
ਕੋਰੋਨਾ ਕਾਲ ਵਿਚ ਬੈਂਕ ਧੋਖਾਧੜੀ ਦੇ ਮਾਮਲਿਆਂ ਵਿਚ ਤੇਜ਼ੀ ਆਈ ਹੈ।
ਨਵੀਂ ਦਿੱਲੀ: ਕੋਰੋਨਾ ਕਾਲ ਵਿਚ ਬੈਂਕ ਧੋਖਾਧੜੀ ਦੇ ਮਾਮਲਿਆਂ ਵਿਚ ਤੇਜ਼ੀ ਆਈ ਹੈ। ਧੋਖਾਧੜੀ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਸਖਤ ਨਿਯਮ ਬਣਾਏ ਹਨ ਪਰ ਇਸ ਦੇ ਬਾਵਜੂਦ ਵੀ ਗਾਹਕ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਮੱਦੇਨਜ਼ਰ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਨੇ ਅਪਣੇ ਗਾਹਕਾਂ ਲਈ ਏਟੀਐਮ ‘ਤੇ ਨਵੀਂ ਸੁਵਿਧਾ ਸ਼ੁਰੂ ਕੀਤੀ ਹੈ।
SBI
ਐਸਬੀਆਈ ਨੇ ਅਪਣੇ ਅਧਿਕਾਰਕ ਟਵਿਟਰ ਤੋਂ ਟਵੀਟ ਕਰ ਕੇ ਦੱਸਿਆ ਕਿ ਜੇਕਰ ਬੈਂਕ ਨੂੰ ਏਟੀਐਮ ਵਿਚੋਂ ਬਕਾਇਆ ਜਾਂ ਮਿਨੀ ਸਟੇਟਮੈਂਟ ਲਈ ਬੇਨਤੀ ਮਿਲੇਗੀ ਤਾਂ ਗਾਹਕਾਂ ਨੂੰ ਐਸਐਮਐਸ ਜ਼ਰੀਏ ਅਲਰਟ ਮਿਲੇਗਾ। ਬੈਂਕ ਮੁਤਾਬਕ ਉਹਨਾਂ ਨੇ ਇਹ ਸਰਵਿਸ ਇਸ ਲਈ ਸ਼ੁਰੂ ਕੀਤੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੈਣ ਦੇਣ ਗਾਹਕ ਨੇ ਹੀ ਕੀਤਾ ਹੈ।
Introducing a new feature for our customers' safety.
— State Bank of India (@TheOfficialSBI) September 1, 2020
Now every time we receive a request for #BalanceEnquiry or #MiniStatement via ATMs, we will alert our customers by sending an SMS so that they can immediately block their #DebitCard if the transaction is not initiated by them. pic.twitter.com/LyhMFkR4Tj
ਬੈਂਕ ਮੁਤਾਬਕ ਇਸ ਦੇ ਜ਼ਰੀਏ ਇਹ ਜਾਣਨ ਵਿਚ ਮਦਦ ਮਿਲੇਗੀ ਕਿ ਗਾਹਕਾਂ ਦੇ ਡੈਬਿਟ ਜਾਂ ਕ੍ਰੈਡਿਟ ਕਾਰਡ ਤੋਂ ਕੋਈ ਹੋਰ ਲੈਣਦੇਣ ਨਹੀਂ ਕਰ ਰਿਹਾ ਹੈ। ਜੇਕਰ ਗਾਹਕ ਦੀ ਜਗ੍ਹਾ ਕੋਈ ਹੋਰ ਏਟੀਐਮ ਕਾਰਡ ਵਰਤ ਰਿਹਾ ਹੋਵੇਗਾ ਤਾਂ ਗਾਹਕ ਤੁਰੰਤ ਅਪਣਾ ਕਾਰਡ ਬਲਾਕ ਕਰ ਸਕਣਗੇ। ਇਸ ਨਾਲ ਧੋਖਾਧੜੀ ਦੇ ਮਾਮਲੇ ਘੱਟ ਹੋਣਗੇ ਅਤੇ ਗਾਹਕਾਂ ਨੂੰ ਸੁਰੱਖਿਅਤ ਬੈਂਕ ਦੀ ਸਹੂਲਤ ਮਿਲੇਗੀ।