
ਡੇਢ ਮਹੀਨਾਂ ਪਹਿਲਾਂ ਕੜਾਕੇ ਦੀ ਠੰਡ ਵਿੱਚ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਲੇਬਰ ਰੂਮ...
ਮੋਗਾ : ਡੇਢ ਮਹੀਨਾਂ ਪਹਿਲਾਂ ਕੜਾਕੇ ਦੀ ਠੰਡ ਵਿੱਚ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਲੇਬਰ ਰੂਮ ਦੇ ਬਾਹਰ ਫਰਸ਼ ‘ਤੇ ਪੈਦਾ ਹੋਏ ਇਕ ਬੱਚੇ ਦੀ 6 ਦਿਨਾਂ ਬਾਅਦ 15 ਜਨਵਰੀ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਚ ਮੌਤ ਹੋ ਗਈ।
photo
ਮੋਗਾ ਦੇ ਆਯੂਸ਼ ਹਸਪਤਾਲ ਦਾ ਨੀਂਹ ਪੱਥਰ ਰੱਖਣ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੁਆਰਾ ਜਾਂਚ ਰਿਪੋਰਟ ਦੇ ਅਧਾਰ ਤੇ ਹਸਪਤਾਲ ਦੀਆਂ ਔਰਤਾਂ ਦੀ ਮਾਹਿਰ ਡਾਕਟਰ ਮਨੀਸ਼ਾ ਗੁਪਤਾ ਅਤੇ ਉਸ ਦੇ ਪਤੀ ਡਾਕਟਰ ਅਸ਼ੀਸ਼ ਅਗਰਵਾਲ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
photo
ਸਿਹਤ ਮੰਤਰੀ ਸਿੱਧੂ ਨੇ ਕਿਹਾ ਕਿ ਵਿਭਾਗ ਸਿਹਤ ਸਹੂਲਤਾਂ ਵਿੱਚ ਲੋੜਵੰਦਾਂ ਪ੍ਰਤੀ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਇਨ੍ਹਾਂ ਸਹੂਲਤਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।