
ਪੰਜਾਬ ‘ਚ ਰੋਜ਼ਾਨਾਂ ਠੱਗੀਆਂ-ਠੋਰੀਆਂ ਦੇ ਮਾਮਲੇ ਸਾਹਮਣੇ ਆਉਂਦੇ ਹਨ...
ਪੱਟੀ: ਪੰਜਾਬ ‘ਚ ਰੋਜ਼ਾਨਾਂ ਠੱਗੀਆਂ-ਠੋਰੀਆਂ ਦੇ ਮਾਮਲੇ ਸਾਹਮਣੇ ਆਉਂਦੇ ਹਨ, ਜ਼ਿਆਦਾਤਰ ਇਹ ਮਾਮਲੇ ਬਾਹਰਲੇ ਦੇਸ਼ਾਂ ‘ਚ ਭੇਜਣ ਦਾ ਝਾਂਸਾ ਦੇ ਕੇ ਕੀਤੇ ਜਾਂਦੇ ਹਨ। ਅਜਿਹਾ ਹੀ ਮਾਮਲਾ ਪੱਟੀ ਤੋਂ ਸਾਹਮਣੇ ਆਇਆ ਹੈ, ਜਿੱਥੇ ਏਜੰਟ ਵੱਲੋਂ ਨੌਕਰੀ ਦਾ ਝਾਂਸਾ ਦੇ ਕੇ ਦੁਬਈ ਭੇਜਿਆ ਗਿਆ ਸੀ। ਪੱਟੀ ਵਿਚ ਇਕ ਪ੍ਰੈਸ ਕਾਂਨਫਰੰਸ ਕੀਤੀ ਗਈ ਜਿਸ ਦੌਰਾਨ ਔਰਤ ਨੇ ਦੱਸਿਆ ਕਿ ਪੱਟੀ ਦੇ ਹੀ ਇੱਕ ਏਜੰਟ ਦੇ ਝਾਂਸੇ ਵਿਚ ਆ ਕੇ ਦੁਬਈ ਗਈ ਸੀ।
Sarbat Da Bhala Trust
ਔਰਤ ਨੇ ਦੱਸਿਆ ਕਿ ਮੈਨੂੰ ਇੱਕ ਲੱਖ ਤਨਖਾਹ ਮਿਲਣ ਦਾ ਬਹਾਨਾ ਲਗਾਇਆ ਸੀ ਅਤੇ 9 ਜਨਵਰੀ ਨੂੰ ਦੁਬਈ ਪਹੁੰਚੀ ਸੀ ਅਤੇ ਉਸਨੂੰ 2 ਦਿਨ ਇਕ ਕਮਰੇ ਵਿਚ ਰੱਖਿਆ ਗਿਆ, ਜਿੱਥੇ ਉਸਨੂੰ ਕੰਮ ਕਰਨ ਦੀ ਬਜਾਏ ਗਲਤ ਕੰਮ ਕਰਨ ਨੂੰ ਕਿਹਾ ਗਿਆ ਸੀ। ਔਰਤ ਨੇ ਦੱਸਿਆ ਕਿ ਮੇਰੇ ਕੋਲ ਇਕ ਫੋਨ ਸੀ ਪਰ ਉਹ ਵੀ ਮੈਥੋਂ ਖੋਹ ਲਿਆ ਗਿਆ ਸੀ।
Fraud
ਉਨ੍ਹਾਂ ਦੱਸਿਆ ਕਿ ਮੈਂ ਬਹੁਤ ਔਖਾ ਆਪਣੇ ਘਰ ਕੰਟਟੈਕਟ ਕੀਤਾ ਤੇ ਆਪਣੀ ਆਪ ਬੀਤੀ ਦੱਸੀ ਅਤੇ ਜਿਸ ਤੋਂ ਬਾਅਦ ਮੇਰੇ ਘਰਦਿਆਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਂਬਰਾਂ ਦੀ ਮਦਦ ਸਦਕਾ ਅੱਜ ਮੈਨੂੰ ਘਰ ਲਿਆਂਦਾ ਗਿਆ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸ ਧੁੰਨਾ ਨੇ ਦੱਸਿਆ ਕਿ ਟਰੱਸਟ ਦੇ ਚੇਅਰਮੈਂਨ ਐਸ.ਪੀ. ਸਿੰਘ ਉਬਰਾਏ ਵੱਲੋਂ ਪੱਟੀ ਦੇ ਇਸ ਪਰਿਵਾਰ ਦੀ ਮਦਦ ਕੀਤੀ ਗਈ ਹੈ। ਪਹਿਲਾਂ ਵੀ ਕਈ ਅਜਿਹੀਆਂ ਲੜਕੀਆਂ ਉਨ੍ਹਾਂ ਨੇ ਦੁਬਈ ਤੋਂ ਛੁਡਾ ਕੇ ਲਿਆਂਦੀਆਂ ਹਨ।