ਅਗਲੇ 24 ਘੰਟਿਆਂ ਦੌਰਾਨ ਸੂਬੇ 'ਚ ਪਵੇਗੀ ਕੜਾਕੇ ਦੀ ਠੰਢ, 48 ਘੰਟਿਆਂ 'ਚ ਮੀਂਹ ਦੀ ਸੰਭਾਵਨਾ
Published : Dec 22, 2019, 8:32 am IST
Updated : Apr 9, 2020, 11:13 pm IST
SHARE ARTICLE
Winter
Winter

ਅਗਲੇ 24 ਘੰਟਿਆਂ ਤਕ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਪਛਮੀ ਉੱਤਰ ਪ੍ਰਦੇਸ਼ 'ਚ ਕੋਲਡ ਡੇਅ ਕੰਡੀਸ਼ਨ ਜਾਰੀ ਰਹਿਣ ਦੀ ਸੰਭਾਵਨਾ ਹੈ

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਦਸੰਬਰ ਮਹੀਨੇ ਦੀ ਹੱਡ ਚੀਰਵੀਂ ਠੰਡ ਅਤੇ ਸੰਘਣੀ ਧੁੰਦ ਨੇ ਪੂਰੇ ਪੰਜਾਬ ਨੂੰ ਇਸ ਸਮੇਂ ਕਲਾਵੇ 'ਚ ਲਿਆ ਹੋਇਆ ਹੈ। ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਉਤਰ ਪ੍ਰਦੇਸ਼ ਸਮੇਤ ਕਈ ਸੂਬਿਆਂ 'ਚ ਕੜਾਕੇ ਦੀ ਠੰਡ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਠਾਰਿਆ ਹੋਇਆ ਹੈ ਅਤੇ ਲੋਕ ਇਸ ਠੰਡ ਤੋਂ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਇਸ ਦਾ ਅਸਰ ਸੜਕੀ ਆਵਾਜਾਈ ਅਤੇ ਰੇਲ ਗੱਡੀਆਂ ਦੀ ਰਫ਼ਤਾਰ 'ਤੇ ਪੈਣਾ ਸ਼ੁਰੂ ਹੋ ਗਿਆ ਹੈ।

ਮੌਸਮ ਵਿਭਾਗ ਮੁਤਾਬਕ ਇਕ ਵਾਰ ਫਿਰ ਪਹਾੜਾਂ ਤੋਂ ਇਲਾਵਾ ਮੈਦਾਨੀ ਇਲਾਕਿਆਂ ਦੇ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਬੀਤੇ ਦਿਨ ਸਵੇਰੇ ਹੁਸ਼ਿਆਰਪੁਰ, ਲੁਧਿਆਣਾ, ਪਠਾਨਕੋਟ, ਫਗਵਾੜਾ, ਜਲੰਧਰ 'ਚ 7 ਡਿਗਰੀ, ਅੰਮ੍ਰਿਤਸਰ, ਫ਼ਰੀਦਕੋਟ, ਫ਼ਿਰੋਜ਼ਪੁਰ, ਪਟਿਆਲਾ 'ਚ 8 ਡਿਗਰੀ, ਰਾਜਪੁਰਾ ਸ੍ਰੀ ਮੁਕਤਸਰ ਸਾਹਿਬ, ਮਲੇਰਕੋਟਲਾ, ਮੋਗਾ, ਸੰਗਰੂਰ, ਫ਼ਾਜ਼ਿਲਕਾ 'ਚ 9 ਡਿਗਰੀ, ਗੁਰਦਾਸਪੁਰ, ਚੰਡੀਗੜ੍ਹ, ਮਲੋਟ, ਜ਼ੀਰਕਪੁਰ, ਮਾਨਸ 'ਚ 10 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਤਕ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਪਛਮੀ ਉੱਤਰ ਪ੍ਰਦੇਸ਼ 'ਚ ਕੋਲਡ ਡੇਅ ਕੰਡੀਸ਼ਨ ਜਾਰੀ ਰਹਿਣ ਦੀ ਸੰਭਾਵਨਾ ਹੈ ਅਤੇ ਸੀਤ ਲਹਿਰ ਦਾ ਪ੍ਰਕੋਪ ਵੀ ਜਾਰੀ ਰਹਿ ਸਕਦਾ ਹੈ। ਦੂਜੇ ਪਾਸੇ ਮੌਸਮ ਵਿਭਾਗ ਦੀ ਮੰਨੀਏ ਤਾਂ ਜੰਮੂ-ਕਸ਼ਮੀਰ ਦੇ ਇਲਾਕਿਆਂ 'ਚ ਪਛਮੀ ਗੜਬੜੀ ਵਾਲੀਆਂ ਪੌਣਾਂ ਪਹੁੰਚ ਗਈਆਂ ਹਨ ਜਿਸ ਦਾ ਅਸਰ ਉੱਤਰੀ ਭਾਰਤ ਦੇ ਪਹਾੜੀ ਸੂਬਿਆਂ 'ਤੇ ਦਿਖਾਈ ਦੇਵੇਗਾ।

ਉੱਤਰਕਾਸ਼ੀ, ਚਮੋਲੀ, ਰੁਦਰਪ੍ਰਯਾਗ ਤੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਉਚਾਈ ਵਾਲੇ ਖੇਤਰਾਂ 'ਚ ਬਾਰਸ਼ ਤੇ ਬਰਫ਼ਬਾਰੀ ਹੋ ਸਕਦੀ ਹੈ। ਉਥੇ ਹੀ ਹਿਮਾਚਲ 'ਚ ਵੀ ਅਗਲੇ ਦੋ ਦਿਨ ਬਰਫ਼ਬਾਰੀ ਤੇ ਬਾਰਸ਼ ਦੀ ਸੰਭਾਵਨਾ ਹੈ। ਉਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ 'ਚ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਦਿੱਲੀ ਹਵਾਈ ਅੱਡੇ 'ਤੇ ਵੀ ਧੁੰਦ ਦੀ ਮਾਰ ਪਈ ਹੈ ਜਿਸ ਕਾਰਨ 46 ਉਡਾਨਾਂ ਦੇ ਰੂਟ ਬਦਲਣੇ ਪਏ। ਮੌਸਮ ਵਿਗਿਆਨ ਵਿਭਾਗ ਵਲੋਂ ਜਾਰੀ ਆਲ ਇੰਡੀਆ ਬੁਲੇਟਿਨ 'ਚ ਕਿਹਾ ਗਿਆ ਹੈ ਕਿ ਉਤਰੀ ਰਾਜਸਥਾਨ, ਪੰਜਾਬ ਤੇ ਚੰਡੀਗੜ੍ਹ 'ਚ ਵੱਖ-ਵੱਖ ਇਲਾਕਿਆਂ 'ਚ ਸੰਘਣੀ ਧੁੰਦ ਛਾਈ ਹੋਈ ਹੈ।

ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਝਾਰਖੰਡ, ਪੰਜਾਬ, ਬਿਹਾਰ, ਅਸਾਮ ਤੇ ਮੇਘਾਲਿਆ ਦੇ ਇਲਾਕਿਆਂ 'ਚ ਸੰਘਣੀ ਧੁੰਦ ਦੇਖੀ ਗਈ। ਉਤਰਾਖੰਡ ਦੇ ਜ਼ਿਆਦਾਤਰ ਇਲਾਕਿਆਂ 'ਚ ਬੱਦਲਾਂ ਨੇ ਡੇਰਾ ਲਾ ਲਿਆ ਹੈ। ਇਸੇ ਦੌਰਾਨ ਪਹਾੜੀ ਇਲਾਕਿਆਂ 'ਚ ਚਾਰ ਧਾਮ ਦੇ ਨਾਲ ਹੀ ਉੱਚ ਹਿਮਾਲਿਆਈ ਖੇਤਰਾਂ 'ਚ ਬਰਫ਼ਬਾਰੀ ਕਾਰਨ ਠੰਢ ਹੋਰ ਵਧ ਗਈ ਹੈ। ਬਰਫ਼ਬਾਰੀ ਦਾ ਅਸਰ ਦਿੱਲੀ-ਐੱਨਸੀਆਰ ਤੋਂ ਇਲਾਵਾ ਪੰਜਾਬ ਤੇ ਪੂਰੀ ਹਰਿਆਣਾ 'ਚ ਦਿਸ ਰਿਹਾ ਹੈ। ਪਹਾੜਾਂ ਸਮੇਤ ਮੈਦਾਨੀ ਇਲਾਕੇ ਸੀਤ ਲਹਿਰ ਦੀ ਲਪੇਟ 'ਚ ਹਨ।

ਕਸ਼ਮੀਰ 'ਚ ਚਿੱਲੇ ਕਲਾਂ (ਸਭ ਤੋਂ ਠੰਢੇ 40 ਦਿਨ) ਸਨਿਚਰਵਾਰ ਤੋਂ ਸ਼ੁਰੂ ਹੋ ਗਿਆ ਹੈ। ਉੱਚ ਪਹਾੜੀ ਇਲਾਕਿਆਂ ਸਮੇਤ ਕਸ਼ਮੀਰ ਘਾਟੀ ਦੇ ਨੀਵੇਂ ਇਲਾਕਿਆਂ 'ਚ ਵੀ ਬਰਫ਼ਬਾਰੀ ਦੇਰ ਰਾਤ ਤਕ ਜਾਰੀ ਰਹੀ। ਮੌਸਮ ਵਿਭਾਗ ਅਨੁਸਾਰ ਪਛਮੀ ਗੜਬੜੀ ਕਾਰਨ ਅਗਲੇ 48 ਘੰਟਿਆਂ 'ਚ ਮੀਂਹ ਵੀ ਪੈ ਸਕਦਾ ਹੈ ਜਿਸ ਕਾਰਨ ਪਾਰਾ ਹੋਰ ਹੇਠਾਂ ਜਾਵੇਗਾ।

ਆਦਮਪੁਰ-ਦਿੱਲੀ ਫ਼ਲਾਈਟ ਦਾ ਸਮਾਂ ਬਦਲਿਆ
ਜਲੰਧਰ (ਬਲਵਿੰਦਰ ਸਿੰਘ): ਲਗਭਗ ਡੇਢ ਹਫ਼ਤੇ ਤੋਂ ਲਗਾਤਾਰ ਦੇਰੀ ਨਾਲ ਉਡਾਣ ਭਰ ਰਹੀ ਆਦਮਪੁਰ-ਦਿੱਲੀ ਫ਼ਲਾਈਟ ਦਾ ਸਮਾਂ ਸਨਿਚਰਵਾਰ ਤੋਂ ਬਦਲ ਦਿਤਾ ਗਿਆ ਹੈ। ਹੁਣ ਸਪਾਈਸਜੈੱਟ ਏਅਰਲਾਈਨ ਦੀ ਫ਼ਲਾਈਟ ਆਦਮਪੁਰ ਤੋਂ ਦਿੱਲੀ ਲਈ ਬਾਅਦ ਦੁਪਹਿਰ ਇਕ ਵਜ ਕੇ ਪੰਜ ਮਿੰਟ 'ਤੇ ਉਡਾਣ ਭਰੇਗੀ। ਹਾਲਾਂਕਿ ਵਿੰਟਰ ਸਡਿਊਲ ਮੁਤਾਬਕ ਆਦਮਪੁਰ-ਦਿੱਲੀ ਫ਼ਲਾਈਟ ਦਾ ਸਮਾਂ ਸਵੇਰੇ 11:40 ਨਿਰਧਾਰਤ ਕੀਤਾ ਗਿਆ ਸੀ।

ਨਵਾਂ ਸਮਾਂ 21 ਦਸੰਬਰ ਤੋਂ ਲਾਗੂ ਹੋ ਜਾਵੇਗਾ ਤੇ ਪਹਿਲੇ ਪੜਾਅ 'ਚ ਇਸ ਨੂੰ 31 ਦਸੰਬਰ ਤਕ ਚਾਲੂ ਰਖਿਆ ਜਾਵੇਗਾ। ਨਵੀਂ ਸਮਾਂ ਸਾਰਨੀ ਮੁਤਾਬਕ ਫ਼ਲਾਈਟ ਸਵੇਰੇ ਸਾਢੇ 11 ਵਜੇ ਦਿੱਲੀ ਤੋਂ ਆਦਮਪੁਰ ਲਈ ਰਵਾਨਾ ਹੋਵੇਗੀ ਤੇ ਪੌਣੇ 12 ਵਜੇ ਆਦਮਪੁਰ ਲੈਂਡ ਕਰੇਗੀ। ਫ਼ਲਾਈਟ ਦੇ 20 ਮਿੰਟ ਦੇ ਠਹਿਰਾਅ ਤੋਂ ਬਾਅਦ ਇਕ ਵਜ ਕੇ ਪੰਜ ਮਿੰਟ 'ਤੇ ਜਹਾਜ਼ ਦੁਬਾਰਾ ਦਿੱਲੀ ਲਈ ਉਡਾਣ ਭਰੇਗਾ। ਮੌਜੂਦਾ ਸਮੇਂ ਫ਼ਲਾਈਟ ਸਵੇਰੇ 10 ਵਜ ਕੇ ਪੰਜ ਮਿੰਟ 'ਤੇ ਉਡਾਣ ਭਰਦੀ ਹੈ ਤੇ 11:20 'ਤੇ ਆਦਮਪੁਰ 'ਚ ਲੈਂਡ ਕਰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement