
ਕੈਪਟਨ ਸਰਕਾਰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ - ਸੁਖਬੀਰ ਬਾਦਲ
ਗੁਰੂਹਰਸਹਾਏ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਫਰੀਦਕੋਟ ਰੋਡ ਸਥਿਤ ਰਿਜ਼ੋਰਟ ਵਿਖੇ ਪੰਜਾਬ 'ਚ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਵਰਕਰਾਂ ਨਾਲ ਇਕ ਮੀਟਿੰਗ ਕੀਤੀ ਗਈ। ਜਿਸ 'ਚ ਵੱਡੀ ਗਿਣਤੀ 'ਚ ਵਰਕਰਾਂ ਨੇ ਹਿੱਸਾ ਲਿਆ। ਉਹਨਾਂ ਨੇ ਵਿਧਾਨ ਸਭਾ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਲਈ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ।
Sukhbir Badal Meeting With Akali Workers
ਇਸ ਮੌਕੇ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਵਰਦੇਵ ਸਿੰਘ ਨੋਨੀ ਮਾਨ, ਰੋਹਿਤ ਵੋਹਰਾ, ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ, ਦਰਸ਼ਨ ਸਿੰਘ ਬਰਾੜ ਐੱਸ.ਜੀ.ਪੀ.ਸੀ. ਮੈਂਬਰ ਆਦਿ ਮੌਜੂਦ ਸਨ। ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਕੈਪਟਨ ਸਰਕਾਰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ। ਕੈਪਟਨ ਸਰਕਾਰ ਅਤੇ ਮੋਦੀ ਸਰਕਾਰ ਦੋਵੇਂ ਰਲ ਮਿਲ ਕੇ ਕੰਮ ਕਰ ਰਹੀਆਂ ਹਨ ਅਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ।
Farmers Protest
ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜੀ ਹੈ ਤੇ ਲੜਦੀ ਰਹੇਗੀ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿੰਨ ਖੇਤੀ ਬਿੱਲ ਰੱਦ ਨਹੀਂ ਹੁੰਦੇ ਉਦੋਂ ਤੱਕ ਉਨ੍ਹਾਂ ਦੀ ਲੜਾਈ ਕੇਂਦਰ ਸਰਕਾਰ ਨਾਲ ਚੱਲਦੀ ਰਹੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਪਾਰਟੀ ਵਲੋਂ ਲੜੀਆਂ ਜਾਣਗੀਆਂ ਅਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਅੰਦਰ ਅਕਾਲੀ ਵਰਕਰਾਂ ਤੇ ਧੜਾਧੜ ਪਰਚੇ ਕੀਤੇ ਜਾ ਰਹੇ ਹਨ ਅਤੇ ਕਾਂਗਰਸੀਆਂ ਵਲੋਂ ਪੰਜਾਬ 'ਚ ਨਸ਼ਾ ਜ਼ੋਰਾਂ ਤੇ ਘਰ-ਘਰ ਵੇਚਿਆ ਜਾ ਰਿਹਾ ਹੈ।
Sukhbir Badal Meeting With Akali Workers
ਸੁਖਬੀਰ ਬਾਦਲ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਦਿਹਾਤੀ ਦੇ ਪ੍ਰਧਾਨ ਸ ਵਰਦੇਵ ਸਿੰਘ ਨੋਨੀ ਮਾਨ ਨੂੰ ਕਿਹਾ ਕਿ ਇਲੈਕਸ਼ਨ ਜਿੱਤਣ ਲਈ ਤੁਸੀਂ ਹੁਣ ਲੋਕਾਂ ਦੇ ਗੋਡਿਆਂ ਨੂੰ ਫੜ ਲਓ ਕਿਉਂਕਿ ਇਸ ਵਾਰ ਆਪਾਂ ਪੰਜਾਬ ਦੇ ਇਲੈਕਸ਼ਨ ਜਿੱਤਣੇ ਹਨ ਅਤੇ ਇਸ ਹਲਕੇ ਦੇ ਵਿਧਾਇਕ ਸੋਢੀ ਜੋ ਕਿ ਪੰਜਾਬ 'ਚ ਖੇਡ ਮੰਤਰੀ ਹਨ ਇਸ ਵਾਰ ਉਸ ਨੂੰ ਜਿੱਤਣ ਨਹੀਂ ਦੇਣਾ ਹੈ।
Sukhbir Badal
ਉਨ੍ਹਾਂ ਨੇ ਅਫਸਰਾਂ ਨੂੰ ਝਾੜ ਪਾਉਂਦਿਆਂ ਕਿਹਾ ਕਿ ਜਿਨ੍ਹਾਂ ਨੇ ਵੀ ਅਕਾਲੀ ਵਰਕਰਾਂ ਤੇ ਪੂਰੇ ਪੰਜਾਬ 'ਚ ਝੂਠੇ ਪਰਚੇ ਕੀਤੇ ਹਨ ਉਨ੍ਹਾਂ ਅਫ਼ਸਰਾਂ ਨੂੰ ਡਿਸਮਿਸ ਕੀਤਾ ਜਾਵੇਗਾ। ਸੁਖਬੀਰ ਬਾਦਲ ਨੇ ਸਰਕਲ ਪ੍ਰਧਾਨ ਦਿਹਾਤੀ ਪ੍ਰਧਾਨ ਐੱਸ.ਸੀ. ਵਿੰਗ ਜ਼ਿਲ੍ਹਾ ਪ੍ਰਧਾਨ ਆਗੂਆਂ ਨੂੰ ਸਿਰੋਪੇ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਹਰਪਾਲ ਬੇਦੀ, ਅਜੇ ਸਿਕਰੀ, ਪ੍ਰੇਮ ਸਚਦੇਵਾ,ਹਰਜਿੰਦਰ ਗੁਰੂ,ਸ਼ਿਵ ਤ੍ਰਿਪਾਲਕੇ,ਜਸਪ੍ਰੀਤ ਮਾਨ,ਬੌਬੀ ਮਾਨ,ਕੈਸ਼ ਮਾਨ,ਲਾਡਾਂ ਵੋਹਰਾ,ਕਪਿਲ ਕੰਧਾਰੀ ਸਿਕੰਦਰ ਆਦਿ ਹਾਜ਼ਰ ਸਨ।