
: ਗੈਸ ਕਟਰ ਨਾਲ ਕੱਟ ਕੇ ਨਕਦੀ ਲੈ ਕੇ ਫਰਾਰ
ਗੁਰਾਇਆ : ਬੀਤੀ ਰਾਤ ਗੁਰਾਇਆ ਨੇੜਲੇ ਪਿੰਡ ਵਿਰਕ ਵਿੱਚ ਲੁਟੇਰਿਆਂ ਨੇ ਕੇਨਰਾ ਬੈਂਕ ਦਾ ਏਟੀਐਮ ਗੈਸ ਕਟਰ ਕੱਟ ਕੇ ਨਗਦੀ ਲੈ ਕੇ ਫਰਾਰ ਹੋ ਗਏ ਹਨ। ਘਟਨਾ ਸ਼ਨੀਵਾਰ ਦੀ ਰਾਤ ਦੀ ਹੈ। ਜਿਲ੍ਹਾ ਜਲੰਧਰ ਵਿਚ ਗੁਰਾਇਆ ਦੇ ਪਿੰਡ ਵਿਰਕ ਵਿਚ ਇਹ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ ਚੋਰਾਂ ਨੇ ਗੈਸ ਕਟਰ ਨਾਲ ਏਟੀਐਮ ਕੱਟਿਆ ਅਤੇ ਫਿਰ ਨਕਦੀ 'ਤੇ ਹੱਥ ਸਾਫ ਕਰ ਲਿਆ।crime pic ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸ਼ਨੀਵਾਰ ਨੂੰ ਏਟੀਐਮ ਪੈਸੇ ਨਾਲ ਭਰੀ ਗਈ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਚੋਰ ਕਿੰਨੀ ਨਕਦੀ ਲੈ ਗਏ ਹਨ।