ਹਰੀ ਸ਼੍ਰੇਣੀ ਵਾਲੇ ਉਦਯੋਗਾਂ ਨੂੰ ਸਵੈ-ਪ੍ਰਮਾਣਿਕਤਾ ਦੇ ਆਧਾਰ ‘ਤੇ NOC/ CTE/ CTO ਦੇਣ ਦਾ ਫੈਸਲਾ
Published : May 23, 2020, 7:37 pm IST
Updated : May 23, 2020, 7:37 pm IST
SHARE ARTICLE
Photo
Photo

21 ਦਿਨ ਦੀ ਔਸਤ ਮਿਆਦ ਘਟਾ ਕੇ 1 ਦਿਨ ਕੀਤੀ

ਚੰਡੀਗੜ੍ਹ :ਪੰਜਾਬ ਸਰਕਾਰ ਨੇ ਰਾਜ ਵਿਚ ਹਰੀ-ਸ਼੍ਰੇਣੀ ਅਧੀਨ ਆਉਂਦੇ ਉਦਯੋਗਾਂ ਨੂੰ ਸਵੈ-ਪ੍ਰਮਾਣਿਕਤਾ ਦੇ ਅਧਾਰ ‘ਤੇ ਸਥਾਪਿਤ ਕਰਨ ਸਬੰਧੀ ਸਹਿਮਤੀ (ਸੀਟੀਈ)/ਚਾਲੂ ਕਰਨ ਸਬੰਧੀ ਸਹਿਮਤੀ (ਸੀਟੀਓ) ਦੇਣ ਦਾ ਅਹਿਮ ਫੈਸਲਾ ਕੀਤਾ ਹੈ ਤਾਂ ਜੋ ਸੂਬੇ ਵਿਚ ਉਦਯੋਗਾਂ ਨੂੰ ਹੋਰ ਪ੍ਰਫੁੱਲਤ ਕੀਤਾ ਜਾ ਸਕੇ।

Capt. Amrinder Singh Capt. Amrinder Singh

ਇਹ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਸਵੈ-ਪ੍ਰਮਾਣਿਕਤਾ ਦੇ ਅਧਾਰ ‘ਤੇ ਸੀਟੀਈ / ਸੀਟੀਓ ਨੂੰ ਪ੍ਰਵਾਨਗੀ ਦੇ ਕੇ ਹਰੀ ਸ਼੍ਰੇਣੀ ਵਾਲੇ ਉਦਯੋਗਾਂ ਦੀ ਸਥਾਪਨਾ ਅਤੇ ਸੰਚਾਲਨ ਨੂੰ ਹੋਰ ਸੁਖਾਲਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਪਹਿਲਕਦਮੀ ਨਾਲ ਰਾਜ ਵਿਚ ਸਨਅੱਤੀ ਅਧਾਰ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਨਿਵੇਸ਼ ਨੂੰ ਵੀ ਆਕਰਸ਼ਿਤ ਕੀਤਾ ਜਾਵੇਗਾ।

PhotoPhoto

ਬੁਲਾਰੇ ਨੇ ਅੱਗੇ ਦੱਸਿਆ ਕਿ ਪਹਿਲਾਂ ਉਕਤ ਮਨਜ਼ੂਰੀਆਂ ਪ੍ਰਾਪਤ ਕਰਨ ਲਈ ਮੌਕੇ ‘ਤੇ ਜਾ ਕੇ/ਉਦਯੋਗ ਦਾ ਦੌਰਾ ਕਰਨ ਤੋਂ ਬਾਅਦ ਔਸਤਨ 21 ਦਿਨਾਂ ਦਾ ਸਮਾਂ ਲਗਦਾ ਸੀ। ਰਾਜ ਸਰਕਾਰ ਦੀ ਇਸ ਪਹਿਲਕਦਮੀ ਨਾਲ, ਗ੍ਰੀਨ ਸ਼੍ਰੇਣੀ ਅਧੀਨ ਉਦਯੋਗਾਂ ਨੂੰ ਸੀਟੀਈ / ਸੀਟੀਓ  ਉਸੇ ਦਿਨ ,ਭਾਵ ਆਨਲਾਈਨ ਪੋਰਟਲ `ਤੇ ਬਿਨੈ ਪੱਤਰ ਦਾਖਲ ਕਰਨ ਵਾਲੇ ਦਿਨ ਹੀ ਪ੍ਰਾਪਤ ਹੋ ਜਾਣਗੇ।

Captain Amrinder SinghCaptain Amrinder Singh

ਉਹਨਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਉਕਤ ਮਨਜੂਰੀਆਂ ਸਬੰਧੀ ਆਟੋ ਗ੍ਰਾਂਟ ਸ਼ੁਰੂ ਕਰਕੇ ਉਦਯੋਗਾਂ ਲਈ ਇਹ ਸੇਵਾ ਪਹਿਲਾਂ ਹੀ ਉਪਲਬਧ ਕਰਵਾਈ ਜਾ ਚੁੱਕੀ ਹੈ।

PhotoPhoto

ਜਿਕਰਯੋਗ ਹੈ ਕਿ ਪੰਜਾਬ ਅੰਦਰ ਗ੍ਰੀਨ ਸ਼੍ਰੇਣੀ ਦੇ ਉਦਯੋਗਾਂ ਨੂੰ 1 ਅਪ੍ਰੈਲ 2020 ਤੋਂ 30 ਅਪ੍ਰੈਲ 2020 ਤੱਕ ਕੋਵਿਡ-19 ਸੰਬੰਧੀ ਪਾਬੰਦੀਆਂ ਦੌਰਾਨ, ਵਾਟਰ (ਪ੍ਰਦੂਸ਼ਣ ਰੋਕਥਾਮ ਅਤੇ ਨਿਯੰਤਰਣ) ਐਕਟ, 1974 ਤਹਤਿ 29 ਸੀ.ਟੀ.ਈ., 99 ਸੀ.ਟੀ.ਓ ਜਦਕਿ ਹਵਾ (ਰੋਕਥਾਮ ਅਤੇ ਨਿਯੰਤਰਣ) ਐਕਟ, 1981 ਤਹਿਤ 181 ਸੀ.ਟੀ.ਓ. ਨੂੰ ਮਨਜ਼ੂਰੀ ਦਿੱਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement