
ਗਲੋਬਲ ਵਿਕਾਸ ’ਤੇ ਚਰਚਾ ਚੋਣਵੇਂ ਦੇਸ਼ਾਂ ਵਿਚਕਾਰ ਨਹÄ ਹੋ ਸਕਦੀ, ਦਾਇਰਾ ਵਿਸ਼ਾਲ, ਮੁੱਦੇ ਵਿਆਪਕ ਹੋਣ: ਮੋਦੀ
ਰਵਾਇਤੀ ਬੋਧ ਸਾਹਿਤ ਅਤੇ ਸ਼ਾਸਤਰਾਂ ਲਈ ਲਾਇਬ੍ਰੇਰੀ ਬਣਾਉਣ ਦਾ ਪ੍ਰਸਤਾਵ ਵੀ ਦਿਤਾ
ਨਵÄ ਦਿੱਲੀ, 21 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਵਿਸ਼ਵ ਪਧਰੀ ਵਿਕਾਸ ਬਾਰੇ ਵਿਚਾਰ-ਵਟਾਂਦਰੇ ਸਿਰਫ਼ ਕੁਝ ਚੁਣੇ ਦੇਸ਼ਾਂ ਵਿਚ ਹੀ ਨਹÄ ਹੋ ਸਕਦੇ ਅਤੇ ਇਸ ਦਾ ਘੇਰਾ ਵੱਡਾ ਹੋਣਾ ਚਾਹੀਦਾ ਹੈ ਅਤੇ ਮੁੱਦੇ ਹੋਰ ਵਿਸ਼ਾਲ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਵਿਕਾਸ ਪ੍ਰਤੀ ਮਨੁੱਖੀ ਕੇਂਦਰਤ ਪਹੁੰਚ ਅਪਣਾਉਣ ਦੀ ਪੁਰਜ਼ੋਰ ਵਕਾਲਤ ਵੀ ਕੀਤੀ। ਛੇਵੇਂ ਭਾਰਤ-ਜਪਾਨ ਸੰਵਾਦ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰਵਾਇਤੀ ਬੋਧ ਸਾਹਿਤ ਅਤੇ ਸ਼ਾਸਤਰਾਂ ਲਈ ਲਾਇਬ੍ਰੇਰੀ ਬਣਾਉਣ ਦਾ ਪ੍ਰਸਤਾਵ ਵੀ ਦਿਤਾ।
ਉਨ੍ਹਾਂ ਨੇ ਕਿਹਾ ਕਿ ਦੁਸ਼ਮਣੀ ਤੋਂ ਕਦੇ ਸ਼ਾਂਤੀ ਨਹÄ ਮਿਲੇਗੀ। ਅਤੀਤ ਵਿਚ ਮਨੁੱਖਤਾ ਨੇ ਸਹਿਯੋਗ ਦੀ ਥਾਂ ਟਕਰਾਅ ਦਾ ਰਸਤਾ ਅਪਣਾਇਆ। ਸਾਮਰਾਜਵਾਦ ਤੋਂ ਲੈ ਕੇ ਵਿਸ਼ਵ ਯੁੱਧ ਤਕ, ਹਥਿਆਰਾਂ ਦੀ ਦੌੜ ਤੋਂ ਲੈ ਕੇ ਪੁਲਾੜ ਦੌੜ ਤਕ, ਅਸÄ ਗੱਲਬਾਤ ਕੀਤੀ ਪਰ ਉਨ੍ਹਾਂ ਦਾ ਉਦੇਸ਼ ਦੂਸਰਿਆਂ ਨੂੰ ਹੇਠਾਂ ਖਿੱਚਣਾ ਸੀ। ਆਉ, ਇਕੱਠੇ ਹੋ ਕੇ ਚਲੋ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੌਤਮ ਬੁੱਧ ਦੀਆਂ ਸਿਖਿਆਵਾਂ ਦੁਸ਼ਮਣੀ ਨੂੰ ਤਾਕਤ ਵਿਚ ਬਦਲਣ ਦੀ ਤਾਕਤ ਦਿੰਦੀਆਂ ਹਨ ਅਤੇ ਉਨ੍ਹਾਂ ਦੀਆਂ ਸਿਖਿਆਵਾਂ ਸਾਨੂੰ ਵੱਡੇ ਦਿਲ ਵਾਲੇ ਬਣਾਉਂਦੀ ਹਨ।
ਉਨ੍ਹਾਂ ਕਿਹਾ ਕਿ ਉਹ ਸਾਨੂੰ ਬੀਤੇ ਤੋਂ ਸਿੱਖਣਾ ਸਿਖਾਉਂਦੇ ਹਨ ਅਤੇ ਵਧੀਆ ਭਵਿੱਖ ਦੀ ਸਿਰਜਣਾ ਲਈ ਕੰਮ ਕਰਨ ਦੀ ਸਿਖਿਆ ਦਿੰਦੇ ਹਨ। ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਤੋਂ ਉੱਤਮ ਸੇਵਾ ਹੈ। (ਪੀਟੀਆਈ)
ਮਨੁੱਖਤਾ ਨੂੰ ਨੀਤੀਆਂ ਦੇ ਕੇਂਦਰ ਵਿਚ ਰੱਖਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਮੋਦੀ ਨੇ ਕੁਦਰਤ ਨਾਲ ਸਦਭਾਵਨਾ ਸਹਿ-ਰਹਿਤ ਨੂੰ ਵਜੂਦ ਦਾ ਮੁੱਖ ਅਧਾਰ ਦਸਿਆ।
ਉਨ੍ਹਾਂ ਕਿਹਾ ਕਿ ਗਲੋਬਲ ਵਿਕਾਸ ਬਾਰੇ ਕੁਝ ਲੋਕਾਂ ਵਿਚ ਚਰਚਾ ਨਹÄ ਹੋ ਸਕਦੀ। ਇਸ ਲਈ ਦਾਇਰਾ ਦਾ ਵੱਡਾ ਹੋਣਾ ਜ਼ਰੂਰੀ ਹੈ। ਇਸ ਲਈ, ਏਜੰਡਾ ਵੀ ਵਿਆਪਕ ਹੋਣਾ ਚਾਹੀਦਾ ਹੈ। ਪ੍ਰਗਤੀ ਦੇ ਸੁਭਾਅ ਨੂੰ ਮਨੁੱਖ-ਕੇਂਦਰਤ ਪਹੁੰਚ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਸਾਡੇ ਵਾਤਾਵਰਣ ਦੇ ਅਨੁਕੂਲ ਹੋਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਭਗਵਾਨ ਬੁੱਧ ਦੇ ਆਦਰਸ਼ਾਂ ਅਤੇ ਵਿਚਾਰਾਂ ਨੂੰ ਖ਼ਾਸਕਰ ਨੌਜਵਾਨਾਂ ਵਿਚ ਉਤਸ਼ਾਹਤ ਕਰਨ ਲਈ ਇਸ ਪਲੇਟਫ਼ਾਰਮ ਦੀ ਸ਼ਲਾਘਾ ਕੀਤੀ। ਮੋਦੀ ਨੇ ਕਿਹਾ ਹੈ ਕਿ ਖੁਲ੍ਹੇ ਦਿਮਾਗ਼ ਦੇ ਲੋਕਤੰਤਰੀ ਅਤੇ ਪਾਰਦਰਸ਼ੀ ਸਮਾਜ ਸਭ ਤੋਂ ਢੁਕਵਾਂ ਹੈ। (ਪੀਟੀਆਈ)