
ਉਹਨਾਂ ਨੇ ਅੰਟਾਰਕਟਿਕਾ ’ਚ -50 ਡਿਗਰੀ ਸੈਲਸੀਅਸ ਤਾਪਮਾਨ ਵਿਚ ਬਿਨਾਂ ਕਿਸੇ ਮਦਦ ਤੋਂ 1,397 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ।
ਲੰਡਨ: ਬ੍ਰਿਟੇਨ ਦੀ ਮਹਿਲਾ ਸਿੱਖ ਫੌਜ ਅਫਸਰ ਕੈਪਟਨ ਹਰਪ੍ਰੀਤ ਚੰਦੀ ਨੇ ਧਰੁਵੀ ਖੇਤਰਾਂ ਵਿਚ ਬਿਨਾਂ ਕਿਸੇ ਮਦਦ ਦੇ ਸਭ ਤੋਂ ਲੰਬੇ ਸਮੇਂ ਤੱਕ ਇਕੱਲੇ ਆਪਣੀ ਮੁਹਿੰਮ ਨੂੰ ਪੂਰਾ ਕਰਨ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਚੰਦੀ ਇਕ ਫਿਜ਼ੀਓਥੈਰੇਪਿਸਟ ਵੀ ਹੈ। ਉਹਨਾਂ ਨੇ ਅੰਟਾਰਕਟਿਕਾ ’ਚ -50 ਡਿਗਰੀ ਸੈਲਸੀਅਸ ਤਾਪਮਾਨ ਵਿਚ ਬਿਨਾਂ ਕਿਸੇ ਮਦਦ ਤੋਂ 1,397 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ।
ਇਹ ਵੀ ਪੜ੍ਹੋ: ਕ੍ਰਿਸ ਹਿਪਕਿੰਸ ਬਣ ਸਕਦੇ ਹਨ ਨਿਊਜ਼ੀਲੈਂਡ ਦੇ ਅਗਲੇ ਪ੍ਰਧਾਨ ਮੰਤਰੀ, ਜੈਸਿੰਡਾ ਆਰਡਨ ਦੀ ਲੈਣਗੇ ਥਾਂ
ਹਰਪ੍ਰੀਤ ਨੂੰ ‘ਪੋਲਰ ਪ੍ਰੀਤ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਦੱਖਣੀ ਧਰੁਵ ਤੱਕ ਇਕੱਲੇ ਯਾਤਰਾ ਕਰਨ ਦਾ ਰਿਕਾਰਡ ਬਣਾਇਆ ਸੀ। ਪ੍ਰੀਤ ਚੰਦੀ ਨੇ ਅੰਟਾਰਕਟਿਕਾ ਵਿਚ 1397 ਕਿਲੋਮੀਟਰ ਦਾ ਸਫ਼ਰ ਇਕੱਲੇ ਹੀ ਪੂਰਾ ਕੀਤਾ। ਉਹਨਾਂ ਨੇ -50 ਡਿਗਰੀ ਸੈਲਸੀਅਸ ਤਾਪਮਾਨ ਵਿਚ ਇਕੱਲੇ ਹੀ ਚੁਣੌਤੀਆਂ ਦਾ ਸਾਹਮਣਾ ਕੀਤਾ।
ਇਹ ਵੀ ਪੜ੍ਹੋ: ਚਿੱਟੀ ਮਿਰਚ ਵੀ ਹੈ ਸਿਹਤ ਲਈ ਫ਼ਾਇਦੇਮੰਦ
ਨਵਾਂ ਰਿਕਾਰਡ ਬਣਾਉਣ ਮਗਰੋਂ ਚੰਦੀ ਨੇ ਇਕ ਬਲਾਗ 'ਚ ਕਿਹਾ ਕਿ ਇਹ ਸਫਰ ਬੇਹੱਦ ਠੰਡਾ ਅਤੇ ਖਤਰਨਾਕ ਹਵਾ ਵਾਲਾ ਸੀ। ਮੈਂ ਬਹੁਤ ਘੱਟ ਆਪਣੀ ਯਾਤਰਾ ਨੂੰ ਵਿਰਾਮ ਦਿੱਤਾ ਤਾਂ ਜੋ ਮੈਨੂੰ ਠੰਢ ਨਾ ਲੱਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਰਿਕਾਰਡ 1381 ਕਿਲੋਮੀਟਰ ਦਾ ਸੀ, ਜੋ ਅੰਜਾ ਬਲਾਚਾ ਨੇ 2020 ਵਿਚ ਬਣਾਇਆ ਸੀ।
ਇਹ ਵੀ ਪੜ੍ਹੋ: ਕਪੂਰਥਲਾ ਦੇ ਬ੍ਰਿਟਿਸ਼ ਸਿੱਖ ਸਕੂਲ 'ਚ ਇਨਕਮ ਟੈਕਸ ਵਿਭਾਗ ਦਾ ਛਾਪਾ, 8 ਘੰਟੇ ਤੱਕ ਚੱਲੀ ਜਾਂਚ
ਅੰਟਾਰਕਟਿਕਾ ਧਰਤੀ ਦਾ ਸਭ ਤੋਂ ਠੰਡਾ, ਸਭ ਤੋਂ ਉੱਚਾ, ਸਭ ਤੋਂ ਖ਼ੁਸ਼ਕ ਅਤੇ ਤੇਜ਼ ਹਵਾਵਾਂ ਵਾਲਾ ਮਹਾਂਦੀਪ ਹੈ, ਜਿੱਥੇ ਕੋਈ ਵੀ ਸਥਾਈ ਤੌਰ 'ਤੇ ਨਹੀਂ ਰਹਿੰਦਾ। ਇਸ ਸਾਲ ਦੇ ਸ਼ੁਰੂ ਵਿਚ ਜਦੋਂ ਚੰਦੀ ਦੱਖਣੀ ਧਰੁਵ 'ਤੇ ਪਹੁੰਚੀ ਸੀ, ਤਾਂ ਉਸ ਨੇ ਆਪਣੇ ਬਲਾਗ ਪੋਸਟ ਵਿਚ ਕਿਹਾ ਸੀ, "ਮੈਂ ਸਿਰਫ਼ ਰਵਾਇਤਾਂ ਨੂੰ ਤੋੜਨ ਤੱਕ ਸੀਮਤ ਨਹੀਂ ਹੋਣਾ ਚਾਹੁੰਦੀ, ਮੈਂ ਇਹਨਾਂ ਨੂੰ ਲੱਖਾਂ ਟੁਕੜਿਆਂ ਵਿਚ ਚੂਰ-ਚੂਰ ਕਰਨਾ ਚਾਹੁੰਦੀ ਹਾਂ।"