
ਇਹ ਫ਼ੈਸਲਾ ਪੀਆਰਟੀਸੀ ਮੈਨੇਜਮੈਂਟ ਨੇ ਰੈਵੀਨਿਊ ਵਧਾਉਣ ਦੇ ਮਕਸਦ ਨਾਲ ਲਿਆ ਹੈ
Punjab News: ਲੰਬੇ ਰੂਟਾਂ ਉਤੇ ਜਾਣ ਵਾਲੀਆਂ ਪੀਆਰਟੀਸੀ ਦੀਆਂ ਬੱਸਾਂ ਹੁਣ ਅਪਣੀ ਮਰਜ਼ੀ ਨਾਲ ਕਿਸੇ ਪ੍ਰਾਈਵੇਟ ਢਾਬੇ ਜਾਂ ਹੋਟਲ ’ਤੇ ਨਹੀਂ ਰੁਕ ਸਕਣਗੀਆਂ। ਦਰਅਸਲ ਪੀਆਰਟੀਸੀ ਨੇ ਦਿੱਲੀ-ਅੰਬਾਲਾ ਰੂਟ ’ਤੇ ਚੱਲ ਰਹੀਆਂ ਬੱਸਾਂ ਲਈ ਹੋਟਲਾਂ ਅਤੇ ਢਾਬਿਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਦੇ ਤਹਿਤ ਦਿੱਲੀ ਜਾਣ ਵਾਲੀ ਕਿਸੇ ਵੀ ਬੱਸ ਦਾ ਡਰਾਈਵਰ ਇਨ੍ਹਾਂ ਨਿਰਧਾਰਤ ਕੀਤੇ ਗਏ ਹੋਟਲਾਂ ਤੋਂ ਬਗੈਰ ਕਿਸੇ ਹੋਰ ਹੋਟਲ ਜਾਂ ਢਾਬੇ ’ਤੇ ਬੱਸ ਨਹੀਂ ਰੋਕ ਸਕੇਗਾ।
ਇਹ ਫ਼ੈਸਲਾ ਪੀਆਰਟੀਸੀ ਮੈਨੇਜਮੈਂਟ ਨੇ ਰੈਵੀਨਿਊ ਵਧਾਉਣ ਦੇ ਮਕਸਦ ਨਾਲ ਲਿਆ ਹੈ। ਇਸ ਦੌਰਾਨ ਹੋਟਲ ਜਾਂ ਢਾਬੇ ਵਾਲੇ ਪੀਆਰਟੀਸੀ ਨੂੰ 100 ਰੁਪਏ ਤੋਂ ਲੈ ਕੇ 225 ਰੁਪਏ ਅਦਾ ਕਰਨਗੇ। ਇਸ ਨਾਲ ਹਰ ਮਹੀਨੇ ਪੀਆਰਟੀਸੀ ਨੂੰ ਚਾਰ ਤੋਂ ਪੰਜ ਲੱਖ ਰੁਪਏ ਦੀ ਆਮਦਨ ਹੋਵੇਗੀ।
ਇਸ ਦੇ ਨਾਲ ਹੀ ਜੇ ਬੱਸ ਕਿਸੇ ਹੋਰ ਢਾਬੇ ਜਾਂ ਹੋਟਲ ’ਤੇ ਰੁਕੀ ਤਾਂ ਡਰਾਈਵਰ ਜਾਂ ਕੰਡਕਟਰ ਨੂੰ ਜੁਰਮਾਨਾ ਲਗਾਇਆ ਜਾਵੇਗਾ ਅਤੇ ਨਾਲ ਹੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਦਸਿਆ ਕਿ ਇਹ ਕਦਮ ਯਾਤਰੀਆਂ ਦੀ ਸਹੂਲਤ ਲਈ ਚੁੱਕਿਆ ਗਿਆ ਹੈ ਕਿਉਂਕਿ ਯਾਤਰੀਆਂ ਵਲੋਂ ਢਾਬਿਆਂ ਸਬੰਧੀ ਸ਼ਿਕਾਇਤਾਂ ਦਿਤੀਆਂ ਜਾ ਰਹੀਆਂ ਸਨ।
(For more news apart from Now PRTC buses will not be able to stop at the dhaba at will, stay tuned to Rozana Spokesman)