ਕਰਜ਼ੇ ਤੋਂ ਤੰਗ ਆਏ ਕਿਸਾਨ ਵਲੋਂ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ। ਬਰਨਾਲਾ ਦੇ ਪਿੰਡ ਧੂਰਕੋਟ ਦੇ ਕਿਸਾਨ...
ਬਰਨਾਲਾ : ਕਰਜ਼ੇ ਤੋਂ ਤੰਗ ਆਏ ਕਿਸਾਨ ਵਲੋਂ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ। ਬਰਨਾਲਾ ਦੇ ਪਿੰਡ ਧੂਰਕੋਟ ਦੇ ਕਿਸਾਨ ਸਰਦਾਰ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਅਪਣੀ ਜਾਨ ਦੇ ਦਿਤੀ। ਸਰਦਾਰ ਸਿੰਘ ਦੀ ਉਮਰ 65 ਸਾਲ ਸੀ। ਮਿਲੀ ਜਾਣਕਾਰੀ ਮੁਤਾਬਕ ਸਰਦਾਰ ਸਿੰਘ ਦੇ ਸਿਰ 7 ਲੱਖ ਰੁਪਏ ਦਾ ਕਰਜ਼ਾ ਸੀ।
ਕਰਜ਼ੇ ਚੁਕਾਉਂਦੇ ਹੋਏ ਉਨ੍ਹਾਂ ਦੀ 5 ਏਕੜ ਜ਼ਮੀਨ ਵੀ ਵਿਕ ਗਈ ਸੀ। ਇਸ ਕਰਕੇ ਉਹ ਪ੍ਰੇਸ਼ਾਨ ਰਹਿੰਦਾ ਸੀ ਤੇ ਅੱਜ ਉਨ੍ਹਾਂ ਨੇ ਅਪਣੀ ਜੀਵਨ ਲੀਲਾ ਹਮੇਸ਼ਾ ਲਈ ਸਮਾਪਤ ਕਰ ਲਈ। ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।