
ਪਿਛਲੇ ਹਫ਼ਤੇ ਤੋਂ ਜ਼ੈਕ ਰਿਪਬਲਿਕ ਯਾਨੀ ਚੈਕੋਸਲੋਵਾਕੀਆ ਦੇਸ਼ ਵਿਚ ਅਪਣੇ ਨਿਜੀ ਤੇ ਪ੍ਰਾਈਵੇਟ ਦੌਰੇ ਮਗਰੋਂ ਭਲਕੇ......
ਚੰਡੀਗੜ੍ਹ (ਜੀ.ਸੀ.ਭਾਰਦਵਾਜ): ਪਿਛਲੇ ਹਫ਼ਤੇ ਤੋਂ ਜ਼ੈਕ ਰਿਪਬਲਿਕ ਯਾਨੀ ਚੈਕੋਸਲੋਵਾਕੀਆ ਦੇਸ਼ ਵਿਚ ਅਪਣੇ ਨਿਜੀ ਤੇ ਪ੍ਰਾਈਵੇਟ ਦੌਰੇ ਮਗਰੋਂ ਭਲਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬਰਤਾਨੀਆ ਵਿਚ ਬਰਮਿੰਘਮ, ਲੰਡਨ ਤੇ ਹੋਰ ਸ਼ਹਿਰਾਂ ਦਾ ਸਰਕਾਰੀ ਦੌਰਾ ਸ਼ੁਰੂ ਕਰਨਗੇ।
ਸੀਨੀਅਰ ਅਧਿਕਾਰੀਆਂ ਦੇ ਸੂਤਰਾਂ ਤੋਂ ਰੋਜ਼ਾਨਾ ਸਪੋਕਸਮੈਨ ਨੂੰ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੁੱਝ ਦਿਨ ਬਰਮਿੰਘਮ ਤੇ ਲੰਡਨ ਵਿਚ ਉਥੇ ਵਸੇ ਪੰਜਾਬੀਆਂ ਦੇ ਧਾਰਮਕ ਵਪਾਰਕ ਤੇ ਪੂੰਜੀ ਨਿਵੇਸ਼ ਕਰਨ ਵਾਲੇ ਸਮਾਰੋਹਾਂ ਵਿਚ ਜਾਣਗੇ ਅਤੇ ਉਨ੍ਹਾਂ ਨੂੰ ਪੰਜਾਬ ਵਿਚ 'ਪੂੰਜੀ ਨਿਵੇਸ਼ ਸੰਮੇਲਨ' ਵਿਚ ਸ਼ਿਰਕਤ ਕਰਨ ਲਈ ਸੱਦਾ ਵੀ ਦੇਣਗੇ। ਇਹ ਸਾਲਾਨਾ ਪ੍ਰਵਾਸੀ ਪੰਜਾਬੀ ਵੱਡਾ ਸੰਮੇਲਨ 5-6 ਦਸੰਬਰ ਨੂੰ ਮੋਹਾਲੀ ਵਿਚ ਕੀਤਾ ਜਾ ਰਿਹਾ ਹੈ।