'ਕੋਰੋਨਾ ਮਹਾਂਮਾਰੀ ਦੌਰਾਨ ਨਿੱਜੀ ਖ਼ੇਤਰ ਵਲੋਂ ਕੀਤੀ ਲੁੱਟ ਤੋਂ ਵੀ ਸਬਕ ਨਹੀਂ ਸਿਖ ਰਹੀ ਕੇਂਦਰ ਸਰਕਾਰ'
Published : Feb 23, 2022, 7:20 pm IST
Updated : Feb 23, 2022, 7:20 pm IST
SHARE ARTICLE
Harpal Singh Cheema
Harpal Singh Cheema

ਪੰਜਾਬ 'ਚ ਬਾਦਲ-ਭਾਜਪਾ ਵਾਂਗ ਕਾਂਗਰਸ ਵੀ ਨਿੱਜੀਕਰਨ ਵੱਲ ਭੁਗਤੀ: ਹਰਪਾਲ ਚੀਮਾ

 

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਚੰਡੀਗੜ੍ਹ ਬਿਜਲੀ ਵਿਭਾਗ, ਜੋ ਕਿ ਇਸ ਵੇਲੇ ਮੁਨਾਫ਼ੇ ਵਿੱਚ ਚਲ ਰਿਹਾ ਹੈ, ਦੇ ਨਿੱਜੀਕਰਨ ਦਾ ਫ਼ੈਸਲਾ ਭਾਜਪਾ ਦੀ ਲੋਕ ਵਿਰੋਧੀ ਨੀਤੀ ਅਤੇ ਦੇਸ਼ ਵੇਚਣ ਦੀ ਪ੍ਰਕਿਰਿਆ ਦਾ ਹਿੱਸਾ ਹੈ।

Harpal Cheema Harpal Cheema

 

ਉਹਨਾਂ ਕਿਹਾ ਕਿ ਸਰਕਾਰ ਵੱਲੋਂ ਇੱਕ 200 ਕਰੋੜ ਤੋਂ ਵੱਧ ਦੇ ਮੁਨਾਫ਼ੇ ਵਿੱਚ ਚਲ ਰਹੇ ਸਰਕਾਰੀ ਅਦਾਰੇ ਨੂੰ ਨਿੱਜੀ ਹੱਥਾਂ ਵਿੱਚ ਦੇਣ ਪਿੱਛੇ ਕੋਈ ਤਰਕ ਨਹੀਂ ਦਿਖਾਈ ਦਿੰਦਾ, ਪਰ ਭਾਜਪਾ ਸਰਕਾਰ ਇੱਕ ਵਰ ਫਿਰ ਆਮ ਲੋਕਾਂ ਦੀ ਬਲੀ ਚੜਾ ਕੇ ਆਪਣੇ 'ਕਾਰਪੋਰੇਟ ਫਰੈਂਡਸ' ਨੂੰ ਫਾਇਦਾ ਦੇਣ ਵਿੱਚ ਲੱਗੀ ਹੈ।  ਹਰਪਾਲ ਚੀਮਾ ਨੇ ਕਿਹਾ ਕਿ ਇਹ ਦੇਸ਼ ਦੇ ਕਿਸੇ ਇੱਕ ਸਰਕਾਰੀ ਅਦਾਰੇ ਜਾਂ ਇੱਕ ਸੂਬੇ ਦੀ ਗੱਲ ਨਹੀਂ ਹੈ।

 

Harpal Cheema  Harpal Cheema

ਪਿਛਲੇ ਕੁੱਝ ਸਾਲਾਂ ਤੋਂ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਹਰ ਸਰਕਾਰੀ ਅਦਾਰਾ ਆਪਣੇ ਚਹੇਤਿਆਂ ਕੋਲ ਕੌਡੀਆਂ ਦੇ ਭਾਅ ਵੇਚਿਆ ਹੈ ਉਹ ਚਿੰਤਾਜਨਕ ਹੈ ਅਤੇ ਲੋਕਾਂ ਨੂੰ ਇਕਸੁਰ ਇਸਦਾ ਵਿਰੋਧ ਕਰਨਾ ਚਾਹੀਦਾ ਹੈ। ਹਰਪਾਲ ਚੀਮਾ ਨੇ ਏਅਰ ਲਾਇਨ, ਐੱਲ.ਆਈ.ਸੀ., ਰੇਲਵੇ, ਬੈਂਕ, ਟੈਲੀਕਮਿਊਨੀਕੈਸ਼ਨ ਆਦਿ ਦੇ ਸਰਕਾਰੀ ਅਦਾਰਿਆਂ ਨੂੰ ਖ਼ਤਮ ਕਰਨ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਐੱਨ.ਡੀ.ਏ ਸਰਕਾਰ ਦੀ ਇਸ ਨੀਤੀ ਨੂੰ ਠੱਲ ਨਾ ਪਾਈ ਗਈ ਤਾਂ ਇਹ ਦੇਸ਼ ਲਈ ਘਾਤਕ ਬਣ ਸਕਦੀ ਹੈ। 

 

Harpal Cheema Harpal Cheema

ਹਰਪਾਲ ਚੀਮਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਦੇਖਿਆ ਕਿ ਨਿੱਜੀ ਖ਼ੇਤਰ ਕਿਸ ਤਰ੍ਹਾਂ ਬਿਨਾਂ ਲੋਕਾਂ ਦੀ ਪਰਵਾਹ ਕੀਤੇ ਆਪਣੇ ਫ਼ਾਇਦੇ ਲਈ ਕੰਮ ਕਰਦਾ ਹੈ। ਇਸ ਲਈ ਕੁੱਝ ਅਦਾਰੇ ਸਰਕਾਰੀ ਰੱਖੇ ਗਏ ਹਨ, ਜਿੱਥੇ ਲੋਕ ਟੈਕਸ ਭਰਦੇ ਹਨ ਅਤੇ ਬਦਲੇ ਵਿੱਚ ਸਰਕਾਰ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਂਦੀ ਹੈ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਨੇ ਆਮ ਲੋਕਾਂ 'ਤੇ ਟੈਕਸ ਦਾ ਬੋਝ ਲਗਾਤਾਰ ਵਧਾਇਆ ਹੈ ਅਤੇ ਜਦੋਂ ਉਸ ਟੈਕਸ ਦੀ ਵਰਤੋਂ ਲੋਕਾਂ ਲਈ ਕਰਨ ਦੀ ਵਾਰੀ ਆਉਂਦੀ ਹੈ ਤਾਂ ਅਦਾਰੇ ਪ੍ਰਾਈਵੇਟ ਕਰਕੇ ਲੋਕ ਵਿਰੋਧੀ ਪਾਰਟੀਆਂ ਆਪਣਾ ਪੱਲਾ ਛੁਡਾ ਲੈਂਦੀਆਂ ਹਨ। ਉਹਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਵੀ ਭਾਜਪਾ ਵਾਂਗ ਹਮੇਸ਼ਾ ਨਿੱਜੀਕਰਨ ਦੇ ਹੱਕ ਵਿੱਚ ਅਤੇ ਆਮ ਲੋਕਾਂ ਦੇ ਵਿਰੋਧ ਵਿੱਚ ਹਨ।  

ਉਹਨਾਂ ਕਿਹਾ ਕਿ ਅੱਜ ਚੰਡੀਗੜ੍ਹ ਦਾ ਬਿਜਲੀ ਵਿਭਾਗ ਵੱਡੇ ਮੁਨਾਫ਼ੇ ਵਿੱਚ ਹੋਣ ਦੇ ਬਾਵਜੂਦ ਆਪਣੀ ਅਸਲ ਕੀਮਤ ਨਾਲੋਂ ਕਿਤੇ ਘੱਟ ਰੇਟ 'ਤੇ ਵੇਚਿਆ ਜਾ ਰਿਹਾ ਹੈ, ਇਸੇ ਤਰ੍ਹਾਂ ਕੱਲ੍ਹ ਪੰਜਾਬ ਦੇ ਅਤੇ ਬਾਕੀ ਸੂਬਿਆਂ ਦੇ ਸਰਕਾਰੀ ਅਦਾਰਿਆਂ ਨੂੰ ਹੱਥ ਪਾਇਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਗਠਬੰਧਨ ਵਾਲੀ ਸਰਕਾਰ ਨੇ ਮਹਿੰਗੇ ਪੀ.ਪੀ.ਏ (ਪਾਵਰ ਪਰਚੇਜ਼ ਐਗਰੀਮੈਂਟ) ਕੀਤੇ ਜਿਸ ਦਾ ਖਾਮਿਆਜ਼ਾ ਹਲੇ ਤੱਕ ਪੰਜਾਬ ਦੇ ਲੋਕ ਭੁਗਤ ਰਹੇ ਹਨ ਅਤੇ ਉਪਰੋਂ ਚਰਨਜੀਤ ਚੰਨੀ ਦੀ ਕਾਂਗਰਸ ਸਰਕਾਰ ਨੇ ਵੀ ਉਹਨਾਂ ਨੂੰ ਰੱਦ ਕਰਨ ਦਾ ਝੂਠ ਬੋਲ ਕੇ ਲੋਕਾਂ ਨੂੰ ਧੋਖਾ ਦਿੱਤਾ। ਉਹਨਾਂ ਕਿਹਾ ਕਿ ਇਹ ਲੋਕ ਵਿਰੋਧੀ ਪਾਰਟੀਆਂ ਸਿਰਫ਼ ਆਪਣਾ ਅਤੇ ਆਪਣੇ ਚੰਦ ਕਰੀਬੀਆਂ ਦਾ ਫਾਇਦਾ ਦੇਖਦੀਆਂ ਹਨ ਅਤੇ ਆਮ ਲੋਕਾਂ ਦੀ ਮੁਸ਼ਕਿਲਾਂ ਪ੍ਰਤੀ ਇਹ ਗੂੜ੍ਹੀ ਨੀਂਦ ਸੌਂ ਰਹੀਆਂ ਹਨ। ਇਸੇ ਕਰਕੇ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਟੈਕਸ ਨਾਲ ਲੋਕਾਂ ਨੂੰ ਸਹੂਲਤਾਂ ਦੇਣ ਦੀ ਮੁੜ ਪਹਿਲ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement