ਇਕ ਵਿਅਕਤੀ ਸ਼੍ਰੋਮਣੀ ਕਮੇਟੀ ਨਹੀਂ ਅਤੇ ਨਾ ਹੀ ਇਕ ਵਿਅਕਤੀ ਅਕਾਲੀ ਦਲ ਹੈ: ਗਿਆਨੀ ਹਰਪ੍ਰੀਤ ਸਿੰਘ
Published : Feb 23, 2025, 10:47 pm IST
Updated : Feb 23, 2025, 10:47 pm IST
SHARE ARTICLE
One person is not the Shiromani Committee nor is one person the Akali Dal: Giani Harpreet Singh
One person is not the Shiromani Committee nor is one person the Akali Dal: Giani Harpreet Singh

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਆਵਾਜ਼ ਪ੍ਰਧਾਨ ਮੰਤਰੀ ਦੇ ਕੰਨ ਚੀਰ ਦਿੰਦੀ ਸੀ ਅੱਜ ਸ਼ਹਿਰ ਦਾ ਡੀਸੀ ਵੀ ਨਹੀਂ ਸੁਣਦਾ: ਗਿਆਨੀ

ਲੁਧਿਆਣਾ: ਲੁਧਿਆਣਾ ਦੇ ਪਿੰਡ ਪੱਖੋਮਾਜਰਾ ਵਿਖੇ ਇਕ ਸਮਾਗਮ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੀ ਸ਼ਕਤੀ ਦਾ ਕੇਂਦਰ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਸਰਬਉੱਚ ਸੰਸਥਾ ਹੈ ਇਸ ਸਭ ਤੋਂ ਉੱਚਾ ਤਖ਼ਤ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਜੋ ਵੀ ਚੜ੍ਹ ਕੇ ਆਇਆ ਹੈਉਸ ਨਾਸ਼ ਹੋਇਆ ਹੈ।


ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈਕਿ ਜਦੋਂ ਤੱਕ ਅਕਾਲ ਤਖ਼ਤ ਸਾਹਿਬ ਦੀ ਸਿਰਜਣ ਹੋਈ ਉਦੋਂ ਤੋਂ ਇਸ ਨੂੰ ਕਮਜੋਰ ਕਰਨ ਦੀਆਂ ਸਾਜਿਸ਼ਾ ਹੋ ਰਹੀਆ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਵਿਚੋਂ ਕਈ ਸੰਸਥਾਵਾਂ ਪੈਦਾ ਹੋਈਆ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖਾਂ ਨੇ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜੋ ਕਿ ਗੁਰੂ ਘਰਾਂ ਦੀ ਸੰਭਾਲ ਕਰੇਗੀ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੋਂਦ ਸਥਾਪਿਤ ਹੋਈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਕਤੀ ਕਰਕੇ ਹੀ ਅਕਾਲੀ ਦਲ ਹੋਂਦ ਵਿੱਚ ਆਇਆ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ  ਦਲ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਚੋਂ ਹੀ ਪੈਦਾ ਹੋਇਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਬਿਦਰ ਨੀਤੀ ਵਿੱਚ ਲਿਖਿਆ ਹੈ ਜਦ ਕੋਈ ਧਰਮ ਛੱਡਦੇ, ਕੋਈ ਸਿਧਾਂਤ ਛੱਡਦੇ, ਪਰੰਪਰਾਵਾਂ ਛੱਡੇ ਉਸਦਾ ਖਤਮ ਹੋਣਾ ਹੀ ਬਿਹਤਰ ਹੁੰਦਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਮੈਂ 26 ਸਾਲ ਇਸ ਖੇਤਰ ਵਿੱਚ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਮੈ ਕਦੇ ਵੀ ਪੰਥਕ ਸੰਸਥਾਵਾਂ ਖਿਲਾਫ ਕੋਈ ਗੱਲ ਨਹੀ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਚ ਸੰਸਥਾ ਹੈ ਇਸ ਦੇ ਖਿਲਾਫ਼ ਗੱਲ ਕਰਨੀ ਚੰਗੀ ਨਹੀਂ ਲੱਗਦੀ। ਉਨ੍ਹਾਂ ਨੇ ਕਿਹਾ ਹੈ ਕਿ ਮੈਨੂੰ ਦੁੱਖ ਹੋਇਆ ਹੈ ਕਿ ਕਮੇਟੀ ਦੇ ਚੀਫ਼ ਸਕੱਤਰ ਨੇ ਬਿਆਨ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਚੋਰਾਂ ਦੀ ਕਮੇਟੀ ਕਿਹਾ। ਉਨ੍ਹਾਂ ਨੇਕਿਹਾ ਹੈ ਕਿ ਮੈਂ ਇਹ ਗੱਲ ਬਿਲਕੁਲ ਵੀ ਨਹੀਂ ਕਿਹਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਮੇਰੇ ਖਿਲਾਫ ਕਿਹਾ ਕਿ 30 ਸਾਲ ਪਰਿਵਾਰ ਪਾਲਿਆ ਹੁਣ ਕਮੇਟੀ ਨੂੰ ਮਾੜਾ ਕਹਿ ਰਿਹਾ । ਉਨ੍ਹਾਂ ਨੇ ਕਿਹਾ ਹੈ ਕਿ ਮੈ ਕਦੇ ਵੀ ਇਵੇ ਦੀ ਕੋਈ ਗੱਲ ਨਹੀ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਇਕ ਵਿਅਕਤੀ ਨੂੰ ਕਿਹਾ ਹੈ ਪਰ ਇਕ ਵਿਅਕਤੀ ਸ਼੍ਰੋਮਣੀ ਕਮੇਟੀ ਨਹੀ ਹੈ। ਇਕ ਵਿਅਕਤੀ ਸਮੁੱਚਾ ਅਕਾਲੀ ਦਲ ਨਹੀਂ ਹੈ। ਉਨ੍ਹਾਂ ਨੇ ਕਿਹਾ ਅਸੀ ਵਿਅਕਤੀਆਂ ਦੇ ਹਮਾਇਤੀ ਨਹੀਂ ਹਾਂ ਅਸੀਂ ਸੰਸਥਾਵਾਂ ਦੇ ਹਮਾਇਤੀ ਹਾਂ। ਉਨ੍ਹਾਂ ਨੇਕਿਹਾ ਹੈਕਿ ਜੋ ਵੀ ਗਲਤ ਹੈ ਉਹ ਗਲਤ ਹੈ ਅਤੇ ਜੋ ਠੀਕ ਹੈ ਉਹ ਠੀਕ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਿਹੜੇ ਵਿਅਕਤੀ ਨੂੰ ਸੰਸਥਾ ਮੰਨ ਕਹਿੰਦੇ ਹਨ ਕਿ ਵਿਅਕਤੀ ਜਿਉਂਦੇ ਹਨ ਉਹ ਸੰਸਥਾ ਜਿਉਂਦੀ ਹੈ ਇਹ ਗਲਤ ਹੈ। ਉਨ੍ਹਾਂ ਨੇ ਕਿਹਾ ਹੈ ਚੰਗੇ ਵਿਅਕਤੀ ਸੰਸਥਾਵਾਂ ਨੂੰ ਉੱਤੇ ਲੈ ਜਾਂਦੇ ਹਨ ਅਤੇ ਮਾੜੇ ਵਿਅਕਤੀ ਦਾਗ ਲਗਾ ਦਿੰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸੰਸਥਾਵਾਂ ਵਿੱਚ ਮਾੜੇ ਬੰਦੇ ਆ ਜਾਣ ਤਾਂ ਸੰਸਥਾ ਨੂੰ ਅੱਲਗ ਕਰ ਲੈਣਾ ਚਾਹੀਦਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਹ ਸੋਚ ਕੇ ਫੈਸਲਾ ਕੀਤਾ ਹੈ ਪੁਨਰ ਸੁਰਜੀਤੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਇਕ ਸਮਾਂ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਆਵਾਜ਼ ਪ੍ਰਧਾਨ ਮੰਤਰੀ ਦੇ ਕੰਨ ਚੀਰ ਦਿੰਦੇ ਸਨ ਅੱਜ ਸ਼ਹਿਰ ਦਾ ਡੀਸੀ ਵੀ ਨਹੀਂ ਸੁਣਦਾ ਸੀ। ਕੌਣ ਜ਼ਿੰਮੇਵਾਰ ਹੈ? ਜਦੋ ਕੋਈ ਮਾਸਟਰ ਤਾਰਾ ਸਿੰਘ ਵਰਗਾ ਬੋਲਦਾ ਸੀ ਦਿੱਲੀ ਦੇ ਗਲਿਆਰੇ ਵਿੱਚ ਚਰਚਾ ਹੁੰਦੀ  ਸੀ  ਅਤੇ ਅੱਜ ਕੁਝ ਵੀ ਨਹੀਂ ਹੈ ਇਸ ਦਾ ਕੌਣ ਜਿੰਮੇਵਾਰ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਉਹ ਜਿਆਦਾ ਮਜ਼ਬੂਤ ਹੋ ਗਏ ਜਾਂ ਅਸੀਂ ਕਮਜ਼ੋਰ ਹੋ ਗਏ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅਸੀਂ ਕਮਜੋਰ ਹੋ ਗਏ..ਇਸ ਦਾ ਕਦੇ ਵੀ ਵਿਸ਼ਲੇਸ਼ਣ ਨਹੀਂ ਹੋਇਆ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ 2 ਦਸੰਬਰ ਤੋਂ ਬਾਅਦ ਕਮਜ਼ੋਰ ਹੋਈ ਪਰ ਪਹਿਲਾ ਕਿਸ ਨੇ ਕੀਤੀ ਸੀ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈਕਿ ਜਦੋਂ ਕਿਸੇ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ ਤਾਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਸਿਰ ਉੱਤੇ ਦਸਤਾਰ ਰੱਖਦੀ ਹੈ ਬਹੁਤ ਸਾਰੀਆ ਸੰਪਰਦਾਵਾਂ ਉੱਤੇ ਪਹੁੰਚਦੀਆ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜਦੋਂ 2 ਜਾ 5 ਸਾਲਾਂ ਬਾਅਦ ਉਸੇ ਜਥੇਦਾਰ ਦੀ ਦਸਤਾਰ ਲਾਹੀ ਜਾਂਦੀ ਹੈ ਫਿਰ ਕੋਈ ਜਥੇਬੰਦੀ ਰੁਮਾਲ ਰੱਖਣ ਲਈ ਵੀ ਨਹੀਂ ਆਉਂਦੀ। ਉਨ੍ਹਾਂ ਨੇ ਕਿਹੈ ਹੈ ਕਿ ਚਿੱਕੜ ਸੁੱਟਣ ਵਾਲੇ ਬੰਦੇ ਬੈਠਾਏ ਹੋਏ ਹਨ ਅਤੇ ਉਹ ਸੁੱਟ ਰਹੇ ਹਨ।  

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement