
ਇਸੇ ਤਰਾਂ ਕੜਾਕੇ ਦੀ ਠੰਡ ਆਉਣ ਵਾਲੇ ਕਾਫੀ ਦਿਨਾਂ ਤੱਕ ਜਾਰੀ ਰਹਿ ਸਕਦੀ ਹੈ।
ਜਲੰਧਰ: ਪਿਛਲੇ ਕੁਝ ਦਿਨਾਂ ਤੋਂ ਪੰਜਬ ਸਮੇਤ ਪੂਰੇ ਉੱਤਰ ਭਾਰਤ ਚ ਕਈ ਥਾਈਂ ਪਏ ਮੀਂਹ, ਧੁੰਦ ਅਤੇ ਠੰਡੀਆਂ ਛੀਤ ਉੱਤਰ-ਪੱਛਮੀ ਹਵਾਵਾਂ ਕਾਰਨ ਰਿਕਾਰਡ ਤੋੜ ਠੰਡ ਜਾਰੀ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਇਸੇ ਤਰਾਂ ਕੜਾਕੇ ਦੀ ਠੰਡ ਆਉਣ ਵਾਲੇ ਕਾਫੀ ਦਿਨਾਂ ਤੱਕ ਜਾਰੀ ਰਹਿ ਸਕਦੀ ਹੈ।
Photo ਮੌਸਮ ਵਿਭਾਗ ਅਨੁਸਾਰ ਅਗਲੇ 48 ਘੰਟਿਆਂ ਦੌਰਾਨ ਪਹਾੜੀ ਖੇਤਰਾਂ ਚ ਨਵੇਂ ਪੱਛਮੀ ਸਿਸਟਮ (WD) ਦੇ ਅਸਰ-ਅੰਦਾਜ ਹੋਣ ਨਾਲ ਪੰਜਾਬ/ਹਰਿਆਣਾ ਚ’ ਕਿਤੇ-ਕਿਤੇ ਹਲਕੇ ਤੋਂ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਕਾਰਨ ਕੁਝ ਖੇਤਰਾਂ ਚ ਧੁੰਦ ਚ ਕਮੀ ਆਉਣ ਦੀ ਵੀ ਸਭਾਵਨਾ ਹੈ। ਜਦ ਕਿ ਕੁਝ ਖੇਤਰਾਂ ਚ ਦਰਮਿਆਨੀ ਤੋਂ ਸੰਘਣੀ ਧੁੰਦ ਬਰਕਰਾਰ ਰਹੇਗੀ। ਇਸ ਦੌਰਾਨ ਦਿਨ ਅਤੇ ਰਾਤਾਂ ਦੇ ਤਾਪਮਾਨ ਵਿੱਚ ਵੀ ਮਮੂਲੀ ਵਾਧਾ ਦਰਜ ਹੋ ਸਕਦਾ ਹੈ।
Photo ਹਾਲਾਂਕਿ ਥੋੜੇ ਖੇਤਰਾਂ ਚ ਕੋਲਡ ਡੇਅ ਦੀ ਸਥਿਤੀ ਜਾਰੀ ਰਹਿ ਸਕਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 23 ਦਸੰਬਰ ਤੋਂ ਪੱਛਮੀ ਸਿਸਟਮ ਦੇ ਅੱਗੇ ਨਿੱਕਲਣ ਨਾਲ ਠੰਡ ਦਾ ਦੌਰ ਹੋਰ ਤੀਬਰ ਹੋ ਸਕਦਾ ਹੈ। ਜਿਸ ਕਾਰਨ ਠੰਡੀਆਂ ਛੀਤ ਉੱਤਰ-ਪੱਛਮੀ ਹਵਾਵਾਂ ਦਾ ਅਸਰ ਮੁੜ ਮੈਂਦਾਨੀ ਖੇਤਰਾਂ ਤੇ ਪੈਣਾ ਸੁਰੂ ਹੋ ਜਾਵੇਗਾ, ਅਤੇ ਦਿਨ ਅਤੇ ਰਾਤਾਂ ਦੇ ਤਾਪਮਾਨ ਚ’ ਮੁੜ ਗਿਰਾਵਟ ਦਾ ਸਿਲਸਿਲਾ ਸੁਰੂ ਹੋ ਜਾਵੇਗਾ।
Photoਅੱਜ ਯਾਨੀ ਸ਼ਨੀਵਾਰ ਨੂੰ ਵੀ ਉੱਤਰ ਭਾਰਤ ਦੇ ਕੁਝ ਹਿੱਸਿਆਂ ਵਿੱਚ ਪੱਛਮੀ ਸਿਸਟਮ ਦੇ ਅਸਰ ਵਜੋਂ ਕਿਨ-ਮਿਣ ਵੇਖਣ ਨੂੰ ਮਿਲੀ ਹੈ। ਅਗਲੇ 24 ਘੰਟਿਆਂ ਦੌਰਾਨ ਵੀ ਕਿਤੇ ਕਿਤੇ ਹਲਕੀ ਫੁਹਾਰ ਦੀ ਸਭਾਵਨਾ ਬਣੀ ਰਹੇਗੀ। ਨਾਲ ਹੀ ਪਹਾੜੀ ਇਲਾਕਿਆਂ ਨੇੜੇ ਗੜਬੜੀ ਵਾਲੀਆਂ ਪੌਣਾ ਪੱਛਮ ਤੋਂ ਦਸਤਕ ਦੇ ਸਕਦੀਆਂ ਹਨ।
Photoਜਿਸ ਕੈਰਨ ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਤੇ ਬਾਰਿਸ਼ ਹੋ ਸਕਦੀ ਹੈ। ਇਸੇ ਗੜਬੜੀ ਕਾਰਨ ਪੰਜਾਬ ਅਤੇ ਹਰਿਆਣਾ ‘ਚ ਵੀ ਬਾਰਿਸ਼ ਦਾ ਅਨੁਮਾਨ ਹੈ। ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਹਰਿਆਣਾ ਦੇ ਅੰਬਾਲਾ, ਪੰਚਕੂਲਾ, ਜੀਂਦ, ਰੋਹਤਕ ਸਮੇਤ ਦਿੱਲੀ ਵਿਚ ਮੀਂਹ ਦੁਬਾਰਾ ਦਸਤਕ ਦੇ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।