
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਹਰਾਇਆ
ਗੁਰਦਾਸਪੁਰ : ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣਾ ਸ਼ੁਰੂ ਹੋ ਗਿਆ ਹੈ। ਗੁਰਦਾਸਪੁਰ ਲੋਕ ਸਭਾ ਸੀਟ ਤੋਂ ਬਾਲੀਵੁਡ ਅਦਾਕਾਰ ਅਤੇ ਭਾਜਪਾ ਉਮੀਦਵਾਰ ਸਨੀ ਦਿਓਲ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਸਨੀ ਦਿਓਲ ਨੇ ਇਸ ਸੀਟ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਉਮੀਦਵਾਰ ਸੁਨੀਲ ਜਾਖੜ ਨੂੰ ਹਰਾ ਦਿੱਤਾ ਹੈ। ਸਨੀ ਦਿਓਲ ਨੇ 10,13,595 ਵੋਟਾਂ ਹਾਸਲ ਕੀਤੀਆਂ।
Sunny Deol and Sunil Jakhar
2017 ਦੀ ਜ਼ਿਮਨੀ ਚੋਣ 'ਚ ਸੁਨੀਲ ਜਾਖੜ ਇੱਥੋਂ ਜੇਤੂ ਰਹੇ ਸਨ। ਜ਼ਿਕਰਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਅਦਾਕਾਰ ਵਿਨੋਦ ਖੰਨਾ ਦਾ ਜਾਦੂ ਛਾਇਆ। ਵਿਨੋਦ ਖੰਨਾ ਨੇ ਕਾਂਗਰਸੀ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੂੰ ਮਾਤ ਦਿੱਤੀ। ਬਾਜਵਾ ਨੇ 2009 'ਚ 3 ਵਾਰ ਹੈਟ੍ਰਿਕ ਜਮਾ ਚੁੱਕੇ ਵਿਨੋਦ ਖੰਨਾ ਨੂੰ ਹੀ ਹਰਾਇਆ ਸੀ। ਵਿਨੋਦ ਖੰਨਾ ਦੀ 27 ਅਪ੍ਰੈਲ 2017 'ਚ ਮੌਤ ਹੋ ਗਈ ਸੀ, ਜਿਸ ਕਾਰਨ ਇਸ ਸੀਟ 'ਤੇ ਜ਼ਿਮਨੀ ਚੋਣ ਹੋਈ।
Sunny Deol
ਕਾਂਗਰਸ ਨੇ ਸੁਨੀਲ ਜਾਖੜ ਦੇ ਦਾਅ ਖੇਡਿਆ ਆਤੇ ਉਨ੍ਹਾਂ ਨੇ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਨੂੰ ਬਹੁਤ ਵੱਡੇ ਫਰਕ ਨਾਲ ਪਛਾੜਿਆ। ਜਾਖੜ ਨੂੰ ਪੂਰੇ ਗੁਰਦਾਸਪੁਰ ਚੋਂ ਕਰੀਬ 60 ਫੀਸਦੀ ਯਾਨੀ 4,99,752 ਵੋਟਾਂ ਹਸਲ ਹੋਈਆਂ ਸਨ। ਸਵਰਨ ਸਲਾਰੀਆ ਨੂੰ ਕਰੀਬ 1 ਲੱਖ ਘੱਟ 3,06,533 ਵੋਟਾਂ ਪਈਆਂ ਸਨ। 'ਆਪ' ਉਮੀਦਵਾਰ ਸੁਰੇਸ਼ ਖਜੂਰੀਆ ਦੀ 23, 579 ਵੋਟਾਂ ਨਾਲ ਹਾਰ ਹੋਈ ਸਨ।