new genration
Punjab's new genration

ਦੇਸ਼ ਭਰ ਦੇ ਬੱਚਿਆਂ ਵਿਚੋਂ ਪੰਜਾਬ ਦੇ ਬੱਚਿਆਂ ਅਤੇ ਨੌਜੁਆਨਾਂ ਵਿਚ ਵਿਟਾਮਿਨ ਡੀ ਦੀ ਸੱਭ ਤੋਂ ਵੱਧ ਘਾਟ,ਪੰਜਾਬ ਦੇ ਮੁਕਾਬਲੇ ਹਰਿਆਣਾ ਦੇ ਬੱਚੇ ਜ਼ਿਆਦਾ ਤੰਦਰੁਸਤ

ਚੰਡੀਗੜ੍ਹ (ਕਮਲਜੀਤ ਸਿੰਘ ਬਨਵੈਤ) : ਪੰਜਾਬ ਦੇ ਮਾਸੂਮਾਂ ਅਤੇ ਨੌਜੁਆਨਾਂ ਨੂੰ ਪੌਸ਼ਟਿਕ ਖੁਰਾਕ ਨਾ ਮਿਲਣ ਕਾਰਨ ਉਨ੍ਹਾਂ ਦੀ ਤੰਦਰੁਸਤੀ ਰਾਮ ਭਰੋਸੇ ਚਲ ਰਹੀ ਹੈ। ਪੰਜਾਬ ਵਿਚ ਇਕ ਸਾਲ ਦੇ ਬੱਚੇ ਤੋਂ ਲੈ ਕੇ 19 ਸਾਲ ਦੀ ਉਮਰ ਦੇ ਨੌਜੁਆਨਾਂ ਵਿਚ ਪੂਰੇ ਮੁਲਕ ਨਾਲੋਂ ਸੱਭ ਤੋਂ ਘੱਟ ਵਿਟਾਮਿਨ ਪਾਇਆ ਗਿਆ ਹੈ ਜਦਕਿ ਆਇਰਨ, ਵਿਟਾਮਿਨ ਏ ਅਤੇ ਜ਼ਿੰਕ ਦੀ ਵੀ ਘਾਟ ਹੈ।

Comprehensive National Nutrition SurveyComprehensive National Nutrition Survey

ਕੰਪਰੀਹੈਂਸਿਵ ਨੈਸ਼ਨਲ ਨਿਊਟਰੀਸ਼ਨ ਸਰਵੇਖਣ ਵਿਚ 2017-18 ਤੋਂ ਇਹ ਤੱਥ ਸਾਹਮਣੇ ਆਏ ਹਨ। ਸਰਵੇਖਣ ਵਿਚ ਸਿੱਖ ਬੱਚਿਆਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ ਜਿਹੜੇ ਕਿ ਦੂਜਿਆਂ ਨਾਲੋਂ ਵਧੇਰੇ ਤੰਦਰੁਸਤ ਹਨ। ਪੰਜਾਬ ਨੂੰ ਮੁਲਕ ਦਾ ਮੋਹਰੀ ਸੂਬਾ ਮੰਨਿਆ ਜਾ ਰਿਹਾ ਹੈ ਪਰ ਇਥੋਂ ਦੇ ਬੱਚਿਆਂ ਨੂੰ ਸੰਪੂਰਨ ਖ਼ੁਰਾਕ ਨਹੀਂ ਮਿਲ ਰਹੀ।

ਸਰਵੇਖਣ ਮੁਤਾਬਕ ਇਕ ਤੋਂ ਚਾਰ ਸਾਲ ਦੇ 67.2 ਫ਼ੀਸਦੀ ਬੱਚਿਆਂ ਵਿਚ ਆਇਰਨ ਦੀ ਕਮੀ ਹੈ। ਪੰਜ ਤੋਂ 9 ਸਾਲ ਦੇ 50.9 ਫ਼ੀ ਸਦੀ ਅਤੇ 10 ਤੋਂ 19 ਸਾਲ ਦੇ 45.3 ਫ਼ੀ ਸਦੀ ਬੱਚੇ ਆਇਰਨ ਦੀ ਘਾਟ ਨਾਲ ਜੂਝ ਰਹੇ ਹਨ। ਵਿਟਾਮਿਨ ਡੀ ਦੀ ਘਾਟ ਵਾਲੇ ਇਕ ਤੋਂ ਚਾਰ ਸਾਲ ਦੇ ਬੱਚਿਆਂ ਦੀ ਪ੍ਰਤੀਸ਼ਤਤਾ 52 ਫ਼ੀ ਸਦੀ ਹੈ। ਪੰਜ ਤੋਂ 9 ਸਾਲ ਦੇ 76.1 ਫ਼ੀ ਸਦੀ ਤੇ 10 ਤੋਂ 19 ਸਾਲ ਦੇ 68 ਫ਼ੀਸਦੀ ਨੌਜੁਆਨਾਂ ਵਿਚ ਵਿਟਾਮਿਨ ਡੀ ਲੋੜ ਮੁਤਾਬਕ ਪੂਰੇ ਨਹੀਂ। ਇਕ ਤੋਂ ਚਾਰ ਸਾਲ ਦੇ 17.2 ਫ਼ੀ ਸਦੀ ਮਾਸੂਮਾਂ ਨੂੰ ਵਿਟਾਮਿਨ ਡੀ ਪੂਰਾ ਨਹੀਂ ਮਿਲ ਰਿਹਾ।

Vitamin DVitamin D

ਪੰਜ ਤੋਂ 9 ਸਾਲ ਦੇ ਅਜਿਹੇ ਬੱਚੇ 22.9 ਫ਼ੀ ਸਦੀ ਤੇ 10 ਤੋਂ 19 ਸਾਲ ਦੇ 12.8 ਫ਼ੀ ਸਦੀ ਹਨ। ਜ਼ਿੰਕ ਦੀ ਘਾਟ ਨਾਲ ਇਕ ਤੋਂ ਚਾਰ ਸਾਲ ਦੇ 21 ਫ਼ੀ ਸਦੀ ਬੱਚੇ ਲੜ ਰਹੇ ਹਨ। ਪੰਜ ਤੋਂ 9 ਸਾਲ ਦੇ 25.2 ਫ਼ੀ ਸਦੀ ਅਤੇ 10 ਤੋਂ 15 ਸਾਲ ਦੇ 51.8 ਫ਼ੀ ਸਦੀ ਅੱਲ੍ਹੜਾਂ ਵਿਚ ਲੋੜ ਤੋਂ ਘੱਟ ਹੈ। ਵਿਟਾਮਿਨ ਡੀ ਦੀ ਘਾਟ ਵਾਲੇ ਸਿੱਖਾਂ ਵਿਚੋਂ ਪਹਿਲੇ ਵਰਗ ਦੇ ਮਾਸੂਮ 57 ਫ਼ੀ ਸਦੀ, 4 ਤੋਂ 9 ਸਾਲ 22 ਫ਼ੀ ਸਦੀ ਅਤੇ ਤੀਜੇ ਵਰਗ 68 ਫ਼ੀ ਸਦੀ ਹਨ।

ਆਇਰਨ ਦੀ ਘਾਟ ਕਰ ਕੇ ਬੱਚੇ ਅਤੇ ਨੌਜੁਆਨ ਅਨੀਮੀਆ ਦਾ ਸ਼ਿਕਾਰ ਹਨ। ਵਿਟਾਮਿਨ ਡੀ ਬੱਚਿਆਂ ਦੇ ਨਾਰਮਲ ਵਾਧੇ ਅਤੇ ਸਰੀਰਕ ਬਣਤਰ ਦਾ ਸੰਤੁਲਿਤ ਤੌਰ 'ਤੇ ਵਿਕਾਸ ਹੋਣ ਦੇ ਰਾਹ ਵਿਚ ਰੁਕਾਵਟ ਬਣ ਰਹੀ ਹੈ। ਵਿਟਾਮਿਨ ਏ ਨਾਲ ਅੱਖਾਂ ਦੀ ਰੋਸ਼ਨੀ ਵਿਚ ਫ਼ਰਕ ਪੈ ਰਿਹਾ ਹੈ। ਇਸ ਦੇ ਮੁਕਾਬਲੇ ਹਰਿਆਣਾ ਦੇ ਇਕ ਤੋਂ ਚਾਰ ਸਾਲ ਦੇ 58.9 ਫ਼ੀ ਸਦੀ, 5 ਤੋਂ 9 ਸਾਲ ਦੇ 35.6 ਫ਼ੀ ਸਦੀ ਤੇ 10 ਤੋਂ 19 ਸਾਲ 31.7 ਫ਼ੀ ਸਦੀ ਬਾਰੇ ਸੰਤੁਲਿਤ ਖੁਰਾਕ ਤੋਂ ਵਾਂਝੇ ਹਨ ਅਤੇ ਇਹ ਸਥਿਤੀ ਪੰਜਾਬ ਤੋਂ ਕਿਤੇ ਬੇਹਤਰ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement