'ਅਨੁਪਮਾ' ਅਦਾਕਾਰਾ ਮਾਧਵੀ ਗੋਗਾਟੇ ਦਾ ਹੋਇਆ ਦਿਹਾਂਤ, 58 ਸਾਲ ਦੀ ਉਮਰ 'ਚ ਲਏ ਆਖਰੀ ਸਾਹ
Published : Nov 22, 2021, 1:18 pm IST
Updated : Nov 22, 2021, 1:20 pm IST
SHARE ARTICLE
Madhavi Gogate
Madhavi Gogate

ਕੁੱਝ ਦਿਨ ਪਹਿਲਾਂ ਪਾਏ ਗਏ ਸਨ ਕੋਰੋਨਾ ਪਾਜ਼ੇਟਿਵ

 

 ਮੁੰਬਈ: ਮਸ਼ਹੂਰ ਟੀਵੀ ਸ਼ੋਅ 'ਅਨੁਪਮਾ' ਦੀ ਅਦਾਕਾਰਾ ਮਾਧਵੀ ਗੋਗਾਟੇ ਦਾ 58 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਮਾਧਵੀ ਗੋਗਾਟੇ ਨੇ ਸ਼ੋਅ 'ਅਨੁਪਮਾ' 'ਚ ਰੂਪਾਲੀ ਗਾਂਗੁਲੀ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਜਾਣਕਾਰੀ ਅਨੁਸਾਰ ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ ਤੇ ਉਹਨਾਂ  ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।

 

Madhavi GogateMadhavi Gogate

 

ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ 'ਚ ਵੀ ਕੁਝ ਸੁਧਾਰ ਹੋਇਆ ਪਰ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮਾਧਵੀ ਗੋਗਾਟੇ ਦੇ ਅਚਾਨਕ ਦਿਹਾਂਤ ਤੋਂ ਹਰ ਕੋਈ ਸਦਮੇ 'ਚ ਹੈ।

 

Madhavi GogateMadhavi Gogate

ਮਾਧਵੀ ਨੇ ਆਪਣੀਆਂ ਫਿਲਮਾਂ ਅਤੇ ਟੀਵੀ ਸ਼ੋਅਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਉਹ ਅਸ਼ੋਕ ਸਰਾਫ ਦੇ ਨਾਲ ਮਰਾਠੀ ਫਿਲਮ ਘਨਚੱਕਰ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਉਸ ਦੇ ਪ੍ਰਸਿੱਧ ਨਾਟਕ ‘ਭਰਮਚਾ ਭੋਪਾਲਾ, ‘ਗੇਲਾ ਮਾਧਵ ਕੁਨਿਕੜੇ’ ਸਨ।

 

Madhavi GogateMadhavi Gogate

 

ਉਹਨਾਂ ਨੇ ਹਾਲ ਹੀ ਵਿੱਚ ਤੁਜ਼ਾ ਮਾਜ਼ਾ ਜਾਮਤੇ ਨਾਲ ਮਰਾਠੀ ਟੀਵੀ ਵਿੱਚ ਡੈਬਿਊ ਕੀਤਾ ਹੈ। ਮਾਧਵੀ ਨੇ ਕਈ ਹਿੰਦੀ ਟੀਵੀ ਸ਼ੋਅ ਜਿਵੇਂ ਕਿ ਕੋਈ ਅਪਨਾ ਸਾ, ਐਸਾ ਕਦੇ ਸੋਚਾ ਨਾ ਥਾ, ਕਹੀਂ ਤੋ ਹੋਗਾ ਆਦਿ ਵਿੱਚ ਵੀ ਪ੍ਰਦਰਸ਼ਿਤ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement